ਬਾਘਾ ਪੁਰਾਣਾ, 28 ਸਤੰਬਰ (ਟਿੰਕੂ ਕਾਠਪਾਲ)-ਬਾਲ ਕਿ੍ਸ਼ਨ ਗਰਗ (ਬਾਲੀ) ਪ੍ਰਧਾਨ ਰਾਈਸ ਮਿਲਜ਼ ਐਸੋਸੀਏਸ਼ਨ ਪੰਜਾਬ, ਵਿਜੇ ਬਾਂਸਲ ਪ੍ਰਧਾਨ ਅਗਰਵਾਲ ਸਭਾ ਤੇ ਪਵਨ ਗੋਇਲ ਪ੍ਰਧਾਨ ਯੂਥ ਅਗਰਵਾਲ ਸਭਾ ਦੀ ਅਗਵਾਈ 'ਚ ਅਗਰਵਾਲ ਮਹਾਂ-ਸੰਮੇਲਨ ਬਹੁਤ ਹੀ ਧੂਮ ਧਾਮ ਨਾਲ ਮਨਾਇਆ, ਜਿਸ ਵਿਚ ਸ਼ਹਿਰ ਦੇ ਸਮੂਹ ਸਨਾਤਨੀ ਪਰਿਵਾਰਾਂ ਨੇ ਵੱਡੇ ਪੱਧਰ 'ਤੇ ਸ਼ਮੂਲੀਅਤ ਕੀਤੀ | ਇਸ ਦੌਰਾਨ ਸੋਨੀਆ ਗੁਪਤਾ ਪ੍ਰਧਾਨ ਨਗਰ ਕੌਂਸਲ ਬਾਘਾ ਪੁਰਾਣਾ ਤੇ ਪਵਨ ਗੁਪਤਾ ਵਲੋਂ ਆਪਣੇ ਕਰ ਕਮਲਾਂ ਨਾਲ ਜੋਤੀ-ਪ੍ਰਚੰਡ ਕਰਕੇ ਇਸ ਸੰਮੇਲਨ ਦੀ ਸ਼ੁਰੂਆਤ ਕਰਵਾਈ | ਇਸ ਮੌਕੇ ਸੁਸ਼ੀਲ ਗਰਗ ਤੇ ਅਸ਼ੋਕ ਗਰਗ ਸੈਕਟਰੀ ਨੇ ਵੀ ਬਾਖ਼ੂਬੀ ਡਿਊਟੀ ਨਿਭਾਈ | ਪ੍ਰੋਗਰਾਮ 'ਚ ਵੱਖ-ਵੱਖ ਅਗਰਵਾਲ ਸਮਾਜ ਦੇ ਆਗੂਆਂ ਵਲੋਂ ਸਮਾਜ 'ਚ ਅਗਰਵਾਲ ਪਰਿਵਾਰਾਂ ਨੂੰ ਆ ਰਹੀਆਂ ਸਮੱਸਿਆ ਤੋਂ ਇਲਾਵਾ ਅਗਰਵਾਲ ਵਪਾਰੀਆ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ | ਅਗਰਵਾਲ ਮਹਾਂ-ਸੰਮੇਲਨ 'ਚ ਵੱਡੇ ਪੱਧਰ 'ਤੇ ਸ਼ਾਮਲ ਹੋਏ ਸਨਾਤਨੀ ਪਰਿਵਾਰਾਂ ਦੇ ਮੁਖੀ ਇਕੱਤਰਤਾ ਨੇ ਇਕ ਸੁਰ 'ਚ ਵਿਸ਼ਾਲ ਧਰਮਸ਼ਾਲਾ ਬਣਾਉਣ ਦੀ ਕੀਤੀ | ਉਪਰੰਤ ਬਾਲ ਕਿ੍ਸ਼ਨ ਗਰਗ (ਬਾਲੀ) ਤੇ ਪ੍ਰਧਾਨ ਵਿਜੇ ਬਾਂਸਲ ਨੇ ਮਹਾਰਾਜਾ ਅਗਰਸੈਨ ਦੇ ਦਰਸਾਏ ਹੋਏ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਤੇ ਪਾਰਟੀਬਾਜ਼ੀ ਤੋ ਉੱਪਰ ਉੱਠ ਕੇ ਸਮੂਹ ਅਗਰਵਾਲ ਭਾਈਚਾਰੇ ਨੂੰ ਇਕ-ਦੂਜੇ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣ ਲਈ ਕਿਹਾ ਕਿਉਂਕਿ ਦੇਸ਼ ਨੂੰ ਚਲਾਉਣ ਲਈ ਆਪਣੇ ਅਗਰਵਾਲ ਭਾਈਚਾਰੇ ਦਾ ਬਹੁਤ ਹੀ ਵਡਮੁੱਲਾ ਯੋਗਦਾਨ ਹੈ | ਬਾਲ ਕਿ੍ਸ਼ਨ ਬਾਲੀ ਪ੍ਰਧਾਨ ਨੇ ਕਿਹਾ ਕਿ ਪਹਿਲਾਂ ਵੀ ਦੋ ਵਾਰ ਕੋਸ਼ਿਸ਼ ਕੀਤੀ ਗਈ ਕਿ ਸੀ ਪਰ ਹੁਣ ਦੋ ਮੰਦਰ ਜਾਂ ਇਕ ਅਗਰਵਾਲ ਸਮਾਜ ਦੀ ਧਰਮਸ਼ਾਲਾ ਬਣਾਉਣੀ ਹੈ | ਸਾਰੇ ਹੀ ਅਗਰਵਾਲ ਭਾਈਚਾਰੇ ਨੇ ਧਰਮਸ਼ਾਲਾ ਨੂੰ ਬਣਾਉਣ ਲਈ ਦਲੇਰੀ ਨਾਲ ਸਾਥ ਦੇਣ ਦਾ ਵਾਅਦਾ ਕੀਤਾ ਜੋ ਕੇ ਆਉਣ ਵਾਲੇ ਦਿਨਾ 'ਚ ਬੂਰ ਪੈਣ ਦੀ ਉਮੀਦ ਹੈ | ਇਸ ਮੌਕੇ ਦੌਰਾਨ ਡਾ. ਸੁਮਿਤ ਸਾਹਿਲ ਤੇ ਕਮਲ ਕਿਸ਼ੋਰ ਵਲੋਂ ਭਜਨ ਕੀਰਤਨ ਰਾਹੀਂ ਮਹਾਰਾਜਾ ਅਗਰਸੈਨ ਦਾ ਗੁਣਗਾਨ ਕੀਤਾ |