22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਮੁੱਖ ਮੰਤਰੀ ਰੇਵੰਤ ਰੈਡੀ ਦੀ ਯੂ.ਕੇ. ਫੇਰੀ - ਤੇਲੰਗਾਨਾ ਵਿਚ ਆਕਸਫੋਰਡ ਯੂਨੀਵਰਸਿਟੀ ਦਾ ਸਿੱਖਿਆ ਹੱਬ ਬਣਾਉਣ ਅਤੇ ਲਿਵਰਪੂਲ ਨਾਲ ਸਾਂਝ ਵਧਾਉਣ ’ਤੇ ਚਰਚਾ

ਲੰਡਨ, 22 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈਡੀ ਦੀ ਚੱਲ ਰਹੀ ਯੂ.

Ad Position 21
No active advertisement
ਅਜੀਤ ਡੈਸਕ 23-08-2026
ਲੰਡਨ, 22 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਤੇਲੰਗਾਨਾ ਦੇ ਮੁੱਖ ਮੰਤਰੀ ਏ. ਰੇਵੰਤ ਰੈਡੀ ਦੀ ਚੱਲ ਰਹੀ ਯੂ.ਕੇ. ਫੇਰੀ ਦੌਰਾਨ ਇਤਿਹਾਸਕ ਆਕਸਫੋਰਡ ਯੂਨੀਵਰਸਿਟੀ ਨਾਲ ਤੇਲੰਗਾਨਾ ਵਿਚ ਨਵਾਂ ਸਿੱਖਿਆ ਹੱਬ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਤੇ ਲਿਵਰਪੂਲ ਸ਼ਹਿਰ ਦੇ ਅਧਿਕਾਰੀਆਂ ਨਾਲ ਵੱਖ-ਵੱਖ ਖੇਤਰਾਂ ਵਿੱਚ ਭਾਈਵਾਲੀ ਬਾਰੇ ਗੱਲਬਾਤ ਮੁੱਖ ਏਜੰਡੇ ਵਿਚ ਰਹੀ। ਮੁੱਖ ਮੰਤਰੀ ਰੈੱਡੀ ਨੇ ਆਕਸਫੋਰਡ ਯੂਨੀਵਰਸਿਟੀ ਦੇ ਬਲਾਵਟਨਿਕ ਸਕੂਲ ਆਫ ਗਵਰਨਮੈਂਟ ਦਾ ਦੌਰਾ ਕੀਤਾ। ਇਸ ਤੋਂ ਬਾਅਦ ਉਹ ਯੂਨੀਵਰਸਿਟੀ ਦੇ ਸੋਮਰਵਿਲ ਕਾਲਜ ਵੀ ਗਏ, ਜਿੱਥੇ ਉਨ੍ਹਾਂ ਨੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਚਿੱਤਰ ਦੇਖਿਆ। ਇੰਦਰਾ ਗਾਂਧੀ ਇਸ ਕਾਲਜ ਦੀ ਸਾਬਕਾ ਵਿਦਿਆਰਥਣ ਰਹੀ ਸੀ। ਸ਼ੁੱਕਰਵਾਰ ਨੂੰ ਆਕਸਫੋਰਡ ਯੂਨੀਵਰਸਿਟੀ ਦੇ ਸਿੱਖਿਆ ਮਾਹਿਰਾਂ ਨਾਲ ਹੋਈ ਗੱਲਬਾਤ ਦੌਰਾਨ ਰੇਵੰਤ ਰੈਡੀ ਨੇ ਉਨ੍ਹਾਂ ਨੂੰ ਆਕਸਫੋਰਡ ਉਚੇਰੀ ਸਿੱਖਿਆ ਅਤੇ ਵੱਖ-ਵੱਖ ਖੋਜ ਪ੍ਰੋਗਰਾਮ ਹੈਦਰਾਬਾਦ ਲਿਆਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਹੈਦਰਾਬਾਦ ਵਿਚ ਆਕਸਫੋਰਡ ਨਾਲ ਜੁੜਿਆ ਇਕ ‘ਸਮਰਪਿਤ ਕੇਂਦਰ’ ਸਥਾਪਤ ਕਰਨ ਦੀ ਸੰਭਾਵਨਾ ’ਤੇ ਵੀ ਵਿਚਾਰ ਕਰਨ ਦੀ ਅਪੀਲ ਕੀਤੀ। ਇਸ ਪਹਿਲ ਦਾ ਮਕਸਦ ਤੇਲੰਗਾਨਾ ਦੇ ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਪੇਸ਼ੇਵਰਾਂ ਨੂੰ ਵਿਸ਼ਵ ਪੱਧਰੀ ਸਿੱਖਿਆ ਅਤੇ ਖੋਜ ਦੇ ਮੌਕੇ ਮੁਹੱਈਆ ਕਰਵਾਉਣਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਦੀ ਯੂ.ਕੇ. ਫੇਰੀ ਦੌਰਾਨ ਲਿਵਰਪੂਲ ਸ਼ਹਿਰ ਨਾਲ ਸਹਿਯੋਗ ਤੇ ਭਾਈਵਾਲੀ ਵਧਾਉਣ ਸਬੰਧੀ ਗੱਲਬਾਤ ਵੀ ਏਜੰਡੇ ਦਾ ਅਹਿਮ ਹਿੱਸਾ ਰਹੀ। ਇਸ ਫੇਰੀ ਰਾਹੀਂ ਤੇਲੰਗਾਨਾ ਸਰਕਾਰ ਯੂ.ਕੇ. ਦੀਆਂ ਪ੍ਰਮੁੱਖ ਸਿੱਖਿਆ ਸੰਸਥਾਵਾਂ ਤੇ ਸ਼ਹਿਰਾਂ ਨਾਲ ਲੰਬੇ ਸਮੇਂ ਦੇ ਸਬੰਧ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਜੋਂ ਪਹਿਲਾ ਮਹੀਨਾ ਪੂਰਾ ਹੋਣ ’ਤੇ ਐਂਡੀ ਬਰਨਹਮ ਵੱਲੋਂ ਤਨਖਾਹ ਦਾ 15 ਫ਼ੀਸਦੀ ਦਾਨ ਕਰਨ ਦਾ... ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿੱਚ ਵਾਰ ਹੀਰੋਜ਼ ਸਟੇਡੀਅਮ ਦੇ ਬਾਕਸਰਾਂ ਨੇ ਗੱਡੇ ਝੰਡੇ
Ad Position 24