29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਯੂਨਾਈਟਿਡ ਅਕਾਲੀ ਦਲ ਵਲੋਂ ਸਰਕਲ ਕੋਟ ਈਸੇ ਖਾਂ ਵਿਖੇ 25 ਮੈਂਬਰੀ ਕਮੇਟੀ ਸਥਾਪਿਤ-ਜਥੇਦਾਰ ਬੂਟਾ ਸਿੰਘ ਰਣਸੀਂਹ <br/>

Ad Position 21
No active advertisement
ਅਜੀਤ ਡੈਸਕ 29-09-2025
ਕੋਟ ਈਸੇ ਖਾਂ, 28 ਸਤੰਬਰ (ਗੁਰਮੀਤ ਸਿੰਘ ਖ਼ਾਲਸਾ)-ਯੂਨਾਈਟਿਡ ਅਕਾਲੀ ਦਲ ਸਰਕਲ ਕੋਟ ਈਸੇ ਖਾਂ ਦੇ ਵਰਕਰਾਂ ਦੀ ਬੈਠਕ ਸਥਾਨਕ ਗੁਰਦੁਆਰਾ ਕਲਗ਼ੀਧਰ ਸਾਹਿਬ ਵਿਖੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਦੀ ਪ੍ਰਧਾਨਗੀ ਹੇਠ ਹੋਈ | ਬੈਠਕ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਬਾਰੇ ਅਤੇ ਪੰਜਾਬ ਅੰਦਰ ਪੰਥਕ ਸਰਕਾਰ ਬਣਾਉਣ ਲਈ ਸਰਕਲ ਕੋਟ ਈਸੇ ਖਾਂ ਵਿਚ 25 ਮੈਂਬਰੀ ਕਮੇਟੀ ਬਣਾਈ ਗਈ | ਜਿਸ 'ਚ ਜਥੇਦਾਰ ਪਿ੍ਤਪਾਲ ਸਿੰਘ ਗਲੋਟੀ, ਭਾਈ ਰਮਨਦੀਪ ਸਿੰਘ, ਅਮਨਦੀਪ ਸਿੰਘ ਕੋਟ, ਰਣਵੀਰ ਸਿੰਘ ਰਾਣਾ, ਅਰਸ਼ਦੀਪ ਸਿੰਘ ਚਿਰਾਗਸ਼ਾਹ ਵਾਲਾ, ਚਮਕੌਰ ਸਿੰਘ ਗੋਰਾ, ਸਰਪੰਚ ਦਵਿੰਦਰ ਸਿੰਘ ਸਦਰਕੋਟ, ਭਾਈ ਨਿਰਮਲ ਸਿੰਘ, ਭਾਈ ਪਰਮਜੀਤ ਸਿੰਘ, ਜਰਨੈਲ ਸਿੰਘ ਰਾਮਗੜ੍ਹ, ਜਥੇਦਾਰ ਪਿਆਰਾ ਸਿੰਘ ਮਨਾਵਾਂ, ਮਨਦੀਪ ਸਿੰਘ, ਕਸ਼ਮੀਰ ਸਿੰਘ, ਸੇਵਕ ਸਿੰਘ ਮਨਾਵਾਂ ਸਾਬਕਾ ਸਰਪੰਚ,ਪਿ੍ਥੀ ਸਿੰਘ ਜਨੇਰ, ਜਸਵੀਰ ਸਿੰਘ ਜਨੇਰ, ਜਥੇਦਾਰ ਗੁਰਜੀਤ ਸਿੰਘ ਮਸੀਤਾਂ, ਗੁਰਲਾਲ ਸਿੰਘ, ਜਥੇਦਾਰ ਬਲਵੀਰ ਸਿੰਘ ਬਹਿਰਾਮਕੇ, ਜਥੇਦਾਰ ਮੋਤਾ ਸਿੰਘ, ਓਮਕਾਰ ਸਿੰਘ ਦੌਲੇਵਾਲ ਚੁਣੇ ਗਏ | ਇਸ ਸਮੇਂ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਹੋ ਚੁੱਕੀ ਹੈ | ਲੋਕਾਂ ਨੇ ਅਕਾਲੀ ਦਲ ਤੇ ਕਾਂਗਰਸ ਵਲੋਂ ਪੰਜਾਬ ਦੀ ਲੁੱਟ ਦੇ ਖ਼ਿਲਾਫ਼ ਤੀਸਰਾ ਬਦਲ ਆਮ ਆਦਮੀ ਪਾਰਟੀ ਦੇ ਰੂਪ ਵਿਚ ਲਿਆਂਦਾ ਸੀ | ਪੰਜਾਬ ਅੰਦਰ ਭਾਰੀ ਬਹੁਮਤ ਨਾਲ ਜਤਾਇਆ ਗਿਆ ਸੀ ਪਰ ਅੱਜ ਪੰਜਾਬ ਅੰਦਰ ਪਿੰ੍ਰਸੀਪਲ, ਹੈੱਡ ਮਾਸਟਰ, ਬਲਾਕ ਅਫ਼ਸਰਾਂ, ਦੀਆਂ ਸੈਂਕੜੇ ਪੋਸਟਾਂ ਖਾਲੀ ਪਈਆਂ ਹਨ | ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਦਾ ਬੁਰਾ ਹਾਲ ਹੈ | ਉਨ੍ਹਾਂ ਕਿਹਾ ਕਿ ਅਸੀਂ 2027 'ਚ ਪੰਥਕ ਸਰਕਾਰ ਬਣਾ ਕੇ ਪੰਜਾਬੀਆਂ ਨੂੰ ਰਾਹਤ ਦੇਵਾਂਗੇ | ਉਨ੍ਹਾਂ ਕਿਹਾ ਪੰਜਾਬ 'ਚ ਫੈਲੇ ਹੋਏ ਛੇਵੇਂ ਦਰਿਆ ਦੇ ਰੂਪ ਵਿਚ ਨਸ਼ੇ ਨੂੰ ਰੋਕਣ ਲਈ ਅਸੀਂ ਵਚਨਬੱਧ ਹਾਂ | ਬੈਠਕ 'ਚ ਮਤਾ ਪਾਸ ਕੀਤਾ ਗਿਆ ਕਿ ਬੰਦੀ ਸਿੰਘ ਰਿਹਾ ਕੀਤੇ ਜਾਣ ਅਤੇ ਭਾਈ ਬਲਵੰਤ ਸਿੰਘ ਰਾਜੋਆਣ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਕੇ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ ਤੇ ਹੜ੍ਹ ਪੀੜਤਾਂ ਦੀ ਸਰਕਾਰ ਬਾਂਹ ਫੜੇ | ਬੈਠਕ 'ਚ ਭਾਈ ਬਲਜੀਤ ਸਿੰਘ ਅਕਾਲੀਆਂ ਵਾਲਾ, ਭਾਈ ਗੁਰਲਾਲ ਸਿੰਘ ਧਰਮਕੋਟ, ਭਾਈ ਹਰਪ੍ਰੀਤ ਸਿੰਘ ਧੱਲੇਕੇ, ਭਾਈ ਭੁਪਿੰਦਰ ਸਿੰਘ ਵੜੈਚ ਸ਼ਹਿਰੀ ਪ੍ਰਧਾਨ ਯੂਨਾਈਟਿਡ ਅਕਾਲੀ ਦਲ, ਜਥੇਦਾਰ ਤੋਤਾ ਸਿੰਘ ਬਹਿਰਾਮਕੇ, ਹਜ਼ੂਰਾ ਸਿੰਘ ਮੰਦਰ, ਨਿਹੰਗ ਪਿਸ਼ੌਰਾ ਸਿੰਘ, ਬੀਬੀ ਜਸਵਿੰਦਰ ਕੌਰ, ਦਿਲਬਾਗ ਸਿੰਘ, ਚਾਨਣ ਸਿੰਘ ਮਸਤੇਵਾਲਾ, ਮੇਜਰ ਸਿੰਘ ਜਨੇਰ, ਮੰਦਰਜੀਤ ਸਿੰਘ ਮਨਾਵਾਂ, ਨਿਰਮਲਜੀਤ ਸਿੰਘ, ਪਰਮਜੀਤ ਸਿੰਘ ਚਿਰਾਗਸ਼ਾਹ ਵਾਲਾ, ਪਰਮਿੰਦਰ ਸਿੰਘ ਦਾਤੇਵਾਲਾ, ਅਰਸ਼ਦੀਪ ਸਿੰਘ, ਬਲਵੰਤ ਸਿੰਘ ਕੈਲਾ, ਕਾਰਜ ਸਿੰਘ, ਸਤਵਿੰਦਰ ਸਿੰਘ ਮਸੀਤਾਂ, ਸਰਦੂਲ ਸਿੰਘ, ਜਸਵੰਤ ਸਿੰਘ, ਅਜੈਬ ਸਿੰਘ ਆਦਿ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਲੀਣਾ ਵਿਖੇ ਭਗਵਾਨ ਸ੍ਰੀਚੰਦ ਦੇ ਜਨਮ ਦਿਹਾੜੇ ਸੰਬੰਧੀ ਸਮਾਗਮ <br/> ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਸਕੂਲ ਦੇ ਵਿਦਿਆਰਥੀਆਂ ਤੇ ਮਾਪਿਆਂ ਲਈ ਸਿਹਤ ਜਾਂਚ ਕੈਂਪ ਲਗਾਇਆ <br/>
Ad Position 24