17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਹੈਰੋਇਨ ਤੇ ਕੋਕੀਨ ਸਪਲਾਈ ਕਰਨ ਵਾਲੇ ਵਿਅਕਤੀ ਨੇ ਅਦਾਲਤ ’ਚ ਕਬੂਲੇ ਦੋਸ

ਲੈਸਟਰ (ਇੰਗਲੈਂਡ), 17 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਅਧੀਨ ਪੈਂਦੇ ਡਡਲੀ ਇਲਾਕੇ ਵਿਚ ਹੈਰੋਇਨ ਅਤੇ ਕੋਕੀਨ ਵਰਗੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਇਕ ਵਿਅਕਤੀ ਨੇ ਅਦਾਲਤ ਵਿਚ ਆਪਣਾ ਜੁਰਮ ਕਬੂਲ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਅਲੀ ਖਾਲਿਦ ਵਜੋਂ ਹੋਈ ਹੈ, ਜੋ ਇਲਾਕੇ ਵਿਚ ‘ਹੁਜ਼’ ਨਾਂਅ ਹੇਠ ਨਸ਼ਿਆਂ ਦੀ ਸਪਲਾਈ ਦਾ ਨੈੱਟਵਰਕ ਚਲਾ ਰਿਹਾ ਸੀ।

Ad Position 21
No active advertisement
ਅਜੀਤ ਡੈਸਕ 18-10-2026
ਲੈਸਟਰ (ਇੰਗਲੈਂਡ), 17 ਅਕਤੂਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਅਧੀਨ ਪੈਂਦੇ ਡਡਲੀ ਇਲਾਕੇ ਵਿਚ ਹੈਰੋਇਨ ਅਤੇ ਕੋਕੀਨ ਵਰਗੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਇਕ ਵਿਅਕਤੀ ਨੇ ਅਦਾਲਤ ਵਿਚ ਆਪਣਾ ਜੁਰਮ ਕਬੂਲ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਅਲੀ ਖਾਲਿਦ ਵਜੋਂ ਹੋਈ ਹੈ, ਜੋ ਇਲਾਕੇ ਵਿਚ ‘ਹੁਜ਼’ ਨਾਂਅ ਹੇਠ ਨਸ਼ਿਆਂ ਦੀ ਸਪਲਾਈ ਦਾ ਨੈੱਟਵਰਕ ਚਲਾ ਰਿਹਾ ਸੀ।ਵੈਸਟ ਮਿਡਲੈਂਡਜ਼ ਪੁਲਿਸ ਦੀ ਕਾਊਂਟੀ ਲਾਈਨਜ਼ ਟਾਸਕ ਫੋਰਸ (ਸੀ.ਐੱਲ.ਟੀ.ਐੱਫ.) ਵਲੋਂ ਕੀਤੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਅਲੀ ਖਾਲਿਦ ਜੂਨ ਤੋਂ ਅਕਤੂਬਰ ਦਰਮਿਆਨ ਮੋਬਾਈਲ ਫੋਨ ਰਾਹੀਂ ਸੁਨੇਹੇ ਭੇਜ ਕੇ ਹੈਰੋਇਨ ਅਤੇ ਕੋਕੀਨ ਵਰਗੇ ਕਲਾਸ-ਏ ਸ਼੍ਰੇਣੀ ਦੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਕਰਦਾ ਸੀ। ਪੁਲਿਸ ਵਲੋਂ ਕੀਤੀ ਪੜਤਾਲ ਤੋਂ ਬਾਅਦ ਉਸ ਦੀ ਪਛਾਣ ਇਸ ਨਸ਼ਾ ਸਪਲਾਈ ਨੈੱਟਵਰਕ ਦੇ ਸੰਚਾਲਕ ਵਜੋਂ ਹੋਈ।