ਮੋਗਾ, 28 ਸਤੰਬਰ (ਅਸ਼ੋਕ ਬਾਂਸਲ)-ਸ਼ਹਿਰ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਸ਼ੂਗਰ ਚੇਤਨਾ ਸੁਸਾਇਟੀ ਨੇ ਗੀਤਾ ਭਵਨ ਚੌਕ ਵਿਖੇ ਸਥਿਤ ਲਾਲ ਪੈਥ ਲੈਬ ਵਿਖੇ ਤਿੰਨ ਮਹੀਨੇ ਦੀ ਸ਼ੂਗਰ ਟੈਸਟਿੰਗ ਕੈਂਪ, ਜਿਗਰ ਟੈੱਸਟ, ਗੁਰਦੇ ਟੈੱਸਟ, ਲਿਪਿਡ ਪ੍ਰੋਫਾਈਲ ਤੇ ਥਾਇਰਾਇਡ ਟੈੱਸਟ ਮੁਫ਼ਤ ਕਰਵਾਏ | ਇਸ ਪ੍ਰਾਜੈਕਟ ਦੇ ਚੇਅਰਮੈਨ ਵਿਨੋਦ ਛਾਬੜਾ ਨੇ ਦੱਸਿਆ ਕਿ ਕੈਂਪ ਦੌਰਾਨ, ਲਾਲ ਪੈਥ ਲੈਬ ਦੇ ਮਾਹਿਰ ਟੈਕਨੀਸ਼ੀਅਨਾਂ ਨੇ ਕੈਂਪ 'ਚ ਆਏ 109 ਲੋਕਾਂ ਦੇ ਮੁਫ਼ਤ ਟੈੱਸਟ ਕੀਤੇ | ਮਾਹਿਰ ਟੈਕਨੀਸ਼ੀਅਨਾਂ ਨੇ ਬਿਮਾਰੀਆਂ ਦੀ ਰੋਕਥਾਮ ਤੇ ਰੋਜ਼ਾਨਾ ਖ਼ੁਰਾਕ ਖਾਣ ਲਈ ਦਿਸ਼ਾ-ਨਿਰਦੇਸ਼ਾਂ ਬਾਰੇ ਵੀ ਜਾਗਰੂਕ ਕੀਤਾ | ਇਸ ਮੌਕੇ ਸੁਸਾਇਟੀ ਦੇ ਸੰਸਥਾਪਕ ਰਜਿੰਦਰ ਛਾਬੜਾ, ਪ੍ਰਧਾਨ ਪ੍ਰਦੀਪ ਮੰਗਲਾ ਤੇ ਗੌਰਵ ਜੈਨ ਨੇ ਕਿਹਾ ਕਿ ਸੁਸਾਇਟੀ ਦਾ ਮੁੱਖ ਉਦੇਸ਼ ਮਨੁੱਖਤਾ ਦੀ ਭਲਾਈ ਲਈ ਕੰਮ ਕਰਨਾ ਹੈ ਤੇ ਸੁਸਾਇਟੀ ਅਜਿਹੇ ਸਮਾਜ ਸੇਵਾ ਪ੍ਰਾਜੈਕਟਾਂ ਨੂੰ ਜਾਰੀ ਰੱਖੇਗੀ | ਇਸ ਮੌਕੇ ਪ੍ਰਾਜੈਕਟ ਚੇਅਰਮੈਨ ਵਿਨੋਦ ਛਾਬੜਾ, ਤਾਨੀ, ਬਿੰਦੂ ਸਚਦੇਵਾ, ਕੇਵਲ ਬਾਂਸਲ, ਐਪਲਜੀਤ ਸਿੰਗਲ, ਬੱਲ, ਪ੍ਰਦੀਪ ਮੰਗਲਾ, ਸੁਰਿੰਦਰ ਗੋਇਲ, ਗੌਰਵ ਜੈਨ, ਪ੍ਰਵੀਨ ਬੌਬੀ, ਬਲਵੀਰ ਸਿੰਘ ਗਰੋਵਰ, ਬਲਦੇਵ ਬਾਂਸਲ, ਰਾਜਿੰਦਰਪਾਲ ਸਿੰਘ, ਰੁਪਿੰਦਰ ਸਿੰਘ ਆਦਿ ਹਾਜ਼ਰ ਸਨ |