16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਟਰੈਕਟਰ ਦੀਆਂ ਤਾਰਾਂ 'ਚ ਸ਼ਾਰਟ ਸਰਕਟ ਨਾਲ ਲੱਗੀ ਅੱਗ

Ad Position 21
repet_subhas-goyals [Copy P29]
ਪਿੰਡ ਮਹਿਣਾ ਵਿਖੇ ਅੱਗ ਲੱਗਣ ਕਰਕੇ ਸੜਿਆ ਟਰੈਕਟਰ ਤੇ ਮੋਟਰਸਾਈਕਲ | <br/> 03-11-2025
ਮੰਡੀ ਕਿੱਲਿਆਂਵਾਲੀ, 2 ਨਵੰਬਰ (ਇਕਬਾਲ ਸਿੰਘ ਸ਼ਾਂਤ)-ਪਿੰਡ ਮਹਿਣਾ ਵਿਖੇ ਅੱਜ ਸਵੇਰੇ ਟਰੈਕਟਰ ਦੀਆਂ ਤਾਰ੍ਹਾਂ 'ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ, ਜਿਸ 'ਚ ਟਰੈਕਟਰ ਤੇ ਨੇੜੇ ਖੜ੍ਹਾ ਮੋਟਰਸਾਈਕਲ ਵੀ ਸੜ ਗਿਆ | ਜਾਣਕਾਰੀ ਮੁਤਾਬਕ ਇਹ ਦੋਵੇਂ ਵਾਹਨ ਮਹਿਣਾ ਵਿਖੇ ਪਰਾਲੀ ਦੀਆਂ ਗੱਠਾਂ ਬਣਾਉਣ ਦੇ ਕਿੱਤੇ ਨਾਲ ਜੁੜੇ ਤਿੰਨ ਭਾਈਵਾਲਾਂ ਜਸਪ੍ਰੀਤ ਸਿੰਘ, ਗੁਰਪਿੰਦਰ ਸਿੰਘ ਅਤੇ ਕਾਕਾ ਸਿੰਘ ਦੇ ਸਾਂਝੇ ਸਨ | ਗੁਰਪਿੰਦਰ ਸਿੰਘ ਨੇ ਦੱਸਿਆ ਕਿ ਉਹ ਰਾਤ ਕਰੀਬ ਢਾਈ ਤੋਂ ਤਿੰਨ ਵਜੇ ਤੱਕ ਖੇਤਾਂ 'ਚ ਕੰਮ ਕਰਨ ਮਗਰੋਂ ਟਰੈਕਟਰ ਨੂੰ ਕਾਕਾ ਸਿੰਘ ਦੇ ਨੋਹਰੇ 'ਚ ਖੜ੍ਹਾ ਕਰ ਗਏ ਸਨ | ਸਵੇਰੇ ਕਰੀਬ ਪੰਜ-ਛੇ ਵਜੇ ਅਚਾਨਕ ਟਰੈਕਟਰ ਨੂੰ ਅੱਗ ਲੱਗ ਗਈ, ਜਿਸ ਦੀ ਲਪੇਟ 'ਚ ਕੋਲ ਖੜ੍ਹਾ ਮੋਟਰਸਾਈਕਲ ਵੀ ਆ ਗਿਆ | ਨੋਹਰੇ 'ਚ ਸੁੱਤੇ ਕਰਿੰਦੇ ਨੇ ਅੱਗ ਦਾ ਪਤਾ ਲੱਗਣ 'ਤੇ ਉਨ੍ਹਾਂ ਨੂੰ ਸੂਚਿਤ ਕੀਤਾ ਤੇ ਟੈਂਕ ਵਿਚ ਪਏ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ | ਅੱਗ ਦਾ ਰੌਲਾ ਪੈਣ 'ਤੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ ਅਤੇ ਰਲ-ਮਿਲ ਕੇ ਅੱਗ 'ਤੇ ਕਾਬੂ ਪਾਇਆ | ਤਦ ਤੱਕ ਦੋਵੇਂ ਵਾਹਨ ਪੂਰੀ ਤਰ੍ਹਾਂ ਸੜ ਚੁੱਕੇ ਸਨ | ਰੁਪਿੰਦਰ ਸਿੰਘ ਨੇ ਕਿਹਾ ਕਿ ਖ਼ੁਸ਼ਕਿਸਮਤੀ ਨਾਲ ਨਜ਼ਦੀਕ ਪਏ ਹੋਰ ਕਈ ਟਰੈਕਟਰ, ਬੇਲਰ ਸੰਬੰਧੀ ਉਪਕਰਨ ਤੇ ਹੋਰ ਸਾਜੋ-ਸਾਮਾਨ ਅੱਗ ਦੀ ਲਪੇਟ 'ਚ ਆਉਣ ਤੋਂ ਬਚ ਗਿਆ |
Ad Position 22
No active advertisement
ਪਿਛਲੀ ਖ਼ਬਰ ਬੱਸ ਹੇਠਾਂ ਆਉਣ ਨਾਲ ਲੜਕੀ ਦੀ ਮੌਤ ਅਗਲੀ ਖ਼ਬਰ ਕਿਸਾਨਾਂ 'ਤੇ ਪਰਚੇ ਦਰਜ ਕਰਨ ਤੋਂ ਪਹਿਲਾਂ ਪ੍ਰਸ਼ਾਸਨ ਗਰੀਨ ਟਿ੍ਬਿਊਨਲ ਤੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਕਰੇ...
Ad Position 24