ਅਮਰੀਕੀ ਫ਼ੌਜੀ ਤਕਨੀਕ ਰੂਸ ਭੇਜਣ ਦੀ ਸਾਜਿਸ਼ ਦਾ ਪਰਦਾਫਾਸ਼
ਨਿਊਯਾਰਕ, 17 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਤੋਂ ਫ਼ੌਜੀ ਵਰਤੋਂ ਵਾਲੇ ਇਲੈਕਟ੍ਰਾਨਿਕ ਪੁਰਜ਼ੇ ਗੈਰ-ਕਾਨੂੰਨੀ ਢੰਗ ਨਾਲ ਖਰੀਦ ਕੇ ਰੂਸ ਭੇਜਣ ਦੇ ਮਾਮਲੇ ਵਿਚ 52 ਸਾਲਾ ਰੂਸੀ ਨਾਗਰਿਕ ਅਲੈਗਜ਼ੈਂਡਰ ਸੁਵੋਰੋਵ ਨੂੰ ਸਵੀਡਨ ਤੋਂ ਹਵਾਲਗੀ ਜ਼ਰੀਏ ਅਮਰੀਕਾ ਲਿਆਂਦਾ ਗਿਆ ਹੈ। ਉਸ ਉਤੇ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਕਰਕੇ ਰੂਸ ਨੂੰ ਸੰਵੇਦਨਸ਼ੀਲ ਤਕਨੀਕ ਪਹੁੰਚਾਉਣ ਦਾ ਦੋਸ਼ ਹੈ।
ਜ
ਜਾਣਕਾਰੀ ਦਿੰਦੇ ਹੋਏ ਅਮਰੀਕੀ ਨਿਆਂ ਵਿਭਾਗ ਦੇ ਅਧਿਕਾਰੀ।
18-10-2026
ਨਿਊਯਾਰਕ, 17 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਤੋਂ ਫ਼ੌਜੀ ਵਰਤੋਂ ਵਾਲੇ ਇਲੈਕਟ੍ਰਾਨਿਕ ਪੁਰਜ਼ੇ ਗੈਰ-ਕਾਨੂੰਨੀ ਢੰਗ ਨਾਲ ਖਰੀਦ ਕੇ ਰੂਸ ਭੇਜਣ ਦੇ ਮਾਮਲੇ ਵਿਚ 52 ਸਾਲਾ ਰੂਸੀ ਨਾਗਰਿਕ ਅਲੈਗਜ਼ੈਂਡਰ ਸੁਵੋਰੋਵ ਨੂੰ ਸਵੀਡਨ ਤੋਂ ਹਵਾਲਗੀ ਜ਼ਰੀਏ ਅਮਰੀਕਾ ਲਿਆਂਦਾ ਗਿਆ ਹੈ। ਉਸ ਉਤੇ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਕਰਕੇ ਰੂਸ ਨੂੰ ਸੰਵੇਦਨਸ਼ੀਲ ਤਕਨੀਕ ਪਹੁੰਚਾਉਣ ਦਾ ਦੋਸ਼ ਹੈ। ਇਸ ਮਾਮਲੇ ਵਿਚ ਉਸ ਖ਼ਿਲਾਫ਼ ਨਿਊਯਾਰਕ ਦੇ ਅਲਬਾਨੀ ਸ਼ਹਿਰ ਦੀ ਸੰਘੀ ਅਦਾਲਤ ਵਿਚ ਤਿੰਨ ਦੋਸ਼ ਲਗਾਏ ਗਏ ਹਨ।ਅਮਰੀਕੀ ਨਿਆਂ ਵਿਭਾਗ ਮੁਤਾਬਕ ਸੁਵੋਰੋਵ ਨੇ ਮਾਰਚ 2022 ਤੋਂ ਅਪ੍ਰੈਲ 2023 ਦਰਮਿਆਨ ਹਾਂਗਕਾਂਗ ਦੀਆਂ ਕੰਪਨੀਆਂ ਰਾਹੀਂ ਅਮਰੀਕੀ ਸਪਲਾਇਰਾਂ ਤੋਂ ਇਲੈਕਟ੍ਰਾਨਿਕ ਪੁਰਜ਼ੇ ਖਰੀਦ ਕੇ ਰੂਸ ਭੇਜੇ। ਇਨ੍ਹਾਂ ਦੀ ਵਰਤੋਂ ਫ਼ੌਜੀ ਸੰਚਾਰ ਪ੍ਰਣਾਲੀਆਂ, ਰਾਡਾਰ, ਡਰੋਨ ਅਤੇ ਦਿਸ਼ਾ ਦੱਸਣ ਵਾਲੇ ਉਪਕਰਨਾਂ ਵਿਚ ਹੋ ਸਕਦੀ ਹੈ।