26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਹੋਲੀ ਹਾਰਟ ਸਕੂਲ ਵਿਚ ਆਰੇਂਜ ਡੇ ਦਾ ਜਸ਼ਨ, ਨੰਨ੍ਹੇ ਬੱਚਿਆਂ ਨੇ ਰੰਗਾਂ ਰਾਹੀਂ ਸਿੱਖਿਆ <br/>

Ad Position 21
No active advertisement
ਅਜੀਤ ਡੈਸਕ 28-09-2025
ਮੋਗਾ, 27 ਸਤੰਬਰ (ਸੁਰਿੰਦਰਪਾਲ ਸਿੰਘ)-ਹੋਲੀ ਹਾਰਟ ਸਕੂਲ ਮੋਗਾ ਵਿਚ ਪਲੇਅ ਵੇ ਤੋਂ ਯੂ.ਕੇ.ਜੀ. ਤੱਕ ਦੇ ਵਿਦਿਆਰਥੀਆਂ ਲਈ ਆਰੇਂਜ ਡੇ ਦਾ ਜਸ਼ਨ ਮਨਾਇਆ ਗਿਆ | ਇਸ ਮੌਕੇ ਸਕੂਲ ਦਾ ਮਾਹੌਲ ਪੂਰੀ ਤਰ੍ਹਾਂ ਸੰਤਰੀ ਰੰਗ ਵਿਚ ਰੰਗਿਆ ਨਜ਼ਰ ਆਇਆ | ਸਾਰੇ ਵਿਦਿਆਰਥੀ ਅਤੇ ਸਟਾਫ਼ ਸੰਤਰੀ ਰੰਗ ਦੇ ਕੱਪੜਿਆਂ ਵਿਚ ਸਕੂਲ ਆਏ, ਜਿਸ ਨਾਲ ਇਹ ਦਿਨ ਹੋਰ ਵੀ ਖ਼ਾਸ ਬਣ ਗਿਆ | ਸਕੂਲ ਦੇ ਚੇਅਰਮੈਨ ਸੁਭਾਸ਼ ਪਲਤਾ ਅਤੇ ਡਾਇਰੈਕਟਰ ਤੇ ਪਿ੍ੰਸੀਪਲ ਸ਼ਿਵਾਨੀ ਅਰੋੜਾ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਰੰਗ ਉਤਸਵ ਮਨਾਉਣ ਦਾ ਮੁੱਖ ਉਦੇਸ਼ ਬੱਚਿਆਂ ਨੂੰ ਆਸਾਨ ਅਤੇ ਖੇਡ-ਖੇਡ ਵਿਚ ਰੰਗਾਂ ਦੀ ਪਛਾਣ ਕਰਵਾਉਣਾ ਹੈ | ਬੱਚਿਆਂ ਨੇ ਸੰਤਰੀ ਰੰਗ ਨਾਲ ਸਬੰਧਿਤ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਹਿੱਸਾ ਲਿਆ ਜਿਵੇਂ ਕਿ ਪੇਂਟਿੰਗ, ਕਰਾਫ਼ਟ ਅਤੇ ਖੇਡਾਂ | ਪਿ੍ੰਸੀਪਲ ਮੈਡਮ ਅਰੋੜਾ ਨੇ ਕਿਹਾ ਕਿ ਵਿਦਿਆਰਥੀਆਂ ਵਿਚ ਇਸ ਦਿਨ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਿਆ ਗਿਆ | ਉਹ ਸਾਰੇ ਬਹੁਤ ਖ਼ੁਸ਼ ਸਨ ਅਤੇ ਉਨ੍ਹਾਂ ਨੇ ਇਸ ਖ਼ਾਸ ਦਿਨ ਦਾ ਖ਼ੂਬ ਅਨੰਦ ਮਾਣਿਆ | ਇਸ ਤਿਉਹਾਰ ਨੇ ਨਾ ਸਿਰਫ਼ ਬੱਚਿਆਂ ਨੂੰ ਰੰਗਾਂ ਬਾਰੇ ਸਿਖਾਇਆ, ਸਗੋਂ ਉਨ੍ਹਾਂ ਦੇ ਚਿਹਰਿਆਂ 'ਤੇ ਖ਼ੁਸ਼ੀ ਵੀ ਲਿਆਂਦੀ |

Ad Position 22
No active advertisement
ਪਿਛਲੀ ਖ਼ਬਰ 40ਵੇਂ ਧਾਰਮਿਕ ਦੀਵਾਨ 10 ਅਕਤੂਬਰ ਤੋਂ <br/> ਅਗਲੀ ਖ਼ਬਰ ਗੁਰਸ਼ੀਸ਼ ਕੌਰ ਪੰਜਾਬ ਅੰਡਰ-19 ਔਰਤਾਂ ਟੀ-20 ਟੂਰਨਾਮੈਂਟ ਲਈ ਪ੍ਰੋਬੇਬਲ ਕੈਂਪ 'ਚ ਚੁਣੀ ਗਈ -ਕਮਲ ਅਰੋੜਾ
Ad Position 24