17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਭਾਰਤੀ-ਆਇਰਿਸ਼ ਰਹੱਸਮਈ ਕਤਲ ਕਹਾਣੀਆਂ ਦਾ ਦੂਜਾ ਲੜੀਵਾਰ ਨਾਵਲ ਜਾਰੀ

ਲੰਡਨ, 17 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਉੱਤਰੀ ਆਇਰਲੈਂਡ ਨਾਲ ਸੰਬੰਧਿਤ ਲੇਖਕ ਪੌਲ ਵਾਟਰਸ ਦੇ ਭਾਰਤੀ-ਆਇਰਿਸ਼ ਰਹੱਸਮਈ ਕਤਲ ਕਹਾਣੀਆਂ ’ਤੇ ਆਧਾਰਿਤ ਨਾਵਲਾਂ ਦੀ ਲੜੀ ਦੀ ਦੂਜੀ ਕਿਤਾਬ ‘ਡੈੱਥ ਐਟ ਦਿ ਐਲੀਫੈਂਟ ਹਾਊਸ’ ਹਾਲ ਹੀ ਵਿਚ ਲੰਡਨ ਵਿਖੇ ਰਿਲੀਜ਼ ਕੀਤੀ ਗਈ ਹੈ। ਇਸ ਕਿਤਾਬ ਨੂੰ ਅਗਲੇ ਹਫ਼ਤੇ ਭਾਰਤ ਵਿਚ ਵੀ ਰਿਲੀਜ਼ ਕੀਤਾ ਜਾਵੇਗਾ।

Ad Position 21
No active advertisement
ਆਪਣੇ ਨਵੇਂ ਨਾਵਲ ਨਾਲ ਪੌਲ ਵਾਟਰਸ। ਤਸਵੀਰ : ਮਨਪ੍ਰੀਤ ਸਿੰਘ ਬੱਧਨੀ ਕਲਾਂ 18-10-2026
ਲੰਡਨ, 17 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਉੱਤਰੀ ਆਇਰਲੈਂਡ ਨਾਲ ਸੰਬੰਧਿਤ ਲੇਖਕ ਪੌਲ ਵਾਟਰਸ ਦੇ ਭਾਰਤੀ-ਆਇਰਿਸ਼ ਰਹੱਸਮਈ ਕਤਲ ਕਹਾਣੀਆਂ ’ਤੇ ਆਧਾਰਿਤ ਨਾਵਲਾਂ ਦੀ ਲੜੀ ਦੀ ਦੂਜੀ ਕਿਤਾਬ ‘ਡੈੱਥ ਐਟ ਦਿ ਐਲੀਫੈਂਟ ਹਾਊਸ’ ਹਾਲ ਹੀ ਵਿਚ ਲੰਡਨ ਵਿਖੇ ਰਿਲੀਜ਼ ਕੀਤੀ ਗਈ ਹੈ। ਇਸ ਕਿਤਾਬ ਨੂੰ ਅਗਲੇ ਹਫ਼ਤੇ ਭਾਰਤ ਵਿਚ ਵੀ ਰਿਲੀਜ਼ ਕੀਤਾ ਜਾਵੇਗਾ।ਬੈਲਫਾਸਟ ਦੇ ਰਹਿਣ ਵਾਲੇ ਪੌਲ ਵਾਟਰਸ ਨੂੰ ਭਾਰਤ ਨਾਲ ਪਿਆਰ ਉਸ ਸਮੇਂ ਹੋਇਆ, ਜਦੋਂ ਉਨ੍ਹਾਂ ਦੀ ਮੁਲਾਕਾਤ ਦਿੱਲੀ ਦੀ ਰਹਿਣ ਵਾਲੀ ਅਨੇਸ਼ਾ ਨਾਲ ਹੋਈ, ਜੋ ਬਾਅਦ ਵਿਚ ਉਨ੍ਹਾਂ ਦੀ ਪਤਨੀ ਬਣੀ। ਉਨ੍ਹਾਂ ਨੇ ਆਪਣਾ ਪਹਿਲਾ ਰਹੱਸਮਈ ਨਾਵਲ ‘ਮਰਡਰ ਇਨ ਮੂਨਲਾਈਟ ਸਕੁਏਅਰ’ ਦਿੱਲੀ ਦੇ ਪਿਛੋਕੜ ਵਿਚ ਲਿਖਿਆ ਸੀ। ਇਸ ਦੀ ਸਫ਼ਲਤਾ ਤੋਂ ਬਾਅਦ ਹੁਣ ਉਨ੍ਹਾਂ ਨੇ ਦੂਜਾ ਨਾਵਲ ਪ੍ਰਕਾਸ਼ਿਤ ਕੀਤਾ ਹੈ।ਪੌਲ ਵਾਟਰਸ ਨੇ ਦੱਸਿਆ ਕਿ ਉਨ੍ਹਾਂ ਦੀਆਂ ਕਿਤਾਬਾਂ ਦੇ ਦੋ ਮੁੱਖ ਪਾਤਰ ਹਨ। ਪਹਿਲਾ ਪਾਤਰ ਸਿਸਟਰ ਅਗਾਥਾ ਮਰਫੀ ਹੈ, ਜੋ ਇਕ ਆਇਰਿਸ਼ ਨਨ ਅਤੇ ਅਰਧ-ਸੇਵਾਮੁਕਤ ਅਧਿਆਪਕਾ ਹੈ। ਉਹ ‘ਸਿਸਟਰਜ਼ ਆਫ਼ ਦਿ ਅਮੇਜ਼ਿੰਗ ਗ੍ਰੇਸ’ ਨਾਮਕ ਧਾਰਮਿਕ ਸੰਸਥਾ ਨਾਲ ਜੁੜੀ ਹੋਈ ਹੈ, ਜਿਸ ਦੀਆਂ ਮੈਂਬਰਾਂ ਨੂੰ ਪਿਆਰ ਨਾਲ ‘ਸੈਗੀਜ਼’ ਕਿਹਾ ਜਾਂਦਾ ਹੈ। ਦੂਜਾ ਮੁੱਖ ਪਾਤਰ ਅਵਤਾਰ ਮਹਿਤਾ ਹੈ, ਜੋ ਦਿੱਲੀ ਦੇ ਚਾਂਦਨੀ ਚੌਕ ਸਥਿਤ ਇਤਿਹਾਸਕ ‘ਦਿੱਲੀ ਹਵੇਲੀ ਹੋਟਲ’ ਦਾ ਮਾਲਕ ਹੈ। ਦੋਵੇਂ ਮਿਲ ਕੇ ਰਹੱਸਮਈ ਕਤਲਾਂ ਦੀਆਂ ਗੁੱਥੀਆਂ ਸੁਲਝਾਉਂਦੇ ਹਨ। ਇਨ੍ਹਾਂ ਨਾਵਲਾਂ ਦੀ ਖ਼ਾਸੀਅਤ ਭਾਰਤੀ ਅਤੇ ਆਇਰਿਸ਼ ਸੱਭਿਆਚਾਰਾਂ ਦੇ ਸੁਮੇਲ ਨਾਲ ਹਲਕੇ-ਫੁਲਕੇ ਅੰਦਾਜ਼ ਵਿਚ ਪੇਸ਼ ਕੀਤੀਆਂ ਰਹੱਸਮਈ ਅਪਰਾਧ ਕਹਾਣੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਤੇ ਕੋਕੀਨ ਸਪਲਾਈ ਕਰਨ ਵਾਲੇ ਵਿਅਕਤੀ ਨੇ ਅਦਾਲਤ ’ਚ ਕਬੂਲੇ ਦੋਸ ਅਗਲੀ ਖ਼ਬਰ ਐਡੀਲੇਡ ਵਿਚ ‘ਮਾਤਾ ਕੀ ਵਿਸ਼ਾਲ ਚੌਂਕੀ’
Ad Position 24