ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿੱਚ ਵਾਰ ਹੀਰੋਜ਼ ਸਟੇਡੀਅਮ ਦੇ ਬਾਕਸਰਾਂ ਨੇ ਗੱਡੇ ਝੰਡੇ
ਸੰਗਰੂਰ, 22 ਅਗਸਤ (ਅਮਨਦੀਪ ਸਿੰਘ ਬਿੱਟ) – ਪੰਜਾਬ ਸਕੂਲ ਜ਼ਿਲ੍ਹਾ ਪੱਧਰ ਖੇਡਾਂ ਜੋ ਕਿ ਸਕੂਲ ਆਫ ਐਮੀਨੈਂਸ, ਛਾਜਲੀ ਵਿਖੇ ਸੰਪੰਨ ਹੋਈਆਂ ਜਿਸ ਵਿੱਚ ਵਾਰ ਹੀਰੋ ਸਟੇਡੀਅਮ ਸੰਗਰੂਰ ਦੇ ਬਾਕਸਰਾਂ ਨੇ ਕੁੱਲ 15 ਮੈਡਲ ਜਿੱਤ ਕੇ ਆਪਣਾ ਦਬਦਬਾ ਕਾਇਮ ਕੀਤਾ। ਸੰਗਰੂਰ ਦੇ ਬਾਕਸਰਾਂ ਵੱਲੋਂ 14 ਸਾਲ ਵਰਗ ਵਿੱਚ 3 ਗੋਲਡ, 1 ਸਿਲਵਰ, 1 ਬਰਾਊਨ, 17 ਸਾਲ ਵਰਗ ਵਿੱਚ 5 ਗੋਲਡ, 2 ਸਿਲਵਰ, 1 ਬਰਾਊਨ, 19 ਸਾਲ ਵਰਗ ਵਿੱਚ 2 ਗੋਲਡ ਮੈਡਲ ਜਿੱਤੇ।
ਸੰਗਰੂਰ, 22 ਅਗਸਤ (ਅਮਨਦੀਪ ਸਿੰਘ ਬਿੱਟ) – ਪੰਜਾਬ ਸਕੂਲ ਜ਼ਿਲ੍ਹਾ ਪੱਧਰ ਖੇਡਾਂ ਜੋ ਕਿ ਸਕੂਲ ਆਫ ਐਮੀਨੈਂਸ, ਛਾਜਲੀ ਵਿਖੇ ਸੰਪੰਨ ਹੋਈਆਂ ਜਿਸ ਵਿੱਚ ਵਾਰ ਹੀਰੋ ਸਟੇਡੀਅਮ ਸੰਗਰੂਰ ਦੇ ਬਾਕਸਰਾਂ ਨੇ ਕੁੱਲ 15 ਮੈਡਲ ਜਿੱਤ ਕੇ ਆਪਣਾ ਦਬਦਬਾ ਕਾਇਮ ਕੀਤਾ। ਸੰਗਰੂਰ ਦੇ ਬਾਕਸਰਾਂ ਵੱਲੋਂ 14 ਸਾਲ ਵਰਗ ਵਿੱਚ 3 ਗੋਲਡ, 1 ਸਿਲਵਰ, 1 ਬਰਾਊਨ, 17 ਸਾਲ ਵਰਗ ਵਿੱਚ 5 ਗੋਲਡ, 2 ਸਿਲਵਰ, 1 ਬਰਾਊਨ, 19 ਸਾਲ ਵਰਗ ਵਿੱਚ 2 ਗੋਲਡ ਮੈਡਲ ਜਿੱਤੇ। ਇਸ ਸੰਬੰਧੀ ਬਾਕਸਿੰਗ ਐਸੋ: ਦੇ ਜਨਰਲ ਸਕੱਤਰ ਰਵੀਚਰਨ ਸਿੰਘ ਦਿਓਲ ਨੇ ਦੱਸਿਆ ਕਿ ਇਹ ਗਰਾਊਂਡ ਬਿਨਾਂ ਕੋਚ ਤੋਂ ਬਿਲਕੁਲ ਬੰਦ ਹੋਣ ਕਿਨਾਰੇ ਸੀ, ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਵਿੱਚ ਨਰਸਰੀ ਕੋਚਿਜ਼ ਦੀ ਭਰਤੀ ਕਰ ਕੇ ਸ਼ਲਾਘਾ ਯੋਗ ਕੰਮ ਕੀਤਾ ਜਿਸ ਵਿੱਚੋਂ ਕੋਚ ਸੁਨੀਲ ਕੁਮਾਰ ਨੇ ਸੰਗਰੂਰ ਬਾਕਸਿੰਗ ਦੀ ਕਮਾਨ ਸਾਂਭਦਿਆਂ ਆਪਣੀ ਅਣਥੱਕ ਲਗਨ ਅਤੇ ਮਿਹਨਤ ਨਾਲ ਇਹ ਪ੍ਰਾਪਤੀ ਹਾਸਲ ਕੀਤੀ। ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਸੰਗਰੂਰ ਵੱਲੋਂ ਗਰਾਊਂਡ ਲਈ 21000 ਰੁਪਏ ਦੇ ਬਾਕਸਿੰਗ ਗਲਵਜ਼ ਵੀ ਬਾਕਸਰਾਂ ਨੂੰ ਭੇਂਟ ਕੀਤੇ ਅਤੇ ਬਾਕਸਿੰਗ ਐਸੋਸੀਏਸ਼ਨ ਸੰਗਰੂਰ ਦੇ ਸਰਪ੍ਰਸਤ ਸੱਤਪਾਲ ਸਿੰਘ ਵੱਲੋਂ ਵੀ ਕੋਚ ਸੁਨੀਲ ਕੁਮਾਰ ਦੀ ਪ੍ਰਸ਼ੰਸਾ ਕਰਦੇ ਹੋਏ ਉਹਨਾਂ ਨੂੰ ਇੱਕ ਗੋਲਡ ਪਲੇਟਡ ਸਿਲਵਰ ਰਿੰਗ ਪਾ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ। ਕੋਚ ਸੁਨੀਲ ਕੁਮਾਰ ਨੇ ਦੱਸਿਆ ਕਿ ਇਹ ਸਭ ਕੁਝ ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਸੰਗਰੂਰ ਦੇ ਚੇਅਰਮੈਨ ਸ਼੍ਰੀ ਰਵਿੰਦਰ ਸਿੰਘ ਰਾਮਾ (ਸੇਵਾ ਮੁਕਤ ਡੀ.ਐਸ.ਓ.) ਅਤੇ ਜਨਰਲ ਸਕੱਤਰ ਰਵੀਚਰਨ ਸਿੰਘ ਦਿਓਲ ਦੀ ਯੋਗ ਅਗਵਾਈ ਸਦਕਾ ਹੀ ਹੋ ਸਕਿਆ ਹੈ। ਇਸ ਪ੍ਰਾਪਤੀ ਵਿੱਚ ਜ਼ਿਲ੍ਹਾ ਖੇਡ ਅਫਸਰ ਨਵਦੀਪ ਸਿੰਘ ਜੀ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ। ਇਸ ਮੌਕੇ ਬਾੱਕਸਰ ਅਤਰ ਗਰੇਵਾਲ, ਬੁਲਟ ਬਾਕਸਰ, ਹਰਮਨ ਹੈਰੀ, ਸੰਜੂ ਬਾਕਸਰ, ਹਰਜਿੰਦਰ ਦੁੱਗਾਂ, ਹਰਜੀਤ ਸਿੰਘ, ਮੋਨੀ ਖਾਨ, ਪੂਰੀ ਕੋਚ, ਅਤੇ ਸੀਨੀਅਰ ਬਾੱਕਸਰ ਕਮਲ ਕੁਮਾਰ ਗੋਗਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।