ਨਗਰ ਕੌਂਸਲ ਧੂਰੀ ਦੀ ਨਵ-ਨਿਯੁਕਤ ਪ੍ਰਧਾਨ ਅਮਰਜੋਤ ਬਾਜਵਾ ਵਲੋਂ ਸ਼ਹਿਰ ਦੇ ਸੀਨੀਅਰ ਸਿਟੀਜ਼ਨਾਂ ਦਾ ਸਨਮਾਨ
ਧੂਰੀ, 22 ਅਗਸਤ (ਲਖਵੀਰ ਸਿੰਘ ਧਾਂਦਰਾ) - ਅੱਜ ਨਿਊ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ (ਰਜਿ:) 16531 ਦਾ ਭਰਵਾਂ ਡੈਪੂਟੇਸਨ ਨਗਰ ਕੌਂਸਿਲ ਧੂਰੀ ਦੀ ਪ੍ਰਧਾਨ ਸ੍ਰੀਮਤੀ ਅਮਰਜੋਤ ਕੌਰ ਬਾਜਵਾ ਦੇ ਸੱਦੇ ’ਤੇ ਨਗਰ ਕੌਂਸਲ ਦੇ ਦਫਤਰ ਵਿਖੇ ਮਿਲਿਆ। ਇਹ ਸੱਦਾ ਉਨ੍ਹਾਂ ਵਲੋਂ ਸੀਨੀਅਰ ਸਿਟੀਜਨ ਦਿਵਸ ਦੇ ਸੰਬੰਧ ਵਿੱਚ ਸਹਿਰ ਅੰਦਰ ਕੰਮ ਕਰ ਰਹੀਆਂ ਦੋਵਾਂ ਐਸੋਸੀਏਸ਼ਨਾਂ ਨੂੰ ਦਿੱਤਾ ਗਿਆ ਸੀ।
ਧੂਰੀ, 22 ਅਗਸਤ (ਲਖਵੀਰ ਸਿੰਘ ਧਾਂਦਰਾ) - ਅੱਜ ਨਿਊ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ (ਰਜਿ:) 16531 ਦਾ ਭਰਵਾਂ ਡੈਪੂਟੇਸਨ ਨਗਰ ਕੌਂਸਿਲ ਧੂਰੀ ਦੀ ਪ੍ਰਧਾਨ ਸ੍ਰੀਮਤੀ ਅਮਰਜੋਤ ਕੌਰ ਬਾਜਵਾ ਦੇ ਸੱਦੇ ’ਤੇ ਨਗਰ ਕੌਂਸਲ ਦੇ ਦਫਤਰ ਵਿਖੇ ਮਿਲਿਆ। ਇਹ ਸੱਦਾ ਉਨ੍ਹਾਂ ਵਲੋਂ ਸੀਨੀਅਰ ਸਿਟੀਜਨ ਦਿਵਸ ਦੇ ਸੰਬੰਧ ਵਿੱਚ ਸਹਿਰ ਅੰਦਰ ਕੰਮ ਕਰ ਰਹੀਆਂ ਦੋਵਾਂ ਐਸੋਸੀਏਸ਼ਨਾਂ ਨੂੰ ਦਿੱਤਾ ਗਿਆ ਸੀ। ਐਸੋਸੀਏਸ਼ਨ ਵਲੋਂ ਪ੍ਰਧਾਨ ਦਾ ਐਸੋਸੀਏਸ਼ਨ ਨੂੰ ਸਨਮਾਨ ਦੇਣ ਲਈ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ ਵੀ ਦਿੱਤਾ ਗਿਆ। ਇਸ ਡੈਪੂਟੇਸਨ ਦੀ ਅਗਵਾਈ ਵਾਈਸ ਚੇਅਰਮੈਨ ਸੇਠ ਹੰਸ ਰਾਜ ਜਿੰਦਲ ਅਤੇ ਐਸੋਸੀਏਸ਼ਨ ਦੇ ਸਲਾਹਕਾਰ ਬੋਰਡ ਦੇ ਚੇਅਰਮੈਨ ਸਰਦਾਰ ਘੁਮੰਡ ਸਿੰਘ ਸੋਹੀ ਵਲੋਂ ਸਾਂਝੇ ਤੌਰ ‘ਤੇ ਕੀਤੀ ਗਈ। ਇਸ ਮੌਕੇ ਰਾਮ ਬਾਗ ਵਿਖੇ ਚੱਲ ਰਹੀ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦਾ ਵੱਡਾ ਵਫਦ ਵੀ ਸੀਨੀਅਰ ਆਗੂ ਜਸਪਾਲ ਸਿੰਘ ਭੁੱਲਰ ਅਤੇ ਪ੍ਰੀਤਮ ਸਿੰਘ ਦੀ ਅਗਵਾਈ ਵਿੱਚ ਹਾਜਰ ਸੀ। ਐਸੋਸੀਏਸ਼ਨ ਦੇ ਪ੍ਰਧਾਨ ਸਰਬਜੀਤ ਸਿੰਘ ਰਾਜੋਮਾਜਰਾ ਵਲੋਂ ਪ੍ਰਧਾਨ ਨੂੰ ਸ਼ਹਿਰ ਦੀ ਸਭ ਤੋਂ ਗੰਭੀਰ ਸਮੱਸਿਆ ਦੇ ਹੱਲ ਲਈ ਸਹਿਰ ਦੇ ਜੋਨ ਨੰਬਰ ਦੋ ਭਾਵ ਜਨਤਾ ਨਗਰ, ਮਾਰਕਫੈਡ, ਸੰਗਤ ਨਗਰ, ਗੁਰਦੇਵ ਨਗਰ, ਸੂਗਰ ਮਿੱਲ, ਧਰਮਪੁਰਾ, ਬਾਗੜੀਆਂ ਰੋਡ, ਮਾਲੇਰਕੋਟਲਾ ਰੋਡ ਇਲਾਕਿਆਂ ਦੇ ਸੀਵਰੇਜ ਦੀ ਨਿਕਾਸੀ ਲਈ ਮੇਨ ਪੰਪਿਗ ਸਟੇਸਨ ਦੀ ਉਸਾਰੀ ‘ਤੇ ਜੋਰ ਦਿੱਤਾ ਅਤੇ ਸਹਿਰ ਦੇ ਟਰੈਫਿਕ ਸਿਸਟਮ ਤੋਂ ਇਲਾਵਾ ਸੜਕਾਂ ‘ਤੇ ਬੇਤਰਤੀਬੀਆਂ ਰੋਕਾਂ ਦੇ ਹੱਲ ਦੀ ਤੁਰੰਤ ਮੰਗ ਰੱਖੀ। ਪ੍ਰਧਾਨ ਵਲੋਂ ਇਨਾਂ ਸੰਬੰਧੀ ਸੁਹਿਰਦ ਯਤਨ ਕਰਨ ਦਾ ਵਾਅਦਾ ਕੀਤਾ। ਇਸ ਮੌਕੇ ਆਪ ਆਗੂ ਅਤੇ ਪ੍ਰਧਾਨ ਦੇ ਪਤੀ ਐਡਵੋਕੇਟ ਰੂਬਲ ਬਾਜਵਾ ਵੀ ਹਾਜਰ ਸਨ। ਉਨ੍ਹਾਂ ਸੀਨੀਅਰਜ ਨੂੰ ਬਣਦਾ ਸਤਿਕਾਰ ਦੇਣ ਦਾ ਵਾਅਦਾ ਕੀਤਾ ਅਤੇ ਉਨਾਂ ਨਾਲ ਸੰਬੰਧਤ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦਾ ਭਰੋਸਾ ਦਿੱਤਾ। ਡੈਪੂਟੇਸਨ ਵਿੱਚ ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਢੀਂਡਸਾ, ਇੰਸਪੈਕਟਰ ਜਤਿੰਦਰ ਸਰਮਾ, ਬਿਹਾਰਾ ਸਿੰਘ, ਗੁਰਚਰਨਜੀਤ ਸਿੰਘ ਗਰੇਵਾਲ, ਸੀਨੀਅਰ ਆਗੂ ਸਰਦਾਰ ਰਘਬੀਰ ਸਿੰਘ ਬਦੇਸਾ, ਲਾਲ ਸਿੰਘ ਲਾਲੀ, ਅਮਰਜੀਤ ਸਿੰਘ ਢੀਂਡਸਾ, ਜੇ. ਈ. ਪਰੇਮ ਸਿੰਘ, ਸੁਰਿੰਦਰ ਕੁਮਾਰ ਸਰਮਾ, ਵਿੱਤ ਸਕੱਤਰ ਚਰਨਜੀਤ ਸਿੰਘ ਅਤੇ ਸੁਰਿੰਦਰ ਪਾਲ ਜਿੰਦਲ,ਜੀਤ ਸਿੰਘ ਭਲਵਾਨ, ਬਲਵਿੰਦਰ ਸਿੰਘ, ਰਾਮ ਕੁਮਾਰ ਸਮਾਣਾ, ਆਰਟਿਸਟ ਕੇ ਐਮ ਧੂਰੀ, ਡਾਕਟਰ ਸੁਖਵਿੰਦਰ ਸਿੰਘ, ਅਨਿਲ ਕੁਮਾਰ ਅਤੇ ਇੰਸਪੈਕਟਰ ਕਰਮ ਸਿੰਘ ਢੀਂਡਸਾ ਹਾਜ਼ਰ ਸਨ। ਮੀਟਿੰਗ ਬਹੁਤ ਹੀ ਸਦਭਾਵਨਾ ਵਾਲੇ ਮਾਹੌਲ ਵਿੱਚ ਹੋਈ।