16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸਰਦਾਰ ਪਟੇਲ ਦੇ ਸੁਪਨਿਆਂ ਨੂੰ ਯਾਦ ਕਰਦਿਆਂ ਰਨ ਫ਼ਾਰ ਯੂਨਿਟੀ ਦੌਰਾਨ ਏਕਤਾ ਦੀ ਲਹਿਰ ਦੌੜ ਗਈ-ਤਿਆਗੀ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਮੋਗਾ, 2 ਨਵੰਬਰ (ਸੁਰਿੰਦਰਪਾਲ ਸਿੰਘ)-ਭਾਜਪਾ ਵਪਾਰ ਸੈੱਲ ਦੇ ਪੰਜਾਬ ਉਪ ਪ੍ਰਧਾਨ ਦੇਵ ਪਿ੍ਆ ਤਿਆਗੀ ਨੇ ਕਿਹਾ ਕਿ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜੈਅੰਤੀ ਨੂੰ ਮਨਾਉਣ ਲਈ ਮੋਗਾ ਸ਼ਹਿਰ ਵਿਚ ਰਨ ਫ਼ਾਰ ਯੂਨਿਟੀ ਮੈਰਾਥਨ ਕਰਵਾਈ ਗਈ | ਇਹ ਮੈਰਾਥਨ ਸਮਾਜਿਕ ਸਦਭਾਵਨਾ ਤੇ ਰਾਸ਼ਟਰੀ ਏਕਤਾ ਦੇ ਸੰਦੇਸ਼ ਨੂੰ ਮਜ਼ਬੂਤ ਕਰਨ ਲਈ ਕੀਤੀ ਗਈ ਸੀ | ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੋਤ ਕਮਲ ਨੇ ਸ਼ਹੀਦੀ ਪਾਰਕ ਤੋਂ ਯਾਤਰਾ ਦੀ ਸ਼ੁਰੂਆਤ ਕੀਤੀ, ਜੋ ਫਿਰ ਪ੍ਰਤਾਪ ਰੋਡ ਤੇ ਮੇਨ ਬਾਜ਼ਾਰ ਵਿਚੋਂ ਲੰਘਦੀ ਹੋਈ ਨੇਚਰ ਪਾਰਕ ਵਿਖੇ ਸਮਾਪਤ ਹੋਈ | ਸਰਦਾਰ ਪਟੇਲ ਦੇ ਏਕਤਾ ਦੇ ਵਾਅਦੇ ਨੂੰ ਹਕੀਕਤ ਬਣਾਉਂਦੇ ਹੋਏ ਜੀਵਨ ਦੇ ਹਰ ਖੇਤਰ ਤੇ ਭਾਈਚਾਰਿਆਂ ਦੇ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਦੇਵ ਪਿ੍ਆ ਤਿਆਗੀ ਨੇ ਦੱਸਿਆ ਕਿ ਇਸ ਮੈਰਾਥਨ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਸਮਾਜਿਕ ਏਕੀਕਰਨ ਪ੍ਰੋਗਰਾਮਾਂ ਵਿਚ ਸ਼ਾਮਿਲ ਕਰਨਾ ਅਤੇ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣਾ ਸੀ | ਸੈਂਕੜੇ ਸਕੂਲ ਤੇ ਕਾਲਜ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਸਮਾਗਮ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਤੇ ਭਾਜਪਾ ਵਪਾਰ ਸੈੱਲ ਪੰਜਾਬ ਦੇ ਮੀਤ ਪ੍ਰਧਾਨ ਦੇਵ ਪਿ੍ਆ ਤਿਆਗੀ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਰਾਕੇਸ਼ ਭੱਲਾ, ਮੰਡਲ ਪ੍ਰਧਾਨ ਉਮਾਕਾਂਤ ਰਾਏ, ਸ਼ਸ਼ੀਕਾਂਤ ਪਾਂਡੇ, ਵਿੱਕੀ ਸਿਤਾਰਾ, ਰਾਕੇਸ਼ ਸਿਤਾਰਾ, ਦਵਿੰਦਰ ਸਿੰਘ, ਉਦੇ ਸੂਦ, ਅਮਿਤ ਗੁਪਤਾ, ਲਖਵੰਤ ਸਰਪੰਚ, ਸੁਖਜਿੰਦਰ ਸਿੰਘ, ਸੁਖਨੰਦਨ, ਸਤਿੰਦਰਪ੍ਰੀਤ, ਮਨਿੰਦਰ ਕੌਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਸੁਭਾਸ਼ ਪਲਤਾ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਭਾਰਤ ਵਿਕਾਸ ਪ੍ਰੀਸ਼ਦ ਦੀ ਮੋਗਾ ਸ਼ਾਖਾ ਨੇ ਸ਼ਾਖਾ ਪੱ... ਅਗਲੀ ਖ਼ਬਰ ਕਾਮਰੇਡ ਰਣਧੀਰ ਗਿੱਲ ਦੀ ਤੀਜੀ ਬਰਸੀ ਮੌਕੇ ਸੈਮੀਨਾਰ 7 ਨੂੰ
Ad Position 24