ਜਾਂਚ ਅਧਿਕਾਰੀਆਂ ਅਨੁਸਾਰ ਸੁਵੋਰੋਵ ਹਾਂਗਕਾਂਗ ਦੀ ਜੀ.ਐੱਸ. ਗਰੁੱਪ ਲਿਮਟਿਡ ਕੰਪਨੀ ਦਾ ਮੁੱਖ ਹਿੱਸੇਦਾਰ ਅਤੇ ਮੈਨੇਜਿੰਗ ਡਾਇਰੈਕਟਰ ਸੀ। ਉਸ ਨੇ ਅਮਰੀਕੀ ਕੰਪਨੀਆਂ ਤੋਂ ਸਾਮਾਨ ਖਰੀਦਦੇ ਸਮੇਂ ਇਹ ਗੱਲ ਲੁਕਾਈ ਕਿ ਪੁਰਜ਼ੇ ਅਸਲ ਵਿਚ ਰੂਸ ਲਈ ਮੰਗਵਾਏ ਜਾ ਰਹੇ ਹਨ। ਉਸ ਨੇ ਰੂਸ ਨਾਲ ਕਾਰੋਬਾਰ ਵੱਖ ਰੱਖਣ ਲਈ ਯੂਨੀਟੈਕ ਇਮਪੈਕਸ ਲਿਮਟਿਡ ਨਾਂਅ ਦੀ ਇਕ ਹੋਰ ਕੰਪਨੀ ਵੀ ਬਣਾਈ ਸੀ।ਇਸ ਮਾਮਲੇ ਦਾ ਪਤਾ ਉਸ ਸਮੇਂ ਲੱਗਾ ਜਦੋਂ ਸੁਵੋਰੋਵ ਨੇ ਨਿਊਯਾਰਕ ਸੂਬੇ ਦੀ ਇਕ ਅਮਰੀਕੀ ਕੰਪਨੀ ਤੋਂ ਇਲੈਕਟ੍ਰਾਨਿਕ ਪੁਰਜ਼ੇ ਖਰੀਦਣ ਦੀ ਕੋਸ਼ਿਸ਼ ਕੀਤੀ। ਕੰਪਨੀ ਨੂੰ ਸ਼ੱਕ ਹੋਣ ‘ਤੇ ਉਸ ਨੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਐੱਫ.ਬੀ.ਆਈ. ਨੇ ਜਾਂਚ ਅੱਗੇ ਵਧਾਈ। ਜਾਂਚ ਵਿਚ ਹਜ਼ਾਰਾਂ ਡਾਲਰ ਦੇ ਲੈਣ-ਦੇਣ ਦਾ ਵੀ ਪਤਾ ਲੱਗਾ।ਸੁਵੋਰੋਵ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿਚ ਰਹਿ ਰਿਹਾ ਸੀ। ਉਸ ਨੇ ਅਮਰੀਕਾ ਹਵਾਲੇ ਕੀਤੇ ਜਾਣ ਦਾ ਅਦਾਲਤ ਵਿਚ ਵਿਰੋਧ ਕੀਤਾ ਪਰ ਕਰੀਬ ਇਕ ਸਾਲ ਦੀ ਕਾਨੂੰਨੀ ਕਾਰਵਾਈ ਤੋਂ ਬਾਅਦ ਉਸ ਨੂੰ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਅਮਰੀਕੀ ਨਿਆਂ ਵਿਭਾਗ ਮੁਤਾਬਕ ਸੁਵੋਰੋਵ ਖ਼ਿਲਾਫ਼ ਗੈਰ-ਕਾਨੂੰਨੀ ਪੈਸਿਆਂ ਦੇ ਲੈਣ-ਦੇਣ, ਸਾਮਾਨ ਦੀ ਤਸਕਰੀ ਅਤੇ ਬਰਾਮਦ ਕਾਨੂੰਨਾਂ ਦੀ ਉਲੰਘਣਾ ਦੀ ਸਾਜ਼ਿਸ਼ ਦੇ ਦੋਸ਼ ਲਗਾਏ ਗਏ ਹਨ। ਦੋਸ਼ ਸਾਬਤ ਹੋਣ ‘ਤੇ ਉਸ ਨੂੰ ਵੱਖ-ਵੱਖ ਮਾਮਲਿਆਂ ਵਿੱਚ ਵੱਧ ਤੋਂ ਵੱਧ 20 ਸਾਲ ਤੱਕ ਦੀ ਕੈਦ ਅਤੇ ਭਾਰੀ ਜ਼ੁਰਮਾਨਾ ਹੋ ਸਕਦਾ ਹੈ।