12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਪ੍ਰਾਇਮਰੀ ਸਕੂਲ ਮਾਹਲਾ ਕਲਾਂ ਦੇ ਵਿਦਿਆਰਥੀਆਂ ਨੇ ਸੈਂਟਰ ਪੱਧਰ ਦੀਆਂ ਖੇਡਾਂ 'ਚ ਟਰਾਫ਼ੀ 'ਤੇ ਕੀਤਾ ਕਬਜ਼ਾ <br/>

Ad Position 21
No active advertisement
ਸ.ਪ. ਸਕੂਲ ਮਾਹਲਾ ਕਲਾਂ ਦੇ ਬੱਚੇ ਜੇਤੂ ਟਰਾਫ਼ੀ ਅਤੇ ਸਕੂਲ ਸਟਾਫ਼ ਨਾਲ | ਤਸਵੀਰ : ਨਵਦੀਪ ਸਿੰਘ <br/> 27-09-2025
ਨੱਥੂਵਾਲਾ ਗਰਬੀ, 26 ਸਤੰਬਰ (ਨਵਦੀਪ ਸਿੰਘ)-ਨੱਥੂਵਾਲਾ ਗਰਬੀ ਸੈਂਟਰ ਦੇ ਪ੍ਰਾਇਮਰੀ ਸਕੂਲਾਂ ਦੀਆਂ ਵੱਖ-ਵੱਖ ਖੇਡਾਂ ਸੈਂਟਰ ਸਕੂਲ ਨੱਥੂਵਾਲਾ ਗਰਬੀ ਵਿਖੇ ਸੈਂਟਰ ਮੁੱਖ ਅਧਿਆਪਕ ਸੁਗਰੀਵ ਕੁਮਾਰ ਦੀ ਅਗਵਾਈ 'ਚ ਹੋਈਆਂ | ਇੰਨਾ ਖੇਡਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਮਾਹਲਾ ਕਲਾਂ ਦੇ ਵਿਦਿਆਰਥੀਆਂ ਨੇ ਸਕੂਲ ਅਧਿਆਪਕ ਬਲਿਹਾਰ ਸਿੰਘ ਦੀ ਅਗਵਾਈ ਵਿਚ ਹਿੱਸਾ ਲਿਆ ਅਤੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿਚ ਜਿੱਤਾਂ ਪ੍ਰਾਪਤ ਕਰਦੇ ਹੋਏ ਆਲ ਓਵਰ ਟਰਾਫ਼ੀ 'ਤੇ ਕਬਜ਼ਾ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਸਕੂਲ ਮੁਖੀ ਮਨਜੀਤ ਕੌਰ ਨੇ ਕੋਚ ਬਲਿਹਾਰ ਸਿੰਘ ਅਤੇ ਬੱਚਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਦੱਸਿਆ ਕਿ ਅਥਲੈਟਿਕਸ ਮੀਟ (ਲੜਕੀਆਂ) ਵਿਚ ਨਵਨੀਤ ਕੌਰ 600 ਮੀਟਰ ਪਹਿਲਾ ਸਥਾਨ, ਜਸਪ੍ਰੀਤ ਕੌਰ 600 ਮੀਟਰ ਦੂਸਰਾ ਸਥਾਨ, ਸਿਮਰਦੀਪ ਕੌਰ 400 ਮੀਟਰ ਦੂਸਰਾ, ਨਵਨੀਤ ਕੌਰ 200 ਮੀਟਰ ਦੂਸਰਾ ਅਤੇ ਸਿ੍ਸਟੀ 400 ਮੀਟਰ ਨੇ ਤੀਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਸਿ੍ਸਟੀ ਨੇ ਗੋਲਾ ਸੁੱਟਣ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ | ਅਥਲੈਟਿਕਸ (ਲੜਕੇ) 600 ਮੀਟਰ ਵਿਚ ਗੁਰਵੰਸ਼ ਸਿੰਘ ਨੇ ਪਹਿਲਾ ਅਤੇ ਦੀਪਇੰਦਰ ਸਿੰਘ 400 ਮੀਟਰ ਦੂਸਰਾ ਸਥਾਨ ਹਾਸਲ ਕੀਤਾ | ਸਰਕਲ ਸਟਾਈਲ ਕਬੱਡੀ ਵਿਚ ਲੜਕਿਆ ਨੇ ਪਹਿਲਾ ਸਥਾਨ ਹਾਸਲ ਕੀਤਾ | ਕੁਸ਼ਤੀ ਵਿਚ ਫਤਿਹ ਸਿੰਘ, ਰਣਵੀਰ ਸਿੰਘ, ਰਵਨੀਤ ਸਿੰਘ, ਗੁਰਵਿੰਦਰ ਸਿੰਘ ਜੇਤੂ ਰਹੇ | ਇਸੇ ਤਰਾਂ ਰਿਲੇਅ ਰੇਸ ਲੜਕੀਆਂ ਦੂਸਰਾ ਸਥਾਨ ਅਤੇ ਲੜਕੇ ਵੀ ਦੂਸਰੇ ਸਥਾਨ 'ਤੇ ਰਹੇ | ਸਕੂਲ ਦੇ ਬੱਚਿਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਸਕੂਲ ਦੇ ਸਮੂਹ ਸਟਾਫ਼, ਬੱਚਿਆਂ ਅਤੇ ਬੱਚਿਆਂ ਦੇ ਮਾਪਿਆਂ ਵਿੱਚ ਖ਼ੁਸ਼ੀ ਪਾਈ ਜਾ ਰਹੀ ਹੈ | ਇਸ ਮੌਕੇ ਤੇ ਅਧਿਆਪਕ ਗੁਰਮਿੰਦਰ ਕੌਰ, ਕੰਵਲ ਸੰਧੂ, ਸੰਦੀਪ ਕੌਰ ਅਤੇ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਬੱਚਿਆਂ ਨੂੰ ਮੁਬਾਰਕਬਾਦ ਅਤੇ ਸ਼ੁੱਭ ਇੱਛਾਵਾਂ ਦਿੱਤੀਆਂ ਗਈਆਂ |

Ad Position 22
No active advertisement
ਪਿਛਲੀ ਖ਼ਬਰ ਆੜ੍ਹਤੀ ਐਸੋਸੀਏਸ਼ਨ ਮੋਗਾ ਦੀ ਜਨਰਲ ਮੀਟਿੰਗ <br/> ਅਗਲੀ ਖ਼ਬਰ ਵੀਰ ਸਿੰਘ ਸਕੂਲ ਸਟਾਫ਼ ਵਲੋਂ ਪਿ੍ੰਸੀਪਲ ਤੇਜਿੰਦਰ ਕੌਰ ਗਿੱਲ ਦਾ ਸਨਮਾਨ <br/>
Ad Position 24