ਬ੍ਰਿਟਿਸ਼ ਕੋਲੰਬੀਆ ਦੇ 7 ਵਿਧਾਨ ਸਭਾ ਹਲਕਿਆਂ ’ਚ ਪੰਜਾਬੀ ਉਮੀਦਵਾਰਾਂ ਦਰਮਿਆਨ ਹੋਵੇਗਾ ਮੁਕਾਬਲਾ
ਐਬਟਸਫੋਰਡ, 17 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਸਾਢੇ 56 ਲੱਖ ਦੀ ਆਬਾਦੀ ਤੇ 9 ਲੱਖ 44 ਹਜ਼ਾਰ 735 ਸੁਕੇਅਰ ਕਿਲੋਮੀਟਰ ਵਾਲੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀਆਂ 24 ਅਕਤੂਬਰ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਐਨ. ਡੀ.
ਐਬਟਸਫੋਰਡ, 17 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਸਾਢੇ 56 ਲੱਖ ਦੀ ਆਬਾਦੀ ਤੇ 9 ਲੱਖ 44 ਹਜ਼ਾਰ 735 ਸੁਕੇਅਰ ਕਿਲੋਮੀਟਰ ਵਾਲੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀਆਂ 24 ਅਕਤੂਬਰ ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਐਨ. ਡੀ. ਪੀ. ਆਗੂ ਡੇਵਿਡ ਈਬੀ, ਕੰਜ਼ਰਵੇਟਿਵ ਆਗੂ ਲੋਰਨ ਡੋਰਕਸਨ ਤੇ ਗਰੀਨ ਪਾਰਟੀ ਦੀ ਆਗੂ ਈਮਲੀ ਲੋਅਨ ਵਲੋਂ ਤੂਫ਼ਾਨੀ ਦੌਰੇ ਕੀਤੇ ਜਾ ਰਹੇ ਹਨ ਤੇ ਵੋਟਰਾਂ ਨੂੰ ਭਰਮਾਉਣ ਲਈ ਤਰ੍ਹਾਂ-ਤਰ੍ਹਾਂ ਦੇ ਵਾਅਦਿਆਂ ਦੀ ਝੜੀ ਲਾਈ ਜਾ ਰਹੀ ਹੈ। ਵੋਟਾਂ 24 ਅਕਤੂਬਰ ਨੂੰ ਪੈਣਗੀਆਂ ਤੇ 16 ਤੋਂ 21 ਅਕਤੂਬਰ ਤੱਕ ਅਗਾਊਂ ਵੋਟਾਂ ਪੈਣਗੀਆਂ। ਸੂਬੇ ਦੇ 7 ਵਿਧਾਨ ਸਭਾ ਹਲਕੇ ਅਜਿਹੇ ਹਨ, ਜਿਥੇ ਪੰਜਾਬੀ ਉਮੀਦਵਾਰਾਂ ਵਿਚਕਾਰ ਮੁਕਾਬਲਾ ਹੋਵੇਗਾ, ਜਿਨ੍ਹਾਂ ’ਚੋਂ 2 ਹਲਕਿਆਂ ’ਚ ਤਿਕੋਣਾ ਤੇ 4 