17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਐਡੀਲੇਡ ਵਿਚ ‘ਮਾਤਾ ਕੀ ਵਿਸ਼ਾਲ ਚੌਂਕੀ’

ਐਡੀਲੇਡ, 17 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਵਿਖੇ ਮਾਤਾ ਰਾਣੀ ਦੇ ਭਗਤਾਂ ਵਲੋਂ ‘ਮਾਤਾ ਕੀ ਵਿਸ਼ਾਲ ਚੌਂਕੀ’ ਦਾ ਧਾਰਮਿਕ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਨੇ ਪਰਿਵਾਰਾਂ ਸਮੇਤ ਸ਼ਿਰਕਤ ਕਰਦਿਆਂ ਮਾਤਾ ਰਾਣੀ ਦੇ ਦਰਬਾਰ ਵਿਚ ਮੱਥਾ ਟੇਕਿਆ ਅਤੇ ਭੇਟਾਂ ਤੇ ਭਜਨਾਂ ਰਾਹੀਂ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।

Ad Position 21
No active advertisement
ਅਜੀਤ ਡੈਸਕ 18-10-2026
ਐਡੀਲੇਡ, 17 ਅਕਤੂਬਰ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਵਿਖੇ ਮਾਤਾ ਰਾਣੀ ਦੇ ਭਗਤਾਂ ਵਲੋਂ ‘ਮਾਤਾ ਕੀ ਵਿਸ਼ਾਲ ਚੌਂਕੀ’ ਦਾ ਧਾਰਮਿਕ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਨੇ ਪਰਿਵਾਰਾਂ ਸਮੇਤ ਸ਼ਿਰਕਤ ਕਰਦਿਆਂ ਮਾਤਾ ਰਾਣੀ ਦੇ ਦਰਬਾਰ ਵਿਚ ਮੱਥਾ ਟੇਕਿਆ ਅਤੇ ਭੇਟਾਂ ਤੇ ਭਜਨਾਂ ਰਾਹੀਂ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।ਨੱਯਰ ਰਿਕਾਰਡਜ਼ ਪ੍ਰਾਈਵੇਟ ਲਿਮਟਿਡ ਵਲੋਂ ਕਰਵਾਇਆ ਗਿਆ ਇਹ ਸਮਾਗਮ ਕਰੌਇਡਨ ਪਾਰਕ ਸਥਿਤ ਸਰਬੀਆ ਕਮਿਊਨਿਟੀ ਹਾਲ, 117 ਰੀਜੈਂਸੀ ਰੋਡ ਵਿਖੇ ਸ਼ਾਮ 5 ਵਜੇ ਸ਼ੁਰੂ ਹੋਇਆ। ਸਮਾਗਮ ਦੌਰਾਨ ਪ੍ਰਸਿੱਧ ਭਜਨ ਗਾਇਕ ਸੋਨੂੰ ਨੱਯਰ , ਪ੍ਰੀਤੀ ਨੱਯਰ ਅਤੇ ਅਨਿਲ ਕਪੂਰ ਉਨ੍ਹਾਂ ਦੇ ਸਾਥੀ ਕਲਾਕਾਰਾਂ ਨੇ ਲਾਈਵ ਸੰਗੀਤਕ ਬੈਂਡ ਨਾਲ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕੀਤਾ। ਭਜਨਾਂ ਦੀਆਂ ਮਨਮੋਹਕ ਪੇਸ਼ਕਾਰੀਆਂ ਨੇ ਮਾਹੌਲ ਨੂੰ ਭਗਤੀ-ਰਸ ਨਾਲ ਭਰ ਦਿੱਤਾ ਅਤੇ ਸੰਗਤ ਮਾਤਾ ਰਾਣੀ ਦੀ ਭਗਤੀ ਵਿਚ ਲੀਨ ਹੋ ਗਈ।ਇਸ ਮੌਕੇ ਪੰਡਿਤ ਰਵੀ ਦੱਤ ਸ਼ਰਮਾ ਵਲੋਂ ਵਿਧੀਪੂਰਵਕ ਪੂਜਾ ਕਰਵਾਈ ਗਈ। ਸੰਗਤ ਨੇ ਮਾਤਾ ਰਾਣੀ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਪਰਿਵਾਰਾਂ ਦੀ ਸੁੱਖ-ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਪੂਜਾ ਉਪਰੰਤ ਸੰਗਤ ਲਈ ਅਟੁੱਟ ਲੰਗਰ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਸ਼ਰਧਾਲੂਆਂ ਨੇ ਸ਼ਰਦਾ ਨਾਲ ਲੰਗਰ ਛਕਿਆ।ਸਮਾਗਮ ਵਿਚ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿਚ ਪਹੁੰਚੇ ਸ਼ਰਧਾਲੂਆਂ, ਸੇਵਾਦਾਰਾਂ ਅਤੇ ਸਪਾਂਸਰਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਿਆ। ਪ੍ਰਬੰਧਕਾਂ ਨੇ ਸਮਾਗਮ ਵਿਚ ਸ਼ਾਮਿਲ ਹੋਣ ਵਾਲੀ ਸੰਗਤ, ਸਹਿਯੋਗ ਦੇਣ ਵਾਲੇ ਸਪਾਂਸਰਾਂ ਅਤੇ ਸੇਵਾ ਨਿਭਾਉਣ ਵਾਲੇ ਸਾਰੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਭ ਦੇ ਸਾਂਝੇ ਯਤਨਾਂ ਸਦਕਾ ਇਹ ਸਮਾਗਮ ਸਫ਼ਲ ਹੋ ਸਕਿਆ ਹੈ।
Ad Position 22
No active advertisement
ਪਿਛਲੀ ਖ਼ਬਰ ਭਾਰਤੀ-ਆਇਰਿਸ਼ ਰਹੱਸਮਈ ਕਤਲ ਕਹਾਣੀਆਂ ਦਾ ਦੂਜਾ ਲੜੀਵਾਰ ਨਾਵਲ ਜਾਰੀ ਅਗਲੀ ਖ਼ਬਰ ਆਈ.ਪੀ.ਐਲ. ਨਿਲਾਮੀ 16 ਦਸੰਬਰ ਨੂੰ
Ad Position 24