ਵਿਧਾਇਕ ਬਿਲਾਸਪੁਰ ਨੇ ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਕੀਤੀਆਂ ਨੁੱਕੜ ਮੀਟਿੰਗਾਂ
ਅਜੀਤ ਡੈਸਕ
01-11-2025
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵਲੋਂ ਆਮ ਘਰ ਦੇ ਪੁੱਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਜਾਬ ਦੀ ਵਾਗਡੋਰ ਦਿੱਤੀ ਹੈ ਜੋ ਆਮ ਘਰਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਸਮਝਦੇ ਹਨ | ਇਸੇ ਕਰ ਕੇ ਉਹ ਆਪਣੇ ਲੋਕਾਂ ਵਿਚ ਹੀ ਰਹਿੰਦੇ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਨੇੜੇ ਹੋ ਕੇ ਸੁਣਦੇ ਹਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਯਤਨਸ਼ੀਲ ਰਹਿੰਦੇ ਹਨ | ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਪਿਛਲੇ 70 ਸਾਲਾਂ ਵਿਚ ਪੰਜਾਬ ਦੇ ਲੋਕਾਂ ਨੇ ਬਹੁਤ ਸਰਕਾਰਾਂ ਬਣਾਈਆਂ ਸਨ ਪਰ ਕਿਸੇ ਨੇ ਵੀ ਪੰਜਾਬ ਦੇ ਲੋਕਾਂ ਬਾਰੇ ਨਹੀਂ ਸੋਚਿਆ ਸੀ ਸਗੋਂ ਉਨ੍ਹਾਂ ਸਰਕਾਰਾਂ ਵਿਚ ਤਾਂ ਭਾਈ ਭਤੀਜਾਵਾਦ ਹੀ ਭਾਰੂ ਰਹਿੰਦਾ ਸੀ ਪਰ ਉਨ੍ਹਾਂ ਦੇ ਮੁਕਾਬਲੇ ਮਾਨ ਸਾਹਿਬ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੇ ਹਨ |
ਅਖੀਰ ਵਿਚ ਵਿਧਾਇਕ ਬਿਲਾਸਪੁਰ ਨੇ ਤਰਨ ਤਾਰਨ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰਮੀਤ ਸਿੰਘ ਸੰਧੂ ਨੂੰ ਜਿਤਾ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥ ਮਜ਼ਬੂਤ ਕਰਨ ਤਾਂ ਕਿ ਤਰਨਤਾਰਨ ਦੇ ਰਹਿੰਦੇ ਵਿਕਾਸ ਦੇ ਕੰਮ ਨੇਪਰੇ ਚੜ੍ਹ ਸਕਣ | ਇਸ ਮੌਕੇ ਉਨ੍ਹਾਂ ਨਾਲ ਸਥਾਨਕ ਆਗੂਆਂ ਅਤੇ ਵਲੰਟੀਅਰਾਂ ਤੋਂ ਇਲਾਵਾ ਮਾਲਵਾ ਜ਼ੋਨ ਦੇ ਮੀਡੀਆ ਇੰਚਾਰਜ ਅਰਵਿੰਦਰ ਸਿੰਘ ਭੱਟੀ ਵੀ ਹਾਜ਼ਰ ਸਨ |