ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਜਨਕ ਰਾਜ ਨੇ ਥਾਣਾ ਕੋਟ ਈਸੇ ਖਾਂ ਦਾ ਸੰਭਾਲਿਆ ਚਾਰਜ

Ad Position 21
No active advertisement
ਅਜੀਤ ਡੈਸਕ 02-11-2025
ਕੋਟ ਈਸੇ ਖਾਂ, 1 ਨਵੰਬਰ (ਗੁਰਮੀਤ ਸਿੰਘ ਖਾਲਸਾ)-ਥਾਣਾ ਮੁਖੀ ਗੁਰਵਿੰਦਰ ਸਿੰਘ ਭੁੱਲਰ ਦੀ ਬਦਲੀ ਹੋ ਜਾਣ ਤੋਂ ਬਾਅਦ ਥਾਣਾ ਕੋਟ ਈਸੇ ਖਾਂ ਦਾ ਬਤੌਰ ਥਾਣਾ ਮੁਖੀ ਜਨਕ ਰਾਜ ਵਲੋਂ ਚਾਰਜ ਸੰਭਾਲ ਲਿਆ ਗਿਆ | ਉਨ੍ਹਾਂ ਦੇ ਇੱਥੇ ਪੁੱਜਣ ਸਮੇਂ ਮੁੱਖ ਮੁਨਸ਼ੀ ਗਿਆਨ ਸਿੰਘ ਅਤੇ ਸਟਾਫ ਵਲੋਂ ਉਨ੍ਹਾਂ ਨੂੰ ਜੀ ਆਇਆਂ ਆਖਿਆ ਗਿਆ | ਚਾਰਜ ਸੰਭਾਲਣ ਮੌਕੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਮਨ ਕਾਨੂੰਨ ਅਨੁਸਾਰ ਇਲਾਕੇ ਅੰਦਰ ਸ਼ਾਂਤੀ ਬਰਕਰਾਰ ਰੱਖਣਾ ਤੇ ਲੋਕਾਂ ਦੀ ਸੁਰੱਖਿਆ ਜਾਨ ਮਾਲ ਦੀ ਰਾਖੀ ਕਰਨਾ ਉਨ੍ਹਾਂ ਦਾ ਮੁੱਢਲਾ ਫਰਜ਼ ਹੋਵੇਗਾ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਸ਼ੇ ਵਰਗੀ ਭੈੜੀ ਅਲਾਮਤ ਦੇ ਉਹ ਸਖਤ ਖਿਲਾਫ ਹਨ ਤੇ ਚਿੱਟਾ ਜਾਂ ਮੈਡੀਕਲ ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ | ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਖੇਤਰ ਦੇ ਲੋਕਾਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਣਨਗੇ ਅਤੇ ਕਾਨੂੰਨੀ ਤੌਰ 'ਤੇ ਜੋ ਵੀ ਤਰੀਕੇ ਹੋਏ ਉਨ੍ਹਾਂ ਅਨੁਸਾਰ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਣ ਲਈ ਪੀ.ਸੀ.ਆਰ. ਮੁਲਾਜ਼ਮਾਂ ਵਲੋਂ ਗਸ਼ਤ ਅਗਲੀ ਖ਼ਬਰ ਗਾਇਕ ਗੁਰਦੀਪ ਭੰਗੂ ਦਾ ਧਾਰਮਿਕ ਗੀਤ ਜਾਰੀ
Ad Position 24
No active advertisement