ਕਿਸ਼ਨਪੁਰਾ ਕਲਾਂ, 28 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਜੈ ਮਾਂ ਚਿੰਤਪੁਰਨੀ ਜਾਗਰਣ ਕਲੱਬ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀ ਤੇ ਮੇਨ ਬਾਜਾਰ ਦੇ ਦੁਕਾਨਦਾਰ ਵੀਰਾਂ ਦੇ ਉੱਦਮ ਸਦਕਾ 19 ਵਾ ਸਾਲਾਨਾ ਜਾਗਰਣ ਮੇਨ ਬਾਜਾਰ ਵਾਲੇ ਥੜ੍ਹੇ ਉੱਪਰ ਕਿਸ਼ਨਪੁਰਾ ਕਲਾਂ ਵਿਖੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਜਾਗਰਣ ਦੌਰਾਨ ਮਹਾਂਮਾਈ ਦੀ ਜੋਤ ਪ੍ਰਚੰਡ ਹੋਣ ਉਪਰੰਤ ਗਾਇਕ ਕਮਲ ਸ਼ਰਮਾ, ਨਾਮਵਰ ਪੰਜਾਬੀ ਗਾਇਕ ਸੁਰੀਲੀ ਆਵਾਜ਼ ਦੇ ਮਾਲਕ ਰਾਣਾ ਗਿੱਲ ਤੇ ਨਾਮਵਰ ਗਾਇਕ ਸੁੱਖ ਮਾਨ ਨੇ ਮਹਾਂਮਾਈ ਦੀਆਂ ਭੇਟਾਂ ਗਾ ਕੇ ਸੰਗਤਾਂ ਨੂੰ ਮਹਾਂਮਾਈ ਦੇ ਚਰਨਾਂ ਨਾਲ ਜੋੜਿਆ | ਸਟੇਜ ਸੈਕਟਰੀ ਦੀ ਭੂਮਿਕਾ ਅਮਰਜੀਤ ਅੰਬਾ ਨੇ ਨਿਭਾਈ | ਜਾਗਰਣ ਦੌਰਾਨ ਕਿਸ਼ਨਪੁਰਾ ਕਲਾਂ ਦੇ ਜੰਮਪਲ ਸੁਰੀਲੀ ਆਵਾਜ਼ ਦੇ ਮਾਲਕ ਰਾਣਾ ਗਿੱਲ, ਪੰਜਾਬ ਦੀ ਬੁਲੰਦ ਆਵਾਜ਼ ਸੁੱਖ ਮਾਨ, ਕਮਲ ਸ਼ਰਮਾ, ਉੱਘੇ ਸਮਾਜ ਸੇਵੀ ਹਰਪ੍ਰੀਤ ਸਿੰਘ ਹੈਪੀ ਔਲਖ ਪੰਜਾਬ ਪੁਲਿਸ ਆਦਿ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ | ਅੰਤ 'ਚ ਪ੍ਰਬੰਧਕਾਂ ਵਲੋਂ ਆਏ ਹੋਏ ਗਾਇਕਾਂ ਅਤੇ ਪਿੰਡ ਦੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਤੇ ਅਮਨਦੀਪ ਚਾਵਲਾ ਵਲੋਂ ਆਈਆਂ ਹੋਈਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ | ਜਾਗਰਣ 'ਚ ਅਮਨਦੀਪ ਚਾਵਲਾ, ਸਰਪੰਚ ਪਿ੍ੰਸ ਚਾਵਲਾ, ਰਿੰਕੂ ਹਲਵਾਈ, ਕਸਤੂਰੀ ਚਾਵਲਾ, ਭੋਲਾ ਪੇਂਟ ਸਟੋਰ ਵਾਲਾ, ਮੋਨੂੰ ਪੁਰੀ, ਟੈਂਕੂ ਪੁਰੀ, ਈਸ਼ਵਰ ਸਿੰਘ ਆੜ੍ਹਤੀਆ, ਸੱਤਾ ਪਨੂੰ ਲਾਡੀ ਸੁਨਿਆਰਾ, ਬਿੰਦਰ ਪੰਨੂ, ਗੌਰਵ ਕਲਾਥ ਹਾਊਸ, ਸਤੀਸ਼ ਕੁਮਾਰ ਪੱਪੂ, ਗੋਗੀ ਲੋਹਗੜ੍ਹੀਆ, ਹਿੰਮਤ ਮੋਬਾਈਲ ਵਾਲਾ, ਕਰਮ ਕਲਸੀ, ਸੋਨਾ ਵਪਾਰੀ, ਬਿੱਟੂ ਟੇਲਰ, ਮਦਨ ਲਾਲ ਗੰੁਬਰ, ਸੁੱਖਾ ਨਸੀਰੇ ਵਾਲਾ, ਰਾਕੇਸ਼ ਬੁੱਕ ਡੀਪੂ, ਜੋਗਿੰਦਰ ਸਿੰਘ, ਹਰਪ੍ਰੀਤ ਸਿੰਘ, ਗਗਨਦੀਪ ਸਿੰਘ, ਅੰਗਰੇਜ਼ ਸਿੰਘ, ਰੇਸ਼ਮ ਸਿੰਘ, ਕੁਲਵੰਤ ਸਿੰਘ ਆਦਿ ਵੱਡੀ ਗਿਣਤੀ 'ਚ ਮਾਤਾ ਚਿੰਤਪੁਰਨੀ ਦੇ ਸੇਵਾਦਾਰ ਹਾਜ਼ਰ ਸਨ |