16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਬਲੌਜ਼ਮਜ਼ ਕਾਨਵੈਂਟ ਵਿਖੇ ਦੋ ਰੋਜ਼ਾ ਸਹੋਦਿਆ ਦਾ ਵਾਲੀਬਾਲ ਟੂਰਨਾਮੈਂਟ ਯਾਦਗਾਰ ਹੋ ਨਿੱਬੜਿਆ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਕਿਸ਼ਨਪੁਰਾ ਕਲਾਂ, 2 ਨਵੰਬਰ (ਅਮੋਲਕ ਸਿੰਘ ਕਲਸੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੌਜਮਜ਼ ਕਾਨਵੈਂਟ ਸਕੂਲ ਵਿਖੇ ਲੁਧਿਆਣਾ ਸਹੋਦਿਆ ਸਕੂਲਜ਼ ਕੰਪਲੈਕਸ ਦੇ ਦੋ ਰੋਜ਼ਾ ਵਾਲੀਬਾਲ ਟੂਰਨਾਮੈਂਟ ਵਿਚ ਅੰਡਰ-19 ਤੇ ਅੰਡਰ-14 ਮੁੰਡੇ-ਕੁੜੀਆਂ ਦੀਆਂ ਲਗਭਗ 48 ਟੀਮਾਂ ਪਹੁੰਚੀਆਂ | ਲਗਾਤਾਰ ਦੋ ਦਿਨ ਚੱਲੇ ਇਸ ਟੂਰਨਾਮੈਂਟ 'ਚ ਹਰ ਇਕ ਖਿਡਾਰੀ ਨੇ ਆਪਣੀ ਪ੍ਰਤਿਭਾ ਦਿਖਾਈ ਤੇ ਨਤੀਜਿਆਂ ਵੱਲ ਪਹੁੰਚਦੀਆਂ ਟੀਮਾਂ 'ਚ ਅੰਡਰ-14 ਮੁੰਡਿਆਂ ਵਿਚ ਬਾਲ-ਭਾਰਤੀ ਸਕੂਲ ਪਹਿਲੇ, ਡੀ.ਸੀ.ਐਮ. ਪ੍ਰੈਜ਼ੀਡੈਂਸੀ ਦੂਸਰੇ ਤੇ ਬੀ.ਵੀ.ਐਮ. ਤੀਸਰੇ ਸਥਾਨ 'ਤੇ ਰਹੇ, ਅੰਡਰ-14 ਕੁੜੀਆਂ 'ਚ ਡੀ.ਏ.ਵੀ. ਪੱਖੋਵਾਲ ਪਹਿਲੇ, ਬਲੌਜਮਜ਼ ਕਾਨਵੈਂਟ ਦੂਸਰੇ ਤੇ ਡੀ.ਏ.ਵੀ. ਬੀ.ਆਰ. ਐਸ ਨਗਰ ਤੀਸਰੇ ਸਥਾਨ 'ਤੇ ਰਹੇ, ਅੰਡਰ-19 ਕੁੜੀਆਂ 'ਚ ਸਪਰਿੰਗ ਡੇਲ ਪਬਲਿਕ ਸਕੂਲ ਪਹਿਲੇ, ਬਲੌਜਮਜ਼ ਕਾਨਵੈਂਟ ਸਕੂਲ ਦੂਸਰੇ ਅਤੇ ਦਰਸ਼ਨ ਅਕੈਡਮੀ ਤੀਸਰੇ ਸਥਾਨ 'ਤੇ ਰਹੇ, ਅੰਡਰ-19 ਮੁੰਡਿਆਂ 'ਚ ਬੀ.ਸੀ.ਐਮ. 32 ਸੈਕਟਰ ਪਹਿਲੇ, ਬੀ.ਵੀ.ਐਮ. ਉੱਦਮ ਸਿੰਘ ਨਗਰ ਦੂਸਰੇ ਤੇ ਬੀ.ਸੀ.ਐਮ. ਦੁੱਗਰੀ ਬਸੰਤ ਐਵਿਨਿਊ ਤੀਸਰੇ ਸਥਾਨ 'ਤੇ ਰਹੇ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਨਵਨੀਤ ਕੌਰ ਨੇ ਖੇਡ ਮੈਦਾਨ ਵਿਚ ਮੈਚ ਦੇਖਦੇ ਹੋਏ ਸਾਰੇ ਹੀ ਖਿਡਾਰੀਆਂ ਨੂੰ ਸੰਬੋਧਨ ਕੀਤਾ ਕਿ ਕਿਸੇ ਨਤੀਜੇ 'ਤੇ ਪਹੁੰਚਣ ਲਈ ਜਿੱਤ ਤੇ ਹਾਰ ਤਾਂ ਤਹਿ ਹੁੰਦੀ ਹੈ ਪਰ ਹਾਰ ਤੋਂ ਸਾਨੂੰ ਆਪਣੀਆਂ ਗ਼ਲਤੀਆਂ ਦਾ ਪਤਾ ਲੱਗਦਾ ਹੈ ਜੋ ਸਾਨੂੰ ਆਉਣ ਵਾਲੇ ਸਮੇਂ ਵਿਚ ਜਿੱਤਾਂ ਵੱਲ ਲੈ ਕੇ ਜਾਂਦੀਆਂ ਹਨ | ਉਨ੍ਹਾਂ ਸਾਰੀਆਂ ਜੇਤੂ ਟੀਮਾਂ ਨੂੰ ਉਨ੍ਹਾਂ ਦੇ ਕੋਚ ਸਾਹਿਬਾਨਾਂ ਨੂੰ ਵਧਾਈ ਦਿੱਤੀ | ਉਨ੍ਹਾਂ ਸਕੂਲ ਦੇ ਡੀ.ਪੀ.ਈ. ਅਮਨਦੀਪ ਸਿੰਘ, ਸੁਖਜਿੰਦਰ ਸਿੰਘ, ਦਲਜੀਤ ਕੌਰ, ਗੁਰਪ੍ਰੀਤ ਕੌਰ ਤੇ ਜਿੰਨੇ ਵੀ ਟੂਰਨਾਮੈਂਟ ਵਿਚ ਡਿਊਟੀ ਨਿਭਾਅ ਰਹੇ ਅਧਿਆਪਕ ਸਾਹਿਬਾਨ ਦਾ ਤਨਦੇਹੀ ਨਾਲ ਟੂਰਨਾਮੈਂਟ ਨੂੰ ਹਰ ਪੱਖੋਂ ਨੇਪਰੇ ਚਾੜ੍ਹਨ ਲਈ ਵਿਸ਼ੇਸ਼ ਧੰਨਵਾਦ ਕੀਤਾ | ਜੇਤੂ ਵਿਦਿਆਰਥੀਆਂ ਨੂੰ ਟਰਾਫ਼ੀਆਂ ਤੇ ਮੈਡਲ ਦਿੱਤੇ ਗਏ | ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵੀ ਸਾਰੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਮਹੱਤਵਪੂਰਨ ਅੰਗ ਹਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ 'ਤੇ ਪਰਚੇ ਦਰਜ ਕਰਨ ਤੋਂ ਪਹਿਲਾਂ ਪ੍ਰਸ਼ਾਸਨ ਗਰੀਨ ਟਿ੍ਬਿਊਨਲ ਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਕਰੇ... ਅਗਲੀ ਖ਼ਬਰ ਬਲੂਮਿੰਗ ਬਡਜ਼ ਸਕੂਲ 'ਚ ਉਤਸ਼ਾਹ ਨਾਲ ਮਨਾਇਆ 'ਨਿਊ ਪੰਜਾਬ ਡੇ'
Ad Position 24