ਵਿਚ ਸਿੱਧਾ ਮੁਕਾਬਲਾ ਹੈ। ਸਰੀ ਉੱਤਰੀ ਸੂਬੇ ਦਾ ਇਕੋ-ਇਕ ਅਜਿਹਾ ਵਿਧਾਨ ਸਭਾ ਹਲਕਾ ਹੈ ਜਿਥੇ 6 ਪੰਜਾਬੀ ਮਨਦੀਪ ਸਿੰਘ ਧਾਲੀਵਾਲ ਕੰਜ਼ਰਵੇਟਿਵ, ਸਾਹਿਬ ਥਿੰਦ ਐਨ. ਡੀ. ਪੀ., ਪਰਮ ਭੰਦੋਲ ਸੈਂਟਰ ਬੀ. ਸੀ. , ਯੁੱਧਵੀਰ ਗਿੱਲ ਬੀ. ਸੀ. ਗਰੀਨ ਪਾਰਟੀ, ਤਾਨੀਆ ਗੁਪਤਾ ਵੰਨ ਬੀ. ਸੀ. ਤੇ ਜੱਗ ਭੰਡਾਰੀ ਆਜ਼ਾਦ ਉਮੀਦਵਾਰ ਹਨ, ਜਦਕਿ ਸਰੀ ਨਿਊਟਨ ਤੋਂ ਜਸਪ੍ਰੀਤ ਕੌਰ ਜੱਸੀ ਸੁੰਨੜ ਐਨ. ਡੀ. ਪੀ., ਡਾ. ਹਰਜ਼ ਧਾਲੀਵਾਲ ਕੰਜ਼ਰਵੇਟਿਵ ਤੇ ਹਰਮਨਪ੍ਰੀਤ ਸਿੰਘ ਸੈਂਟਰਅ ਬੀ. ਸੀ. ਦੇ ਉਮੀਦਵਾਰ ਹਨ। ਸਰੀ-ਫਲੀਟਵੁੱਡ ਵਿਧਾਨ ਸਭਾ ਹਲਕੇ ਤੋਂ ਜਗਰੂਪ ਸਿੰਘ ਬਰਾੜ ਐਨ. ਡੀ. ਪੀ., ਗੈਰੀ ਪੁਰੇਵਾਲ ਕੰਜ਼ਰਵੇਟਿਵ ਤੇ ਪਾਲ ਬਰਾੜ ਸੈਂਟਰ ਬੀ. ਸੀ. ਦੇ ਉਮੀਦਵਾਰ ਹਨ। ਸਰੀ ਫਲੀਟਵੁੱਡ ਵਿਧਾਨ ਸਭਾ ਹਲਕੇ ਤੋਂ ਜਗਰੂਪ ਸਿੰਘ ਬਰਾੜ ਐਨ. ਡੀ. ਪੀ., ਗੈਰੀ ਪੁਰੇਵਾਲ ਕੰਜ਼ਰਵੇਟਿਵ ਤੇ ਪਾਲ ਬਰਾੜ ਸੈਂਟਰ ਬੀ. ਸੀ. ਦੇ ਉਮੀਦਵਾਰ ਹਨ। ਵੈਨਕੂਵਰ ਫਰੇਜ਼ਰ ਵਿਊ ਤੋਂ ਅਮਨਦੀਪ ਸਿੰਘ ਐਨ. ਡੀ. ਪੀ. ਤੇ ਦੀਪ ਸੰਧੂ ਕੰਜ਼ਰਵੇਟਿਵ , ਸਰੀ-ਸਰਪੈਨਟਾਈਨ ਰਿਵਰ ਤੋਂ ਜਸਪ੍ਰੀਤ ਸਿੰਘ ਜੱਸੀ ਸਹੋਤਾ ਕੰਜ਼ਰਵੇਟਿਵ ਤੇ ਸਿਕੰਦਰ ਕੰਗ ਐਨ. ਡੀ. ਪੀ. , ਰਿਚਮੰਡ-ਕੁਈਨਜ਼ਬਰੋਂ ਤੋਂ ਸਟੀਵ ਕੂਨਰ ਕੰਜ਼ਰਵੇਟਿਵ ਤੇ ਧਰ ਗਰੇਵਾਲ ਐਨ. ਡੀ. ਪੀ. ਅਤੇ ਕਲੋਨਾ-ਲੇਕ ਕੰਟਰੀ-ਕੋਲਡਸਟਰੀਮ ਹਲਕੇ ਤੋਂ ਪਵਨੀਤ ਸਿੰਘ ਕੰਜ਼ਰਵੇਟਿਵ ਤੇ ਬਿੰਨੀ ਬੋਪਾਰਾਏ ਐਨ. ਡੀ. ਪੀ. ਉਮੀਦਵਾਰ ਹਨ।