ਬਾਘਾ ਪੁਰਾਣਾ, 28 ਸਤੰਬਰ (ਟਿੰਕੂ ਕਾਠਪਾਲ)-ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ 118ਵੇਂ ਜਨਮ ਦਿਵਸ ਮੌਕੇ ਸਥਾਨਕ ਸ਼ਹਿਰ ਅੰਦਰ ਬਾਬਾ ਰੋਡੂ ਮੰਦਰ ਮੋਗਾ ਰੋਡ ਵਿਖੇ ਯੁਵਕ ਸੇਵਾਵਾਂ ਬੋਰਡ ਪੰਜਾਬ ਤੇ ਯੂਥ ਵਿੰਗ ਆਮ ਆਦਮੀ ਪਾਰਟੀ ਵਲੋਂ ਮਿਲ ਕੇ ਖ਼ੂਨਦਾਨ ਕੈਂਪ ਲਾਇਆ | ਇਹ ਕੈਂਪ ਆਮ ਆਦਮੀ ਪਾਰਟੀ ਸੀਨੀਅਰ ਆਗੂ ਤੇ ਹਲਕਾ ਬਾਘਾ ਪੁਰਾਣਾ ਦੇ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ ਗੋਂਦਾਰਾ ਦੀ ਅਗਵਾਈ ਹੇਠ ਲਾਇਆ ਗਿਆ, ਜਿਸ 'ਚ ਹਲਕੇ ਭਰ ਤੋਂ ਆਮ ਆਦਮੀ ਪਾਰਟੀ ਆਗੂ ਅਤੇ ਖੂਨ ਦਾਨੀ ਸੱਜਣ ਖੂਨ ਦਾਨ ਕਰਨ ਲਈ ਪਹੁੰਚੇ | ਇਸ ਮੌਕੇ ਸਰਕਾਰੀ ਹਸਪਤਾਲ ਮੋਗਾ ਦੀ ਟੀਮ ਖੂਨ ਲੈਣ ਲਈ ਪਹੁੰਚੀ ਅੱਜ ਦੇ ਇਸ ਕੈਂਪ ਦਾ ਉਦਘਾਟਨ ਕੌਂਸਲਰ ਧਰਮਿੰਦਰ ਸਿੰਘ ਰੱਖੜਾ ਵਲੋਂ ਰੀਬਨ ਕੱਟ ਕੇ ਕੀਤਾ ਤੇ ਕੌਂਸਲਰ ਵਲੋਂ ਖ਼ੂਨਦਾਨ ਕਰਕੇ ਕੀਤਾ | ਇਸ ਮੌਕੇ ਆਮ ਆਦਮੀ ਪਾਰਟੀ ਸੀਨੀਅਰ ਆਗੂ ਤੇ ਹਲਕਾ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ ਗੋਂਦਾਰਾ ਨੇ ਕਿਹਾ ਕਿ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਆਮ ਆਦਮੀ ਪਾਰਟੀ ਦੇ ਪ੍ਰੇਰਨਾ ਸਰੋਤ ਹਨ ਅਤੇ ਉਨ੍ਹਾਂ ਦੇ 118ਵੇ ਜਨਮ ਦਿਵਸ ਮੌਕੇ ਅਸੀਂ ਉਨ੍ਹਾਂ ਨੂੰ ਕੋਟੀ ਕੋਟੀ ਨਮਨ ਕਰਦੇ ਹਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਦੀ ਅਗਵਾਈ ਹੇਠ ਹਲਕੇ ਦੇ ਯੂਥ ਨੂੰ ਸੇਧ ਦੇਣ ਲਈ ਬਾਘਾ ਪੁਰਾਣਾ ਵਿਖੇ ਹਲਕਾ ਪੱਧਰੀ ਖ਼ੂਨਦਾਨ ਕੈਂਪ ਲਗਾਇਆ ਗਿਆ ਹੈ | ਸਾਡੇ ਵਿਧਾਇਕ ਖ਼ੁਦ 35 ਸਾਲ ਤੋਂ ਘੱਟ ਉਮਰ ਦੇ ਹਨ ਅਤੇ ਆਮ ਆਦਮੀ ਪਾਰਟੀ ਇਕ ਇਹੋ ਜਿਹੀ ਪਾਰਟੀ ਹੈ ਜਿਸ ਨੇ ਯੂਥ ਨੂੰ ਐਮ. ਐਲ. ਏ. ਬਣਾਇਆ ਮੰਤਰੀ ਬਣਾਇਆ ਰਵਾਇਤੀ ਪਾਰਟੀਆਂ ਵਲੋਂ ਕਦੇ ਵੀ ਯੂਥ ਨੂੰ ਅੱਗੇ ਨਹੀਂ ਕੀਤਾ ਗਿਆ ਜਿਸ ਨਾਲ ਕੁਝ ਯੂਥ ਨਸ਼ਿਆਂ ਦੇ ਆਦੀ ਹੋ ਰਹੇ ਸਨ ਪਰ ਆਮ ਆਦਮੀ ਸਰਕਾਰ ਨੇ ਹਮੇਸ਼ਾ ਯੂਥ ਨੂੰ ਅੱਗੇ ਰੱਖਿਆ ਹੈ ਅਤੇ ਯੂਥ ਨੂੰ ਸੇਧ ਦੇਣ ਵਾਲੇ ਕਾਰਜ ਕੀਤੇ ਜਾ ਰਹੇ ਹਨ ਯੂਥ ਵਿੰਗ ਆਮ ਆਦਮੀ ਪਾਰਟੀ ਵਲੋਂ ਪੂਰੇ ਪੰਜਾਬ ਅੰਦਰ ਖ਼ੂਨਦਾਨ ਕੈਂਪ ਲਗਾਏ ਗਏ ਹਨ | ਇਸ ਮੌਕੇ ਸੁਰਿੰਦਰ ਸ਼ਰਮਾ ਜ਼ਿਲ੍ਹਾ ਮੋਗਾ ਪ੍ਰਧਾਨ ਪਾਰਟੀ, ਚੇਅਰਮੈਨ ਵਿਕਰਮਜੀਤ ਸਿੰਘ ਵਿੱਕੀ ਸੁਖਾਨੰਦ, ਮਨਦੀਪ ਸਿੰਘ ਮਾਨ ਚੇਅਰਮੈਨ ਮਾਰਕੀਟ ਕਮੇਟੀ ਬਾਘਾ ਪੁਰਾਣਾ, ਟਿਕੂ ਮੱਲਕੇ ਪ੍ਰਧਾਨ ਟਰੱਕ ਯੂਨੀਅਨ ਬਾਘਾ ਪੁਰਾਣਾ ਗੁਰਪ੍ਰੀਤ ਸਿੰਘ ਮਾਹਲਾ ਯੂਥ ਵਿੰਗ ਆਮ ਆਦਮੀ ਪਾਰਟੀ ਹਲਕਾ ਬਾਘਾ ਪੁਰਾਣਾ, ਗੁਰਵਿੰਦਰ ਸਿੰਘ ਮਾਹਲਾ , ਕੌਂਸਲਰ ਮਨਦੀਪ ਕੱਕੜ, ਕੌਂਸਲਰ ਗੁਰਪ੍ਰੀਤ ਮਨਚੰਦਾ, ਗਗਨਾ ਸਰਪੰਚ ਪਿੰਡ ਰੋਡੇ, ਸੇਹਜ ਨੱਥੂ ਵਾਲਾ ਯੂਥ ਆਗੂ, ਕੌਂਸਲਰ ਕਮਲ, ਮੁਖਤਿਆਰ ਸਿੰਘ, ਅਰਵਿੰਦਰ ਭਾਟੀਆ, ਪਲਵਿੰਦਰ ਸਿੰਘ ਭਿੰਦਾ, ਗਗਨ ਚੱਡਾ, ਹਰਦੇਵ ਸਿੰਘ ਮੌੜ ਨੋ ਆਬਾਦ, ਜਸਵੰਤ ਸਿੰਘ ਤੇ ਹੋਰ ਵੱਡੀ ਗਿਣਤੀ 'ਚ ਹਾਜ਼ਰ ਸਨ |