ਪੁਲਿਸ ਅਨੁਸਾਰ ਜਦੋਂ ਅਧਿਕਾਰੀਆਂ ਨੇ ਡਡਲੀ ਦੀ ਕੁੱਕ ਐਵੇਨਿਊ ਸਥਿਤ ਉਸ ਦੇ ਘਰ ਛਾਪਾ ਮਾਰਿਆ ਤਾਂ ਮੁਲਜ਼ਮ ਨਸ਼ੀਲੇ ਪਦਾਰਥਾਂ ਅਤੇ ਸਪਲਾਈ ਲਈ ਵਰਤੇ ਜਾਂਦੇ ਮੋਬਾਈਲ ਫੋਨ ਨੂੰ ਟਾਇਲਟ ਵਿਚ ਸੁੱਟ ਕੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲਿਸ ਦੇ ਘਰ ਅੰਦਰ ਦਾਖ਼ਲ ਹੁੰਦਿਆਂ ਹੀ ਉਸ ਨੇ ਟਾਇਲਟ ਦਾ ਫਲੱਸ਼ ਚਲਾ ਦਿੱਤਾ। ਜਦੋਂ ਪੁਲਿਸ ਨੇ ਉਸ ਨੂੰ ਕਾਬੂ ਕੀਤਾ ਤਾਂ ਉਸ ਦੇ ਹੱਥ ਅਜੇ ਵੀ ਗਿੱਲੇ ਸਨ। ਇਸ ਉਪਰੰਤ ਪੁਲਿਸ ਅਧਿਕਾਰੀਆਂ ਨੇ ਟਾਇਲਟ ਦੀਆਂ ਪਾਈਪਾਂ ਖੋਲ੍ਹ ਕੇ ਨਿਕਾਸੀ ਪ੍ਰਣਾਲੀ ਵਿਚੋਂ ਹੈਰੋਇਨ ਅਤੇ ਕੋਕੀਨ ਦੇ ਕਈ ਪੈਕਟਾਂ ਸਮੇਤ ਮੋਬਾਈਲ ਫੋਨ ਬਰਾਮਦ ਕਰ ਲਿਆ। ਘਰ ਦੀ ਤਲਾਸ਼ੀ ਦੌਰਾਨ ਕਰੀਬ 6 ਹਜ਼ਾਰ ਪੌਂਡ ਦੀ ਨਕਦੀ ਅਤੇ ਹੋਰ ਨਸ਼ੀਲੇ ਪਦਾਰਥ ਵੀ ਬਰਾਮਦ ਹੋਏ।ਪੁਲਿਸ ਵਲੋਂ ਅਲੀ ਖਾਲਿਦ ਖ਼ਿਲਾਫ਼ ਹੈਰੋਇਨ ਅਤੇ ਕਰੈਕ ਕੋਕੀਨ ਦੀ ਸਪਲਾਈ ਵਿਚ ਸ਼ਾਮਿਲ ਹੋਣ ਤੋਂ ਇਲਾਵਾ ਅਪਰਾਧਿਕ ਜਾਇਦਾਦ ਹਾਸਲ ਕਰਨ, ਵਰਤਣ ਜਾਂ ਆਪਣੇ ਕਬਜ਼ੇ ਵਿਚ ਰੱਖਣ ਦੇ ਦੋ ਦੋਸ਼ਾਂ ਸਮੇਤ ਕੁੱਲ ਚਾਰ ਦੋਸ਼ ਲਗਾਏ ਗਏ ਸਨ।ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੇ ਉਸ ਨੇ ਆਪਣੇ ਉੱਤੇ ਲੱਗੇ ਸਾਰੇ ਦੋਸ਼ ਕਬੂਲ ਕਰ ਲਏ। ਅਦਾਲਤ ਨੇ ਉਸ ਨੂੰ ਹਿਰਾਸਤ ਵਿਚ ਭੇਜ ਦਿੱਤਾ ਹੈ ਅਤੇ ਇਸ ਸਾਲ ਦੇ ਅੰਤ ਵਿਚ ਉਸ ਨੂੰ ਸਜ਼ਾ ਸੁਣਾਈ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਪਿੰਡ ਸੁਖਚੈਨ ਵਿੱਚ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਅਗਲੀ ਖ਼ਬਰ ਭਾਰਤੀ-ਆਇਰਿਸ਼ ਰਹੱਸਮਈ ਕਤਲ ਕਹਾਣੀਆਂ ਦਾ ਦੂਜਾ ਲੜੀਵਾਰ ਨਾਵਲ ਜਾਰੀ
Ad Position 24