ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ)-ਮੋਗਾ ਲਈ ਗੌਰਵ ਦਾ ਮੌਕਾ ਹੈ ਕਿ ਸ਼ਾਨਵੀਰ ਸਿੰਘ ਕਲਸੀ ਨੂੰ ਜੂਨੀਅਰ ਕ੍ਰਿਕਟ ਕਮੇਟੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਪੰਜਾਬ ਸਟੇਟ ਅੰਡਰ-19 ਟੀਮ ਲਈ ਚੁਣਿਆ ਗਿਆ ਹੈ | ਟੀਮ 29 ਸਤੰਬਰ ਤੋਂ 6 ਅਕਤੂਬਰ 2025 ਤੱਕ ਮੋਹਾਲੀ ਦੇ ਆਈ. ਐਸ. ਬਿੰਦਰਾ ਕ੍ਰਿਕਟ ਸਟੇਡੀਅਮ 'ਚ ਪ੍ਰੈਕਟਿਸ ਮੈਚ ਖੇਡੇਗੀ | ਸ਼ਾਨਵੀਰ ਨੂੰ ਮੁਬਾਰਕਬਾਦ ਦਿੰਦਿਆਂ ਰਵਿੰਦਰ ਸਿੰਘ ਪ੍ਰਧਾਨ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ, ਰਾਜੀਵ ਕੁਮਾਰ ਜੁਆਇੰਟ ਸਕੱਤਰ ਮੋਗਾ, ਪ੍ਰਦੀਪ ਮੌਂਗਾ, ਸਨੀ ਮਨਚੰਦਾ ਮੈਂਬਰ, ਕਮਲ ਅਰੋੜਾ ਅਪੈਕਸ ਮੈਂਬਰ ਪੀ. ਸੀ. ਏ. ਮੁਹਾਲੀ ਤੇ ਪੈਟਰਨ ਸੰਜੀਵ ਸੈਣੀ ਨੇ ਉਸ ਦੀ ਮਿਹਨਤ ਦੀ ਸਿਫ਼ਾਰਿਸ਼ ਕਰਦਿਆਂ ਕਿਹਾ ਕਿ ਇਹ ਮੋਗਾ ਤੇ ਪੰਜਾਬ ਦੇ ਨੌਜਵਾਨ ਖਿਡਾਰੀਆਂ ਲਈ ਪ੍ਰੇਰਨਾ ਹੈ | ਸ਼ਾਨਵੀਰ ਸਿੰਘ ਕਲਸੀ ਦੀ ਚੋਣ ਮੋਗਾ ਜ਼ਿਲ੍ਹੇ ਲਈ ਗੌਰਵ ਦਾ ਮੌਕਾ ਹੈ ਤੇ ਪੰਜਾਬ 'ਚ ਵੱਧ ਰਹੇ ਕ੍ਰਿਕਟ ਟੇਲੈਂਟ ਦਾ ਪ੍ਰਤੀਕ ਹੈ |