29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਜਮਹੂਰੀ ਅਧਿਕਾਰ ਸਭਾ ਮੋਗਾ ਇਕਾਈ ਨੇ ਸ਼ਿਵ ਚਰਨ ਫ਼ਰੀਦਕੋਟ ਦੀ ਮੌਤ 'ਤੇ ਕੀਤਾ ਦੁੱਖ ਪ੍ਰਗਟ-ਸਰਬਜੀਤ ਦੌਧਰ <br/>

Ad Position 21
No active advertisement
ਅਜੀਤ ਡੈਸਕ 29-09-2025
ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ)-ਜਮਹੂਰੀ ਅਧਿਕਾਰ ਸਭਾ ਮੋਗਾ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਦੌਧਰ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਦਿਨੀਂ ਸ਼ਿਵ ਚਰਨ ਫ਼ਰੀਦਕੋਟ ਇਕਾਈ ਦੇ ਸਰਗਰਮ ਅਤੇ ਸੁਹਿਰਦ ਸਾਥੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ | ਜਥੇਬੰਦੀ ਦੀ ਮੋਗਾ ਇਕਾਈ ਦੇ ਸਕੱਤਰ ਦਰਸ਼ਨ ਸਿੰਘ ਤੂਰ, ਮੋਹਨ ਸਿੰਘ, ਵਿਜੇ ਕੁਮਾਰ ਮਿੱਤਲ, ਬਲਕਾਰ ਸਿੰਘ, ਸੋਹਣ ਸਿੰਘ, ਬਿੱਕਰ ਸਿੰਘ ਚੂਹੜਚੱਕ, ਪ੍ਰੇਮ ਕੁਮਾਰ ਅਤੇ ਚਮਕੌਰ ਸਿੰਘ ਢੁੱਡੀਕੇ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਉਸ ਦੀ ਲੋਕ ਪੱਖੀ ਜਮਹੂਰੀ ਸੋਚ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਸ਼ਿਵ ਚਰਨ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਫ਼ਰੀਦਕੋਟ ਇਕਾਈ ਦੇ ਜ਼ਿੰਮੇਵਾਰ ਆਗੂਆਂ ਵਿਚੋਂ ਸਨ | ਉਹ ਬਹੁਤ ਲੰਬੇ ਸਮੇਂ ਤੋਂ ਸਭਾ ਨਾਲ ਜੁੜੇ ਹੋਏ ਸਨ ਅਤੇ ਜਮਹੂਰੀ ਅਧਿਕਾਰਾਂ ਦੀ ਰਾਖੀ ਲਈ ਆਪਣੀ ਬਣਦੀ ਜ਼ਿੰਮੇਵਾਰੀ ਨਿਭਾ ਰਹੇ ਸਨ | ਉਹ ਸਭਾ ਦੀਆਂ ਬਹੁਤ ਸਾਰੀਆਂ ਜਾਂਚ ਟੀਮਾਂ ਦਾ ਹਿੱਸਾ ਬਣੇ ਤੇ ਆਪਣੀ ਸਮਰੱਥਾ ਮੁਤਾਬਿਕ ਰਿਪੋਰਟਾਂ ਤਿਆਰ ਕਰਨ ਵਿਚ ਸਹਿਯੋਗ ਦਿੱਤਾ | ਇਕ ਤਜਰਬੇਕਾਰ ਸਾਥੀ ਦਾ ਅਚਨਚੇਤ ਅਤੇ ਸਮੇਂ ਤੋਂ ਪਹਿਲਾਂ ਵਿਛੜਨਾ ਅਸਹਿ ਅਤੇ ਦੁਖਦਾਈ ਹੈ |

Ad Position 22
No active advertisement
ਪਿਛਲੀ ਖ਼ਬਰ ਅਗਰਵਾਲ ਮਹਾਂ-ਸੰਮੇਲਨ 'ਚ ਵੱਡੇ ਪੱਧਰ 'ਤੇ ਸ਼ਾਮਿਲ ਹੋਏ ਸਨਾਤਨੀ ਪਰਿਵਾਰਾਂ ਦੇ ਮੁਖੀ <br/> ਅਗਲੀ ਖ਼ਬਰ ਜ਼ਿਲ੍ਹਾ ਭਾਜਪਾ ਨੇ ਦੇਸ਼ ਵਿਆਪੀ ਸੇਵਾ ਪਖਵਾੜੇ ਤਹਿਤ ਜ਼ਿਲ੍ਹਾ ਦਫ਼ਤਰ ਵਿਖੇ ਮੈਡੀਕਲ ਜਾਂਚ ਕੈਂਪ ਲਗਾਇਆ <br/>
Ad Position 24