19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਨਿਸ਼ਕਾਮ ਸੇਵਾ ਭਾਵ ਸੰਸਥਾ ਮੋਗਾ ਨੇ ਵਜ਼ੀਫਾ ਵੰਡ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 28-09-2025
ਮੋਗਾ, 27 ਸਤੰਬਰ (ਜਸਪਾਲ ਸਿੰਘ ਬੱਬੀ)-ਸ਼ਹੀਦੀ ਪਾਰਕ ਮੋਗਾ ਵਿਖੇ ਨਿਸ਼ਕਾਮ ਸੇਵਾ ਭਾਵ ਸੰਸਥਾ ਮੋਗਾ ਨੇ ਨਿਊਰੋ ਥੈਰੇਪੀ ਦੇ ਜਨਮ ਦਾਤਾ ਡਾ. ਲਾਜਪਤ ਰਾਏ ਮਹਿਰਾ ਦੇ 93ਵੇਂ ਜਨਮ ਦਿਨ ਨੂੰ ਸਮਰਪਿਤ 113 ਬੱਚਿਆਂ ਨੂੰ 300 ਰੁਪਏ ਪ੍ਰਤੀ ਵਿਦਿਆਰਥੀ ਵਜ਼ੀਫਾ ਵੰਡ ਦੀ ਰਸਮ ਮੁੱਖ ਮਹਿਮਾਨ ਡਾ. ਸੰਜੀਵ ਸੈਣੀ ਚੇਅਰਮੈਨ ਬਲੂਮਿੰਗ ਬਡਜ਼ ਸਕੂਲ ਮੋਗਾ, ਵਿਸ਼ੇਸ਼ ਮਹਿਮਾਨ ਅਕਸ਼ਿਤ ਜੈਨ ਸਾਬਕਾ ਮੇਅਰ, ਬੋਧ ਰਾਜ ਮਜੀਠੀਆ ਪ੍ਰਧਾਨ ਨਿਸ਼ਕਾਮ ਸੇਵਾ ਭਾਵ, ਐਡਵੋਕੇਟ ਵਿਨੋਦ ਕੁਮਾਰ ਨੌਰੀਆ, ਨਿਊਰੋ ਥੈਰੇਪਿਸਟ ਮੁਕੇਸ਼ ਕੋਚਰ ਨੇ ਕੀਤੀ | ਇਸ ਮੌਕੇ ਅਕਸ਼ਿਤ ਜੈਨ ਸਾਬਕਾ ਮੇਅਰ ਨੇ ਕਿਹਾ ਕਿ ਸਾਬਕਾ ਵਿਧਾਇਕ ਸਵ: ਜੁਗਿੰਦਰਪਾਲ ਜੈਨ ਮੈਮੋਰੀਅਲ ਸਿਲਾਈ ਸੈਂਟਰ ਤੇ ਟਿਊਸ਼ਨ ਸੈਂਟਰ ਸ਼ੁਰੂ ਕੀਤੇ ਜਾਣਗੇ | ਡਾ. ਸੰਜੀਵ ਕੁਮਾਰ ਸੈਣੀ ਨੇ ਸੰਸਥਾ ਦੇ ਕਾਰਜਾਂ ਚਾਹੇ ਕੋਰੋਨਾ ਕਾਲ ਵਿਚ ਰਾਸ਼ਨ ਵੰਡਣਾ ਹੋਵੇ ਚਾਹੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਦਵਾਈਆਂ ਤੇ ਰਾਹਤ ਸਮਗਰੀ ਪਹੁੰਚਾਉਣੀ ਹੋਵੇ ਜਾਂ ਬੱਚਿਆਂ ਦੀ ਪੜ੍ਹਾਈ ਵਿਚ ਯੋਗਦਾਨ ਪਾਉਣਾ ਦੀ ਪ੍ਰਸੰਸਾ ਕੀਤੀ | ਇਸ ਮੌਕੇ ਮੁਕੇਸ਼ ਕੋਚਰ ਨੇ ਦੱਸਿਆ ਕਿ ਨਿਸ਼ਕਾਮ ਸੇਵਾ ਭਾਵ ਦੀ ਸ਼ੁਰੂਆਤ ਸਾਲ 2003 ਵਿਚ ਨਿਊਰੋ ਥੈਰੇਪੀ ਸੇਵਾ ਕੇਂਦਰ ਤੋਂ ਹੋਈ ਸੀ ਅਤੇ ਪਿਛਲੇ 22 ਸਾਲਾਂ ਤੋਂ ਇਹ ਨਿਰੰਤਰ ਸਮਾਜ ਸੇਵਾ ਵਿਚ ਕਾਰਜ ਕਰ ਰਹੀ ਹੈ | ਖਜ਼ਾਨਚੀ ਜਸਪਾਲ ਸਿੰਘ ਮੋਗਾ ਨੇ ਕਿਹਾ ਕਿ ਸਿੱਖਿਆ ਮਨੁੱਖੀ ਸਮਾਜ ਦੇ ਵਿਕਾਸ ਅਤੇ ਤਰੱਕੀ ਲਈ ਬੇਹੱਦ ਜ਼ਰੂਰੀ ਹੈ | ਇਸ ਲਈ ਸਾਨੂੰ ਕਾਲਜ ਵਿਦਿਆਰਥਣਾਂ ਨੂੰ ਵੀ ਪੜ੍ਹਾਈ ਲਈ ਆਰਥਿਕ ਸਹਾਇਤਾ ਦੇਣੀ ਚਾਹੀਦੀ ਹੈ | ਇਸ ਮੌਕੇ ਸੀਨੀਅਰ ਉਪ ਪ੍ਰਧਾਨ ਸੁਭਾਸ਼ ਗਰੋਵਰ, ਯੁਵਰਾਜ ਸਿੰਘ ਕਲਸੀ, ਜਸਪਾਲ ਸਿੰਘ, ਨਵਨੀਤ, ਨੀਰਜ, ਜਸਵੰਤ ਸਿੰਘ, ਰਸਾਲ ਸਿੰਘ ਰੰਧਾਵਾ, ਵਿਨੋਦ ਕੁਮਾਰ ਨੌਰੀਆ, ਬਰਿੰਦਰ ਸਿੰਘ ਬਿੱਟੂ, ਸੁਰਿੰਦਰ ਸਿੰਘ, ਜਗਦੀਸ਼ ਛਾਬੜਾ, ਚੰਚਲ ਪੋਪਲੀ, ਭਾਰਤ ਭੂਸ਼ਨ, ਰਾਜੇਸ਼ ਵਰਮਾ, ਰਵੀ ਸ਼ਰਮਾ, ਕੇਵਲ ਕਿ੍ਸ਼ਨ ਹਾਂਡਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਤੱਕ ਸੇਵਾਵਾਂ ਜਾਰੀ ਰੱਖੇਗਾ-ਖਣਮੁਖ ਭਾਰਤੀ ਪੱਤੋ <br/> ਅਗਲੀ ਖ਼ਬਰ ਐਸਪੀਰੇਸ਼ਨਲ ਜ਼ਿਲ੍ਹਾ ਤੇ ਬਲਾਕ ਪ੍ਰੋਗਰਾਮ ਤਹਿਤ ਪੂਰੇ ਹੋਏ ਤੇ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਨਾਲ ਜ਼ਮੀਨੀ ਪੱਧਰ 'ਤੇ ਮ...
Ad Position 24