ਮੋਗਾ, 27 ਸਤੰਬਰ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਨੇ ਦੱਸਿਆ ਕਿ ਗੁਰਸ਼ੀਸ਼ ਕੌਰ ਨੂੰ ਪੰਜਾਬ ਸਟੇਟ ਵੁਮੈਨ ਅੰਡਰ-19 ਟੀਮ ਦੇ ਪ੍ਰੋਬੇਬਲ ਕੈਂਪ ਲਈ ਚੁਣਿਆ ਗਿਆ ਹੈ | ਇਹ ਟੀਮ ਆਉਣ ਵਾਲੇ ਇੰਟਰ ਸਟੇਟ ਅੰਡਰ-19 ਔਰਤਾਂ ਟੀ-20 ਟੂਰਨਾਮੈਂਟ 2025-26 ਭਾਗ ਲਵੇਗੀ | ਮੋਗਾ ਦੇ ਲੋਕਾਂ ਤੇ ਖਿਡਾਰੀਆਂ ਵਿਚ ਇਸ ਚੋਣ ਨਾਲ ਖ਼ੁਸ਼ੀ ਤੇ ਉਤਸ਼ਾਹ ਦੀ ਲਹਿਰ ਦੌੜ ਗਈ ਹੈ | ਪ੍ਰੋਬੇਬਲ ਕੈਂਪ 25 ਤੋਂ 30 ਅਕਤੂਬਰ 2025 ਤੱਕ ਐਸ.ਜੇ. ਸਪੋਰਟਸ ਪਿੰਡ ਖੇਰਾ ਵਿਚ ਕਰਵਾਇਆ ਜਾਵੇਗਾ | ਇਸ ਕੈਂਪ ਵਿਚ ਖਿਡਾਰੀਆਂ ਨੂੰ ਤਕਨੀਕੀ ਟਰੇਨਿੰਗ, ਫਿਟਨੈਸ ਸਕਿਲਜ਼ ਅਤੇ ਟੀਮ ਵਰਕ 'ਤੇ ਧਿਆਨ ਦਿੱਤਾ ਜਾਵੇਗਾ | ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮੋਗਾ ਦੇ ਪ੍ਰੈਜ਼ੀਡੈਂਟ ਰਵਿੰਦਰ ਸਿੰਘ, ਜੁਆਇੰਟ ਸੈਕਟਰੀ ਰਾਜੀਵ ਕੁਮਾਰ, ਏਪੈਕਸ ਕੌਂਸਲ ਮੈਂਬਰ ਮੋਹਾਲੀ ਕਮਲ ਅਰੋੜਾ, ਡਾ. ਸੰਜੀਵ ਸੈਣੀ ਪੈਟਰਨ ਮੈਂਬਰ, ਸਨੀ ਮਨਚੰਦਾ ਤੇ ਮੈਂਬਰ ਪ੍ਰਦੀਪ ਕੁਮਾਰ ਨੇ ਗੁਰਸ਼ੀਸ਼ ਕੌਰ ਨੂੰ ਵਧਾਈ ਦਿੱਤੀ | ਇਸ ਮੌਕੇ ਜ਼ਿਲ੍ਹਾ ਹੈੱਡ ਕੋਚ ਮਨਜੀਤ ਕੁਮਾਰ ਤੇ ਉਸ ਦੇ ਸਹਾਇਕ ਸਟਾਫ਼ ਬੇਅੰਤ ਸਿੰਘ, ਹਰਸ਼ਦੀਪ ਸਿੰਘ, ਹਰਸਿਮਰਨ ਸਿੰਘ, ਦੀਪਕ ਕੁਮਾਰ, ਕਪਿਲ ਦੇਵ ਨੂੰ ਵੀ ਖ਼ਾਸ ਤੌਰ 'ਤੇ ਵਧਾਈ ਦਿੱਤੀ |