29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਆਲ ਇੰਡੀਆ ਵਾਲਮੀਕਿ ਖ਼ਾਲਸਾ ਦਲ ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ

Ad Position 21
No active advertisement
ਮੋਗਾ ਦੀ ਬਸਤੀ ਲਾਲ ਸਿੰਘ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਤਸਵੀਰ ਤੇ ਸ਼ਰਧਾ ਦੇ ਫ਼ੁੱਲ ਭੇਟ ਕਰਦੇ ਆਲ ਇੰਡੀਆ ਵਾਲਮੀਕਿ ਖ਼ਾਲਸਾ ਦਲ ਦੇ ਅਹੁਦੇਦਾਰ | ਤਸਵੀਰ : ਅਸ਼ੋਕ ਬਾਂਸਲ <br/> 29-09-2025
ਮੋਗਾ, 28 ਸਤੰਬਰ (ਅਸ਼ੋਕ ਬਾਂਸਲ)-ਆਲ ਇੰਡੀਆ ਵਾਲਮੀਕਿ ਖ਼ਾਲਸਾ ਦਲ ਰਜਿ: ਮੋਗਾ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਨ ਬਸਤੀ ਲਾਲ ਸਿੰਘ ਬਹੋਨਾ ਰੋਡ ਵਿਖੇ ਮਨਾਇਆ | ਇਸ ਮੌਕੇ ਏ. ਐਸ. ਆਈ. ਮੋਹਕਮ ਸਿੰਘ ਫੋਕਲ ਪੁਆਇੰਟ ਮੋਗਾ ਮੁੱਖ ਮਹਿਮਾਨ ਸਨ | ਬਲਰਾਜ ਸਿੰਘ ਬੁੱਟਰ ਵਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਮੋਹਕਮ ਸਿੰਘ ਨੇ ਕਿਹਾ ਕਿ ਸਾਨੂੰ ਸ਼ਹੀਦਾਂ ਨੂੰ ਯਾਦ ਰੱਖਦੇ ਹੋਏ ਉਨ੍ਹਾਂ ਦੇ ਜਨਮ ਦਿਨ ਮਨਾਉਣੇ ਚਾਹੀਦੇ ਹਨ ਤੇ ਉਨ੍ਹਾਂ ਵਲੋਂ ਦਿਖਾਏ ਗਏ ਮਾਰਗ 'ਤੇ ਚੱਲਣਾ ਚਾਹੀਦਾ ਹੈ | ਇਸ ਮੌਕੇ ਦਲ ਦੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਗਿੱਲ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ | ਮੁੱਖ ਮਹਿਮਾਨ ਨੇ ਸਾਹਿਲੀ ਖੱਤਰੀ ਤੇ ਐਡਵੋਕੇਟ ਅਕਾਸ਼ ਦੀਪ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਕੌਂਸਲਰ ਵਿਜੇ ਭੂਸ਼ਨ ਟੀਟੂ ਨੇ ਵੀ ਸ਼ਹੀਦ ਭਗਤ ਸਿੰਘ ਦੀ ਤਸਵੀਰ 'ਤੇ ਸ਼ਰਧਾ ਦੇ ਫ਼ੁੱਲ ਭੇਟ ਕੀਤੇ | ਇਸ ਮੌਕੇ ਦਰਸ਼ਨ ਸਿੰਘ ਪੰਮਾ, ਨਛੱਤਰ ਸਿੰਘ ਗਿੱਲ, ਰਾਮ ਸਿੰਘ ਗਿੱਲ, ਹਰਦੇਵ ਸਿੰਘ ਗਿੱਲ, ਬਲਵੀਰ ਸਿੰਘ ਘੋਲੀਆਂ, ਸੋਹਣ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਪੰਜਾਬ ਕਮੇਟੀ ਮੈਂਬਰ ਹਰਬੰਸ ਸਾਗਰ, ਆਕਾਸ਼ਦੀਪ ਐਡਵੋਕੇਟ, ਵਿਜੇ ਗਿੱਲ, ਇਕਬਾਲ ਸਿੰਘ, ਚੌਧਰੀ ਚਰਨ ਸਿੰਘ, ਕਸ਼ਮੀਰ ਸਿੰਘ ਮਾਹਲਾ, ਗੁਰਿੰਦਰ ਸਿੰਘ, ਵੀਰ ਪਾਲ ਸਿੰਘ, ਪਰਮਿੰਦਰ ਸਿੰਘ, ਦਫ਼ਤਰ ਸਕੱਤਰ ਬੇਅੰਤ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੋਗਾ ਦੇ ਸ਼ਾਨਵੀਰ ਸਿੰਘ ਕਲਸੀ ਪੰਜਾਬ ਅੰਡਰ-19 ਟੀਮ ਲਈ ਚੁਣੇ ਗਏ-ਕਮਲ ਅਰੋੜਾ <br/> ਅਗਲੀ ਖ਼ਬਰ ਸਨੀ ਗਿੱਲ ਦੀ ਅਗਵਾਈ 'ਚ ਗਾਇਕ ਰਾਜਵੀਰ ਜਵੰਦਾ ਦੀ ਸਲਾਮਤੀ ਲਈ ਅਕਾਲੀ ਦਲ ਨੇ ਕੀਤੀ ਅਰਦਾਸ ਬੇਨਤੀ <br/>
Ad Position 24