12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਆੜ੍ਹਤੀ ਐਸੋਸੀਏਸ਼ਨ ਮੋਗਾ ਦੀ ਜਨਰਲ ਮੀਟਿੰਗ <br/>

Ad Position 21
No active advertisement
ਮੀਟਿੰਗ ਨੂੰ ਸੰਬੋਧਨ ਕਰਦੇ ਪ੍ਰਧਾਨ ਸਮੀਰ ਜੈਨ ਉਨ੍ਹਾਂ ਨਾਲ ਸਕੱਤਰ ਰਾਹੁਲ ਗਰਗ, ਵਾਈਸ ਪ੍ਰਧਾਨ ਅਜੇ ਮੰਗਲਾ ਤੇ ਹਾਜ਼ਰ ਆੜ੍ਹਤੀਏ | ਤਸਵੀਰਾਂ : ਅਸ਼ੋਕ ਬਾਂਸਲ <br/> 27-09-2025
ਮੋਗਾ, 26 ਸਤੰਬਰ (ਅਸ਼ੋਕ ਬਾਂਸਲ)-ਆੜ੍ਹਤੀ ਐਸੋਸੀਏਸ਼ਨ ਮੋਗਾ ਦੀ ਜਰਨਲ ਮੀਟਿੰਗ ਪ੍ਰਧਾਨ ਸਮੀਰ ਜੈਨ ਦੀ ਪ੍ਰਧਾਨਗੀ ਹੇਠ ਆੜ੍ਹਤੀਆ ਐਸੋਸੀਏਸ਼ਨ ਮੋਗਾ ਦੇ ਦਫ਼ਤਰ ਵਿਖੇ ਹੋਈ ਜਿਸ 'ਚ ਵੱਖ-ਵੱਖ ਮੁੱਦਿਆਂ 'ਤੇ ਆੜ੍ਹਤੀਆ ਨੂੰ ਆ ਰਹੀ ਮੁਸ਼ਕਿਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਮੌਕੇ ਪ੍ਰਧਾਨ ਸਮੀਰ ਜੈਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿਹੜਾ ਝੋਨੇ ਦੀ ਖ਼ਰੀਦ 'ਤੇ ਹਰ ਕਿਸਾਨ ਦੇ ਚਿਹਰੇ ਦੀ ਪਹਿਚਾਣ ਦਾ ਐਕਟ ਲਗਾਇਆ ਹੈ ਅਸੀਂ ਕੋਈ ਵੀ ਆੜ੍ਹਤੀਆ ਨਹੀਂ ਕਰਾਂਗੇ ਜੇ ਸਰਕਾਰ ਨੇ ਜਾਂ ਖ਼ਰੀਦ ਏਜੰਸੀਆਂ ਨੇ ਕਿਸਾਨ ਦੇ ਚਿਹਰੇ ਦੀ ਪਹਿਚਾਣ ਕਰਨੀ ਹੈ ਤੇ ਉਹ ਆਪਦੇ ਮੁਲਾਜ਼ਮਾਂ ਤੋਂ ਕਰਾ ਸਕਦੀ ਹੈ | ਉਨ੍ਹਾਂ ਬਾਸਮਤੀ ਦੇ ਖ਼ਰੀਦਦਾਰਾਂ ਨਾਲ ਵੀ ਜਿਹੜੀ ਮੀਟਿੰਗ ਹੋਈ ਉਸ ਦਾ ਵੇਰਵਾ ਮੀਟਿੰਗ ਦੇ ਵਿਚ ਦੱਸਿਆ ਗਿਆ ਅਤੇ ਬਾਸਮਤੀ ਦੇ ਸਾਰੇ ਖ਼ਰੀਦਦਾਰਾਂ ਨੂੰ ਤਗੀਦ ਕੀਤੀ ਗਈ ਕਿ ਜੋ ਮੰਡੀ ਦੀ ਧਾਰਾ ਹੈ, ਉਸ ਦੇ ਮੁਤਾਬਿਕ ਹੀ ਬਾਸਮਤੀ ਦੀ ਖ਼ਰੀਦ ਕਰਨ ਮੰਡੀ ਦੇ ਵਿਚੋਂ ਸਮੁੱਚੇ ਤੌਰ ਤੇ ਵਧੀਆ ਢੰਗ ਨਾਲ ਚਲਾਉਣ ਉਨ੍ਹਾਂ ਦੱਸਿਆ ਕਿ 28 ਸਤੰਬਰ ਐਤਵਾਰ ਨੂੰ ਪੰਜਾਬ ਆੜ੍ਹਤੀ ਐਸੋਸੀਏਸ਼ਨ ਦਾ ਇਕ ਵੱਡਾ ਇਜਲਾਸ ਜਗਰਾਉਂ ਮੰਡੀ ਵਿਚ ਹੋਣ ਜਾ ਰਿਹਾ ਹੈ ਜਿਸ ਵਿਚ ਮੋਗਾ ਮੰਡੀ ਵਲੋਂ ਹਰ ਆੜ੍ਹਤੀ ਦੋ ਦੋ ਬੰਦੇ ਲੈ ਕੇ ਜਾਵੇਗਾ ਇਹ ਕਾਫ਼ਲਾ 28 ਤਰੀਕ ਨੂੰ ਸਵੇਰੇ 8:30 ਵਜੇ ਮੋਗਾ ਮੰਡੀ ਤੋਂ ਜਗਰਾਉਂ ਮੰਡੀ ਵੱਲ ਚੱਲੇਗਾ ਇਸ ਦੇ ਵਿਚ ਮੋਗਾ ਮੰਡੀ ਤੋਂ 250 ਤੋਂ 300 ਆੜ੍ਹਤੀਆ ਜਿਹੜਾ ਉਸ ਇਜਲਾਸ ਦੇ ਵਿਚ ਸ਼ਿਰਕਤ ਕਰੇਗਾ | ਇਸ ਮੌਕੇ ਪ੍ਰਧਾਨ ਸਮੀਰ ਜੈਨ ਦੇ ਨਾਲ ਸਕੱਤਰ ਰਾਹੁਲ ਗਰਗ, ਸੀਨੀਅਰ ਵਾਈਸ ਪ੍ਰਧਾਨ ਅਜੇ ਮੰਗਲਾ, ਮੁਰਾਰੀ ਸਿੰਗਲਾ, ਚੰਦਨ ਕੁਮਾਰ, ਵਿਨੋਦ ਰਾਜਪਾਲ, ਬਿਪਣ ਕੁਮਾਰ ਬਿੱਟਾ, ਰਾਜੀਵ ਗਰੋਵਰ, ਬਲਜਿੰਦਰ ਸਿੰਘ, ਜਗਸੀਰ ਸਿੰਘ ਰਾਮੰੂਵਾਲਾ, ਵੈਭਵ ਸਿੰਘਲਾ, ਤਰਸੇਮ ਲਾਲ, ਅੰਸੁਲ ਗਰਗ, ਅੰਕੁਰ ਮਿੱਤਲ, ਚੰਦਰ ਮੋਹਨ ਗਰਗ, ਰਵੀ ਧੀਰ, ਕਸ਼ਿਸ਼ ਬਾਂਸਲ, ਹਿਮਾਂਸ਼ੂ ਗਰਗ, ਵਿਨੋਦ ਕੁਮਾਰ, ਸੰਚਿਤ ਧੀਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਆੜ੍ਹਤੀਏ ਮੀਟਿੰਗ 'ਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭੁੱਕੀ ਚੂਰਾ ਪੋਸਤ ਸਮੇਤ ਇਕ ਵਿਅਕਤੀ ਕਾਬੂ, ਦੂਜਾ ਫ਼ਰਾਰ ਅਗਲੀ ਖ਼ਬਰ ਪ੍ਰਾਇਮਰੀ ਸਕੂਲ ਮਾਹਲਾ ਕਲਾਂ ਦੇ ਵਿਦਿਆਰਥੀਆਂ ਨੇ ਸੈਂਟਰ ਪੱਧਰ ਦੀਆਂ ਖੇਡਾਂ 'ਚ ਟਰਾਫ਼ੀ 'ਤੇ ਕੀਤਾ ਕਬਜ਼ਾ <br/>
Ad Position 24