ਕਿਸ਼ਨਪੁਰਾ ਕਲਾਂ, 21 ਨਵੰਬਰ (ਅਮੋਲਕ ਸਿੰਘ ਕਲਸੀ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਏ.ਐਨ.ਓ. ਅਮਨਦੀਪ ਸਿੰਘ ਦੀ ਦੇਖ-ਰੇਖ ਵਿਚ ਚੱਲ ਰਹੀ ਐਨ.ਸੀ.ਸੀ ਦੀ ਟੀਮ ਦਾ ਦਸ ਦਿਨਾਂ ਸਿਖਲਾਈ ਕੈਂਪ ਯਾਦਗਾਰ ਰਿਹਾ | ਥਰੀ ਪੰਜਾਬ ਬਟਾਲੀਅਨ ਆਰਮੀ ਦੇ ਅਫ਼ਸਰਾਂ ਦੀ ਨਿਗਰਾਨੀ ਹੇਠ ਇਹ ਕੈਂਪ ਸਿਟੀ ਯੂਨੀਵਰਸਿਟੀ ਵਿਖੇ ਪਿਛਲੇ 10 ਦਿਨਾਂ ਦਾ ਲਗਾਇਆ ਗਿਆ | ਜਿਸ 'ਚ ਵਿਦਿਆਰਥੀਆਂ ਨੂੰ ਪੀ.ਟੀ. ਅਨੁਸ਼ਾਸਨ, ਖੇਡਾਂ ਪ੍ਰਤੀ ਧਿਆਨ, ਮਾਨਸਿਕ ਸਥਿਤੀ ਮਜ਼ਬੂਤ ਆਦਿ ਹੋਰ ਵੀ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਡਾ. ਨਵਨੀਤ ਕੌਰ ਨੇ ਇਨ੍ਹਾਂ ਵਿਦਿਆਰਥੀਆਂ ਦੇ ਸਕੂਲ ਵਾਪਸੀ 'ਤੇ ਸਵਾਗਤ ਕਰਦਿਆਂ ਕਿਹਾ ਕਿ ਐਨ.ਸੀ.ਸੀ. ਇਕ ਮਾਰਗ ਹੈ, ਜੋ ਵਿਦਿਆਰਥੀ-ਵਰਗ ਦੇ ਸ਼ੁਰੂਆਤੀ ਦੌਰ ਤੋਂ ਹੀ ਇਨ੍ਹਾਂ ਅੰਦਰ ਅਨੁਸ਼ਾਸਨ ਵਰਗੇ ਗੁਣ ਪੈਦਾ ਕਰਦਾ ਹੈ | ਆਰਮੀ ਦੇ ਸਖ਼ਤ ਨਿਯਮਾਂ ਅੰਦਰ ਅਜਿਹੇ ਕੈਂਪਾਂ ਦਾ ਲੱਗਣਾ ਚੰਗੇ ਭਵਿੱਖ ਦੀ ਨਿਸ਼ਾਨੀ ਹੁੰਦਾ ਹੈ | ਉਨ੍ਹ ਥਰਡ ਪੰਜਾਬ ਬਟਾਲੀਅਨ ਦਾ ਵਿਸ਼ੇਸ਼ ਧੰਨਵਾਦ ਕੀਤਾ ਜੋ ਉਨ੍ਹਾਂ ਵਲੋਂ ਅੱਜ ਦੇ ਯੂਥ ਲਈ ਅਜਿਹੇ ਮੌਕੇ ਮੁਹੱਈਆ ਕਰਵਾਏ ਜਾਂਦੇ ਹਨ | ਇਸ ਮੌਕੇ ਸਕੂਲ ਦੇ ਪੈ੍ਰਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵੀ ਵਿਦਿਆਰਥੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਨੌਜਵਾਨ ਪੀੜੀ ਨੂੰ ਇਸ ਪਾਸੇ ਤੁਰਨ ਦੀ ਲੋੜ ਹੈ |