ਕਿਸ਼ਨਪੁਰਾ ਕਲਾਂ, 21 ਨਵੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਲਾਗਲੇ ਪਿੰਡ ਦਾਇਆ ਕਲਾਂ ਗਊਸ਼ਾਲਾ ਵਾਲਾ ਦੇ ਉੱਘੇ ਸਮਾਜ ਸੇਵੀ ਅਗਾਂਹਵਧੂ ਕਿਸਾਨ ਡਾ. ਸੁਖਜਿੰਦਰ ਸਿੰਘ ਬੁੱਟਰ ਦੇ ਸਤਿਕਾਰਯੋਗ ਪਿਤਾ ਸਾਬਕਾ ਸਰਪੰਚ ਨੰਬਰਦਾਰ ਹਰਭਜਨ ਸਿੰਘ ਬੁੱਟਰ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ | ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਅਕਾਲਗੜ੍ਹ ਸਾਹਿਬ ਪਿੰਡ ਦਾਇਆ ਕਲਾਂ ਵਿਖੇ ਹੋਈ ਜਿਸ 'ਚ ਰਾਗੀ ਭਾਈ ਬਖ਼ਸ਼ੀਸ਼ ਸਿੰਘ ਚੰਡੀਗੜ੍ਹ ਵਾਲਿਆਂ ਨੇ ਕੀਰਤਨ ਕੀਤਾ | ਸਟੇਜ ਦਾ ਸੰਚਾਲਨ ਕਰਦਿਆਂ ਡਾ. ਵਰਿੰਦਰਪਾਲ ਸਿੰਘ, ਪਿ੍ੰਸੀਪਲ ਗੁਰਮੇਲ ਸਿੰਘ ਅਜੀਤਵਾਲ ਤੇ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਖ਼ਾਲਸਾ ਨੇ ਸਾਬਕਾ ਸਰਪੰਚ ਨੰਬਰਦਾਰ ਹਰਭਜਨ ਸਿੰਘ ਬੁੱਟਰ ਨੂੰ ਸ਼ਰਧਾ ਦੇ ਫ਼ੁੱਲ ਭੇਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਸੂਬਾ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਅਤਿ ਨਜ਼ਦੀਕੀ ਸਾਥੀ ਅਤੇ ਮੇਰੇ ਵੱਡੇ ਭਰਾ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ ਤੇ ਆਪਣੇ ਚੰਗੇ ਸੰਬੰਧਾਂ ਦੀਆਂ ਯਾਦਾਂ ਤਾਜ਼ਾ ਕੀਤੀਆਂ, ਉੱਥੇ ਕਿਹਾ ਕਿ ਡਾ. ਸੁਖਜਿੰਦਰ ਸਿੰਘ ਬੁੱਟਰ ਤੇ ਹੋਰਾਂ ਮੈਂਬਰਾਂ ਨਾਲ ਅਤੁੱਟ ਰਿਸ਼ਤਾ ਬਣਿਆ ਰਹੇਗਾ | ਰਾਜਨੀਤੀ ਦੇ ਬਾਬਾ ਬੋਹੜ ਸਾਬਕਾ ਸਰਪੰਚ ਨੰਬਰਦਾਰ ਹਰਭਜਨ ਸਿੰਘ ਬੁੱਟਰ ਦੀ ਧਰਮ-ਪਤਨੀ ਬੀਬੀ ਪ੍ਰੀਤਮ ਕੌਰ ਬੁੱਟਰ, ਪੁੱਤਰ ਡਾ. ਸੁਖਜਿੰਦਰ ਸਿੰਘ ਬੁੱਟਰ ਸਮੂਹ ਬੁੱਟਰ ਪਰਿਵਾਰ ਵਲੋਂ ਆਪਣੇ ਸਤਿਕਾਰਯੋਗ ਸਾਬਕਾ ਸਰਪੰਚ ਨੰਬਰਦਾਰ ਹਰਭਜਨ ਸਿੰਘ ਬੁੱਟਰ ਦੀ ਯਾਦ ਵਿਚ ਸ਼ਮਸ਼ਾਨਘਾਟ ਲਈ ਸ਼ੈੱਡ ਤੇ ਵੱਖ-ਵੱਖ ਧਾਰਮਿਕ ਸਥਾਨਾਂ ਨੂੰ ਮਾਇਆ ਦਾਨ ਕੀਤੀ ਗਈ | ਇਸ ਸ਼ਰਧਾਂਜਲੀ ਸਮਾਗਮ ਦੌਰਾਨ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਰੇਸ਼ਮ ਸਿੰਘ ਔਲਖ,ਚੇਅਰਮੈਨ ਜਗਦੀਪ ਸਿੰਘ ਗਿੱਲ, ਸਰਪੰਚ ਬਲਵਿੰਦਰ ਸਿੰਘ, ਸਰਪੰਚ ਗੁਰਪਿੰਦਰ ਸਿੰਘ, ਇੰਦਰਜੀਤ ਸਿੰਘ ਰਾਜਾ ਸਰਪੰਚ ਅਜੀਤਵਾਲ, ਸਾਬਕਾ ਸਰਪੰਚ ਜਸਮੱਤ ਸਿੰਘ ਮੱਤਾ, ਪ੍ਰਧਾਨ ਚੰਦ ਸਿੰਘ, ਅਜੀਤ ਸਿੰਘ ਸਾਗੂ,ਦਵਿੰਦਰ ਸਿੰਘ ਸਾਬਕਾ ਪੰਚ, ਦਲਜੀਤ ਸਿੰਘ ਕਾਕਾ, ਰਜਿੰਦਰ ਸਿੰਘ ਬਿੰਦਰ, ਰਘਬੀਰ ਸਿੰਘ ਬੁੱਟਰ, ਪ੍ਰਧਾਨ ਹਰਜੀਤ ਸਿੰਘ ਗਿੱਲ,ਸਰਬਜੀਤ ਸਿੰਘ ਬੁੱਟਰ, ਹਰਭਜਨ ਸਿੰਘ ਬਾਬਾ, ਤਰਸੇਮ ਸਿੰਘ ਤਿਹਾੜਾ ,ਸੁਖਦੇਵ ਸਿੰਘ ਮੱਲ੍ਹੀ,ਨੰਬਰਦਾਰ ਅਤਿੰਦਰ ਮਾਨ, ਨੰਬਰਦਾਰ ਮਨਜੀਤ ਸਿੰਘ ਮਾਨ,ਹੰਸ ਕੁਮਾਰ ਪੱਬੀ, ਬਲਰਾਜ ਸਿੰਘ ਜੈਮਲ ਵਾਲਾ, ਡਾ. ਮੋਹਨ ਸਿੰਘ, ਪ੍ਰਗਟ ਸਿੰਘ, ਦਰਸ਼ਨ ਸਿੰਘ, ਗੁਰਮੇਲ ਸਿੰਘ ਨੰਬਰਦਾਰ, ਇਕਬਾਲ ਸਿੰਘ ਕਪੂਰੇ, ਨਿਰਮਲ ਸਿੰਘ ਮੈਂਬਰ, ਨੰਬਰਦਾਰ ਗੁਰਮੀਤ ਸਿੰਘ ਲੋਹਗੜ੍ਹ, ਕੁਲਦੀਪ ਸਿੰਘ ,ਹਰਮੀਤ ਸਿੰਘ, ਤਰਸੇਮ ਸਿੰਘ ਆਦਿ ਹਾਜ਼ਰ ਸਨ |