ਮੋਗਾ, 21 ਨਵੰਬਰ (ਸੁਰਿੰਦਰਪਾਲ ਸਿੰਘ)-ਸਥਾਨਕ ਸ਼ਹਿਰ ਦੇ ਹੋਟਲ ਗੋਲਡ ਕੋਸਟ ਮੋਗਾ ਵਿਖੇ ਨਾਜ਼ੀਆ ਡਰੀਮਜ਼ ਵਲੋਂ ਦੋ ਰੋਜ਼ਾ ਐਗਜ਼ੀਬਿਸ਼ਨ (ਪ੍ਰਦਰਸ਼ਨੀ) 22 ਤੇ 23 ਨਵੰਬਰ ਨੂੰ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਲਗਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਫਾਲੀ ਗੁਪਤਾ, ਮੀਨੂ ਗੁਪਤਾ ਤੇ ਪ੍ਰੋ. ਤਨਵੀਰ ਕੌਰ ਨੈਨਸੀ ਨੇ ਦੱਸਿਆ ਕਿ ਇਸ ਦੋ ਰੋਜ਼ਾ ਪ੍ਰਦਰਸ਼ਨੀ ਵਿਚ ਹਰ ਤਰ੍ਹਾਂ ਦੇ ਬਰੈਂਡ, ਲੇਡੀਜ਼ ਸੂਟ, ਸ਼ੂਜ, ਜਿਊਲਰੀ, ਬੱਚਿਆਂ ਦਾ ਸਮਾਨ, ਬੈਗ ਤੇ ਹੋਰ ਅਨੇਕਾਂ ਪ੍ਰਕਾਰ ਦੀਆਂ ਸਟਾਲਾਂ ਲਗਾਈਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸ਼ਹਿਰ ਦੀਆਂ ਪ੍ਰਮੁੱਖ ਔਰਤਾਂ ਨੂੰ ਸੱਦਾ ਪੱਤਰ ਦਿੱਤੇ ਗਏ ਹਨ | ਸਿਫਾਲੀ ਗੁਪਤਾ ਨੇ ਦੱਸਿਆ ਕਿ ਪ੍ਰਦਰਸ਼ਨੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਇਸ ਪ੍ਰਦਰਸ਼ਨੀ ਨੂੰ ਲੈ ਕੇ ਲੋਕਾਂ ਤੇ ਖ਼ਾਸ ਕਰ ਔਰਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਮੌਕੇ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਜਦੋਂ ਸੱਦਾ ਪੱਤਰ ਦੇਣ ਪੁੱਜੇ ਤਾਂ ਉਨ੍ਹਾਂ ਕਿਹਾ ਕਿ ਮੋਗਾ ਵਿਚ ਲੱਗ ਰਹੀ ਦੋ ਰੋਜ਼ਾ ਪ੍ਰਦਰਸ਼ਨੀ ਨਾਲ ਮਹਿਲਾਵਾਂ ਨੂੰ ਹੋਰ ਬਲ ਮਿਲੇਗਾ ਕਿਉਂਕਿ ਅੱਜ ਦੇ ਯੁੱਗ ਵਿਚ ਔਰਤ ਹਰ ਵਰਗ ਵਿਚ ਤਰੱਕੀ ਕਰ ਰਹੀ ਹੈ | ਪ੍ਰਦਰਸ਼ਨੀ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਚੇਅਰਮੈਨ ਤੇ ਉੱਘੇ ਉਦਯੋਗਪਤੀ ਅਸ਼ੋਕ ਗੁਪਤਾ, ਗੋਲਡ ਕੋਸਟ ਦੇ ਐਮ.ਡੀ. ਅਨੁਜ ਗੁਪਤਾ, ਡਾਇਰੈਕਟਰ ਗੌਰਵ ਗੁਪਤਾ ਦੇਸ਼ ਭਗਤ ਕਾਲਜ, ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਭਾਜਪਾ ਡਾ. ਹਰਜੋਤ ਕਮਲ, ਹਲਕਾ ਇੰਚਾਰਜ ਕਾਂਗਰਸ ਮਾਲਵਿਕਾ ਸੂਦ ਸੱਚਰ, ਉੱਘੀ ਸਮਾਜ ਸੇਵਕਾ ਭਾਵਨਾ ਬਾਂਸਲ, ਉੱਘੀ ਸਮਾਜ ਸੇਵਾ ਭਵਦੀਪ ਸਿਲਕੀ ਕੋਹਲੀ, ਪ੍ਰੋ. ਤਨਵੀਰ ਕੌਰ ਨੈਨਸੀ, ਹਰਪ੍ਰੀਤ ਕੌਰ ਅਰੋੜਾ, ਮੈਡਮ ਸਰੂਚੀ, ਮੁਸਕਾਨ ਗਰਗ, ਨਵੀਨ ਸਿੰਗਲਾ ਐਮ.ਡੀ. ਗਰੇਟ ਪੰਜਾਬ ਪਿ੍ੰਟਰ, ਅਮਰਿੰਦਰ ਸਿੰਘ ਸੈਂਡੀ, ਰੀਨਾ ਜਿੰਦਲ, ਡਾ. ਵਿਨੀਸ ਗੁਪਤਾ, ਡਾ. ਮੋਨਿਕਾ ਗਰਗ, ਪਾਇਲ ਗਰਗ ਕੌਂਸਲਰ, ਲਵਲੀ ਸਿੰਗਲਾ ਆਪ ਪਾਰਟੀ ਤੇ ਹੋਰਨਾਂ ਸ਼ਖ਼ਸੀਅਤਾਂ ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ |