23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸਿਹਤ ਮੰਤਰੀ ਵਲੋਂ ਸਿਵਲ ਹਸਪਤਾਲ ਧੂਰੀ ਦਾ ਅਚਨਚੇਤ ਦੌਰਾ <br/>

Ad Position 21
No active advertisement
ਸਰਬ ਭਾਰਤੀਆਂ ਸੇਵਾ ਸੰਮਤੀ ਦੇ ਪ੍ਰਬੰਧਕਾਂ ਨਾਲ ਗੱਲਬਾਤ ਕਰਦੇ ਹੋਏ ਸਿਹਤ ਮੰਤਰੀ ਡਾ. ਬਲਵੀਰ ਸਿੰਘ | ਤਸਵੀਰ: ਸੰਜੇ ਲਹਿਰੀ <br/> 22-11-2025
ਧੂਰੀ, 21 ਨਵੰਬਰ (ਸੰਜੇ ਲਹਿਰੀ) - ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਸਿਵਲ ਹਸਪਤਾਲ ਧੂਰੀ ਦੇ ਅਚਾਨਕ ਦੌਰੇ ਦੌਰਾਨ ਜਿੱਥੇ 20 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਨਵੀਂ ਬਣ ਰਹੀ ਸਿਵਲ ਹਸਪਤਾਲ ਦੀ ਇਮਾਰਤ ਦਾ ਜਾਇਜ਼ਾ ਲਿਆ ਉੱਥੇ ਹੀ ਉਨ੍ਹਾਂ ਨੇ ਸਰਬ ਭਾਰਤੀ ਸੇਵਾ ਸੰਮਤੀ ਵਲੋਂ ਸਿਵਲ ਹਸਪਤਾਲ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਚਲਾਏ ਜਾ ਰਹੇ ਮੁਫ਼ਤ ਲੰਗਰ ਵਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਲੰਗਰ ਪ੍ਰਸ਼ਾਦ ਦੇ ਰੂਪ ਵਿਚ ਚਾਹ ਦਾ ਕੱਪ ਗ੍ਰਹਿਣ ਕਰਦਿਆਂ ਉਨ੍ਹਾਂ ਨੇ ਸਰਬ ਭਾਰਤੀ ਸੇਵਾ ਸੰਮਤੀ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੰਸਥਾ ਵੱਲੋਂ ਇਹ ਕਾਰਜ ਸੱਚਮੁੱਚ ਇਹ ਕਾਰਜ ਸੱਚਮੁੱਚ ਬਹੁਤ ਸ਼ਲਾਘਾ ਯੋਗ ਹੈ | ਉਨ੍ਹਾਂ ਕਿਹਾ ਕਿ ਸਰਬ ਭਾਰਤੀ ਸੇਵਾ ਸੰਮਤੀ ਨੂੰ ਇਸ ਪਰਉਪਕਾਰ ਵਾਲੇ ਕਾਰਜ ਲਈ ਸਿਹਤ ਵਿਭਾਗ ਵੱਲੋਂ ਹਰ ਸੰਭਵ ਸਹਿਯੋਗ ਸਹਿਯੋਗ ਦਿੱਤਾ ਜਾਵੇਗਾ, ਜ਼ਿਕਰਯੋਗ ਹੈ ਕੇ ਸੰਸਥਾ ਵੱਲੋਂ ਨਿਰੋਲ ਪਰੋਪਕਾਰ ਦੀ ਭਾਵਨਾ ਨਾਲ ਚਲਾਏ ਜਾ ਰਹੇ ਇਸ ਲੰਗਰ ਵਿਚ ਇਲਾਕੇ ਦੇ ਲੋਕਾਂ ਵੱਲੋਂ ਆਪਣੇ ਬੱਚਿਆਂ ਦੇ ਜਨਮ ਦਿਨ, ਵਿਆਹ ਦੀ ਵਰੇ੍ਹਗੰਢ ਅਤੇ ਬਜ਼ੁਰਗਾਂ ਦੀਆਂ ਬਰਸੀਆਂ ਆਦਿ ਦੇ ਮੌਕੇ ਤੇ ਇਸ ਲੰਗਰ ਭੰਡਾਰੇ ਵਿਚ ਦਿਲ ਖੋਲ੍ਹ ਕੇ ਸੇਵਾ ਕਰ ਕੇ ਇਨ੍ਹਾਂ ਖ਼ੂਬਸੂਰਤ ਦਿਨਾਂ ਨੂੰ ਹੋਰ ਯਾਦਗਾਰੀ ਬਣਾਇਆ ਜਾ ਰਿਹਾ ਹੈ | ਇਸ ਮੌਕੇ ਡਾ. ਨਰਾਇਣ ਸਿੰਘ ਕਾਰਜਕਾਰੀ ਐਸ.ਐਮ.ਓ ਸੁਖਵਿੰਦਰ ਸਿੰਘ ਕਾਂਝਲਾ, ਪ੍ਰਧਾਨ ਰਾਕੇਸ਼ ਕੁਮਾਰ, ਬਾਬਾ ਸੁਮੇਰ ਚੰਦ, ਸੋਨੰੂ, ਵਿਕਾਸ ਕੁਮਾਰ ਵਿੱਕੀ ਅਤੇ ਤਾਨੀਆ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਦੀ ਹਾਲਤ ਨਾ ਸੁਧਰੀ ਤਾਂ ਕਾਂਗਰਸ ਮੁੱਖ ਮੰਤਰੀ ਸਮੇਤ ਮੰਤਰੀਆਂ ਦਾ ਸੰਗਰੂਰ ਫੇਰੀ ਦੌਰਾਨ ਕਰੇਗੀ ਕਰੜਾ ਵਿਰੋਧ-ਰੌਕ... ਅਗਲੀ ਖ਼ਬਰ ਬਲੌਜ਼ਮਜ਼ ਕਾਨਵੈਂਟ ਦੇ ਐਨ.ਸੀ.ਸੀ. ਦੇ ਵਿਦਿਆਰਥੀਆਂ ਦਾ ਦਸ ਦਿਨਾ ਕੈਂਪ ਰਿਹਾ ਯਾਦਗਾਰ
Ad Position 24