29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਸੀਨੀਅਰ ਸਿਟੀਜ਼ਨ ਕੌਂਸਲ ਦੀ ਜਰਨਲ ਬਾਡੀ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 29-09-2025
ਮੋਗਾ, 28 ਸਤੰਬਰ (ਸੁਰਿੰਦਰਪਾਲ ਸਿੰਘ)-ਸੀਨੀਅਰ ਸਿਟੀਜ਼ਨ ਕੌਂਸਲ ਮੈਂਬਰਾਂ ਦੀ ਜਰਨਲ ਬਾਡੀ ਦੀ ਮੀਟਿੰਗ ਸਰਦਾਰੀ ਲਾਲ ਕਾਮਰਾ ਦੀ ਪ੍ਰਧਾਨਗੀ ਹੇਠ ਸਕੱਤਰੇਤ ਵਿਖੇ ਸੀਨੀਅਰ ਸਿਟੀਜ਼ਨ ਡੇ ਕੇਅਰ ਸੈਂਟਰ ਵਿਖੇ ਹੋਈ | ਮੀਟਿੰਗ ਦੇ ਆਰੰਭ ਵਿਚ ਮੈਂਬਰਾਂ ਦੀ ਸਹਿਮਤੀ ਨਾਲ ਐਲਾਨ ਕੀਤਾ ਕਿ ਪਹਿਲੀ ਅਕਤੂਬਰ ਨੂੰ ਕੌਂਸਲ ਦਫ਼ਤਰ ਵਿਚ ਸੀਨੀਅਰ ਸਿਟੀਜ਼ਨ ਦਿਵਸ ਮਨਾਇਆ ਜਾਵੇਗਾ | ਮੰਚ ਦਾ ਸੰਚਾਲਨ ਕਰਦਿਆਂ ਗੁਰਚਰਨ ਸਿੰਘ ਨੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਸਾਨੂੰ ਮਹੀਨਾਵਾਰ ਮੀਟਿੰਗ ਵਿਚ ਜ਼ਰੂਰ ਸ਼ਾਮਿਲ ਹੋਣਾ ਚਾਹੀਦਾ ਹੈ | ਪ੍ਰਧਾਨ ਕਾਮਰਾ ਨੇ ਸਾਰੇ ਮੈਂਬਰਾਂ ਦੇ ਉਤਸ਼ਾਹ ਨੂੰ ਵੇਖਦਿਆਂ ਐਲਾਨ ਕੀਤਾ ਕਿ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾਵੇਗੀ | ਮੀਟਿੰਗ ਵਿਚ ਸਭ ਤੋਂ ਪਹਿਲਾਂ ਕਾਮਰਾ ਨੇ ਯੋਗਦਾਨ ਪਾਇਆ ਉਪਰੰਤ ਮੈਂਬਰਾਂ ਨੇ ਆਪਣੀ ਸਮਰੱਥਾ ਅਨੁਸਾਰ ਮੌਕੇ 'ਤੇ ਪੈਸੇ ਜਮਾਂ ਕਰਵਾਏ | ਪਹਿਲੀ ਅਕਤੂਬਰ ਨੂੰ ਜਿਹੜਾ ਫ਼ੰਡ ਇਕੱਤਰ ਹੋਵੇਗਾ ਉਸ ਦੀ ਵਰਤੋਂ ਬਾਰੇ ਵਿਚਾਰ ਕੀਤਾ ਜਾਵੇਗਾ | ਯੋਗਦਾਨ ਪਾਉਣ ਵਾਲੇ ਮੈਂਬਰਾਂ 'ਚ ਸਰਪ੍ਰਸਤ ਇੰਜ: ਗੁਰਦੀਪ ਸਿੰਘ ਬਰਾੜ, ਜੋਗਿੰਦਰ ਸਿੰਘ ਲੋਹਾਮ, ਅਮਰ ਸਿੰਘ ਵਿਰਦੀ, ਸੀਨੀਅਰ ਉਪ ਪ੍ਰਧਾਨ ਜੋਗਿੰਦਰ ਸਿੰਘ ਸੰਘਾ, ਵਿੱਤ ਸਕੱਤਰ ਇਕਬਾਲ ਸਿੰਘ ਲੋਹਾਮ, ਡਾ. ਹਰਪ੍ਰੀਤ ਸਿੰਘ, ਮਾਸਟਰ ਪ੍ਰੇਮ ਕੁਮਾਰ, ਜਗਦੀਪ ਸਿੰਘ ਕੈਂਥ, ਬੀਬੀ ਹਰਬੰਸ ਕੌਰ, ਗਿਆਨ ਸਿੰਘ ਸਾਬਕਾ ਡੀ. ਪੀ. ਆਰ. ਓ., ਸੁਰਜੀਤ ਸਿੰਘ, ਗੁਰਬੀਰ ਸਿੰਘ ਜੱਸਲ, ਅਮਰ ਸਿੰਘ ਸੁਪਰਡੈਂਟ, ਮਲਕੀਤ ਸਿੰਘ, ਨਿਰੰਜਨ ਸਿੰਘ, ਰਜਿੰਦਰ ਸਿੰਘ ਲੋਹਾਮ, ਸੁਖਦਰਸ਼ਨ ਦਿਓੜਾ ਆਦਿ ਸ਼ਾਮਿਲ ਹਨ | ਮੀਟਿੰਗ 'ਚ ਸਭ ਤੋਂ ਵੱਡੀ ਉਮਰ ਦੇ ਮੈਂਬਰ ਜਸਵੰਤ ਸਿੰਘ ਲੋਹਾਮ ਨੂੰ ਕੌਂਸਲ ਵਲੋਂ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਰਦਾਰਨੀ ਸੁਰਿੰਦਰ ਕੌਰ ਗਾਬਾ ਨਮਿਤ ਅੰਤਿਮ ਅਰਦਾਸ ਸਮਾਗਮ ਅਗਲੀ ਖ਼ਬਰ ਡਾ. ਮਾਣਿਕ ਮੈਮੋਰੀਅਲ ਕਾਲਜ ਧਰਮਕੋਟ ਨੇ ਖ਼ੂਨਦਾਨ ਕੈਂਪ ਲਗਾਇਆ <br/>
Ad Position 24