ਕਈ ਵਾਹਨਾਂ ਦੀ ਟੱਕਰ ’ਚ 13 ਵਿਅਕਤੀ ਜ਼ਖ਼ਮੀ
ਵੈਨਕੂਵਰ, 16 ਅਕਤੂਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੇ 99 ਹਾਈਵੇਅ ਉੱਪਰ ਵਾਪਰੇ ਭਿਆਨਕ ਸੜਕ ਹਾਦਸੇ ਵਿਚ 13 ਵਿਅਕਤੀ ਜ਼ਖ਼ਮੀ ਹੋ ਗਏ। ਇਸ ਹਾਦਸੇ ਵਿਚ ਕਈ ਵਾਹਨ ਆਪਸ ਵਿਚ ਟਕਰਾ ਗਏ, ਜਿਸ ਕਾਰਨ ਵਾਹਨਾਂ ਦਾ ਭਾਰੀ ਨੁਕਸਾਨ ਹੋਇਆ ਅਤੇ ਹਾਈਵੇਅ ਦੇ ਪ੍ਰਭਾਵਿਤ ਹਿੱਸੇ ਉਤੇ ਕੁਝ ਘੰਟਿਆਂ ਲਈ ਆਵਾਜਾਈ ਬੰਦ ਕਰਨੀ ਪਈ।
ਵੈਨਕੂਵਰ, 16 ਅਕਤੂਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਦੇ 99 ਹਾਈਵੇਅ ਉੱਪਰ ਵਾਪਰੇ ਭਿਆਨਕ ਸੜਕ ਹਾਦਸੇ ਵਿਚ 13 ਵਿਅਕਤੀ ਜ਼ਖ਼ਮੀ ਹੋ ਗਏ। ਇਸ ਹਾਦਸੇ ਵਿਚ ਕਈ ਵਾਹਨ ਆਪਸ ਵਿਚ ਟਕਰਾ ਗਏ, ਜਿਸ ਕਾਰਨ ਵਾਹਨਾਂ ਦਾ ਭਾਰੀ ਨੁਕਸਾਨ ਹੋਇਆ ਅਤੇ ਹਾਈਵੇਅ ਦੇ ਪ੍ਰਭਾਵਿਤ ਹਿੱਸੇ ਉਤੇ ਕੁਝ ਘੰਟਿਆਂ ਲਈ ਆਵਾਜਾਈ ਬੰਦ ਕਰਨੀ ਪਈ।ਜਾਣਕਾਰੀ ਅਨੁਸਾਰ ਇਹ ਹਾਦਸਾ ਦੱਖਣੀ ਸਰੀ ਵਿਚ ਹਾਈਵੇਅ ਨੰਬਰ 99 ਅਤੇ ਹਾਈਵੇਅ ਨੰਬਰ 91 ਦੇ ਆਪਸੀ ਜੋੜ ਤੋਂ ਕੁਝ ਪੂਰਬ ਵੱਲ ਵਾਪਰਿਆ। ਹਾਦਸੇ ਵਿਚ ਕਈ ਵਾਹਨਾਂ ਦੇ ਸ਼ਾਮਿਲ ਹੋਣ ਕਾਰਨ ਸਥਿਤੀ ਗੰਭੀਰ ਬਣ ਗਈ। ਹਾਦਸੇ ਵਿਚ ਇਕ ਦਰਜਨ ਤੋਂ ਵੱਧ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਹੋਈ ਹੈ। ਹਾਦਸੇ ਤੋਂ ਬਾਅਦ ਸੜਕ ਸੁਰੱਖਿਆ ਦੇ ਮੱਦੇਨਜ਼ਰ ਹਾਈਵੇਅ ਦੇ ਪ੍ਰਭਾਵਿਤ ਹਿੱਸੇ ਨੂੰ ਆਵਾਜਾਈ ਲਈ ਕੁਝ ਘੰਟਿਆਂ ਲਈ ਬੰਦ ਰੱਖਣਾ ਪਿਆ।