ਬੀਬਾ ਹਰਸਿਮਰਤ ਕੌਰ ਬਾਦਲ ਦੀ ਅਗਵਾਈ 'ਚ ਸਨੀ ਗਿੱਲ ਕਰ ਰਹੇ ਧੰੂਆਂਧਾਰ ਪ੍ਰਚਾਰ
ਅਜੀਤ ਡੈਸਕ
01-11-2025
ਮੋਗਾ, 31 ਅਕਤੂਬਰ (ਸੁਰਿੰਦਰਪਾਲ ਸਿੰਘ)-ਤਰਨ ਤਾਰਨ ਦੀ ਜ਼ਿਮਨੀ ਚੋਣ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਧਰਮੀ ਫ਼ੌਜੀ ਪਰਿਵਾਰ ਨਾਲ ਸੰਬੰਧਿਤ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ ਅਤੇ ਉਹ ਹਲਕੇ ਦੇ ਹਰਮਨ ਪਿਆਰੇ ਆਗੂ ਹਨ | ਇਸ ਲਈ ਉਨ੍ਹਾਂ ਨੂੰ ਹਲਕੇ 'ਚੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ | ਉਨ੍ਹਾਂ ਦੇ ਚੋਣ ਪ੍ਰਚਾਰ ਵਿਚ ਬੀਬਾ ਹਰਸਿਮਰਤ ਕੌਰ ਬਾਦਲ ਸੰਸਦ ਮੈਂਬਰ ਦੀ ਅਗਵਾਈ ਵਿਚ ਹਲਕਾ ਮੋਗਾ ਦੇ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿਚ ਧੰੂਆਂਧਾਰ ਪ੍ਰਚਾਰ ਕਰ ਰਹੇ ਹਨ ਤੇ ਉਹ ਆਪਣੀ ਟੀਮ ਨਾਲ ਘਰ-ਘਰ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਨੂੰ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਹਨ | ਸੰਜੀਤ ਸਿੰਘ ਸਨੀ ਗਿੱਲ ਨੇ ਕਿਹਾ ਕਿ ਤਰਨ ਤਾਰਨ ਹਲਕਾ ਇਕ ਪੰਥਕ ਹਲਕਾ ਹੈ ਅਤੇ ਸੂਝਵਾਨ ਵੋਟਰ ਸਾਹਿਬਾਨ ਇਸ ਵਾਰ ਅਕਾਲੀ ਦਲ ਦੇ ਹੱਕ ਵਿਚ ਹਨ | ਇਸ ਮੌਕੇ ਉਨ੍ਹਾਂ ਨਾਲ ਨਰਿੰਦਰ ਸਿੰਘ ਬੁੱਕਣ ਵਾਲਾ ਸਰਕਲ ਪ੍ਰਧਾਨ, ਕੁਲਦੀਪ ਸਿੰਘ ਜੋਗੇਵਾਲਾ, ਜਗਦੀਸ਼ ਲਾਲ ਛਾਬੜਾ ਸ਼ਹਿਰੀ ਪ੍ਰਧਾਨ ਮੋਗਾ, ਰਵਦੀਪ ਸਿੰਘ ਸੰਘਾ ਸਰਕਲ ਪ੍ਰਧਾਨ ਦਾਰਾਪੁਰ, ਬਾਬਾ ਅਜਮੇਰ ਸਿੰਘ ਦੌਲਤਪੁਰ, ਸੁਖਬੀਰ ਸਿੰਘ ਗਿੱਲ ਹਲਕਾ ਯੂਥ ਪ੍ਰਧਾਨ ਮੋਗਾ, ਜੋਏਦੀਪ ਸ਼ਰਮਾ, ਜਸਨੂਰ ਸਿੰਘ, ਸੰਦੀਪ ਸਿੰਘ ਲਾਲੂ ਘੁੰਮਣ, ਰਣਜੀਤ ਸਿੰਘ ਰਾਣਾ ਪਹਿਲਵਾਨ ਲਾਲੂ ਘੁੰਮਣ, ਗੁਰਪਿੰਦਰ ਸਿੰਘ ਲਾਲੂ ਘੁੰਮਣ, ਮਹਿਲ ਸਿੰਘ ਲਾਲੂ ਘੁੰਮਣ, ਬਿਕਰਮ ਸਿੰਘ ਆਦਿ ਹਾਜ਼ਰ ਸਨ |