22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਕਰਵਾਇਆ

ਸੰਗਰੂਰ, 22 ਅਗਸਤ (ਚੌਧਰੀ ਨੰਦ ਲਾਲ ਗਾਂਧੀ) ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵੱਲੋਂ ਸਥਾਨਕ ਜਿਲ੍ਹਾ ਪੈਨਸਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸਵ ਸੀਨੀਅਰ ਸਿਟੀਜਨ ਦਿਹਾੜਾ ਐਸੋਸੀਏਸਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿੱਚ ਬੜੇ ਉਤਸਾਹ ਅਤੇ ਸਤਿਕਾਰ ਨਾਲ ਮਨਾਇਆ ਗਿਆ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਵਾਈਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ, ਓਮ ਪ੍ਰਕਾਸ਼ ਖਿੱਪਲ, ਕਰਨੈਲ ਸਿੰਘ ਸੇਖੋਂ, ਡਾ.

Ad Position 21
No active advertisement
ਸਨਮਾਨ ਸਮਾਰੋਹ ਦੀਆਂ ਵੱਖ –ਵੱਖ ਝਲਕੀਆਂ। ਤਸਵੀਰ – ਮੁਕੇਸ਼ ਕੁਮਾਰ 23-08-2026
ਸੰਗਰੂਰ, 22 ਅਗਸਤ (ਚੌਧਰੀ ਨੰਦ ਲਾਲ ਗਾਂਧੀ) ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵੱਲੋਂ ਸਥਾਨਕ ਜਿਲ੍ਹਾ ਪੈਨਸਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸਵ ਸੀਨੀਅਰ ਸਿਟੀਜਨ ਦਿਹਾੜਾ ਐਸੋਸੀਏਸਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿੱਚ ਬੜੇ ਉਤਸਾਹ ਅਤੇ ਸਤਿਕਾਰ ਨਾਲ ਮਨਾਇਆ ਗਿਆ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਵਾਈਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ, ਓਮ ਪ੍ਰਕਾਸ਼ ਖਿੱਪਲ, ਕਰਨੈਲ ਸਿੰਘ ਸੇਖੋਂ, ਡਾ. ਮਨਮੋਹਨ ਸਿੰਘ, ਕਿਸ਼ੋਰੀ ਲਾਲ, ਸਕੱਤਰ ਜਨਰਲ ਤਿਲਕ ਰਾਜ ਸਤੀਜਾ, ਮੀਤ ਪ੍ਰਧਾਨ ਰਜਿੰਦਰ ਗੋਇਲ, ਰਜਿੰਦਰ ਸਿੰਘ ਚੰਗਾਲ, ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ, ਆਰਗੇਨਾਈਜਰ ਸਕੱਤਰ ਰਾਜ ਕੁਮਾਰ ਬਾਂਸਲ, ਨੈਸ਼ਨਲ ਅਵਾਰਡੀ ਮਾਸਟਰ ਸਤਦੇਵ ਸ਼ਰਮਾ, ਬਲਦੇਵ ਰਾਜ ਮਦਾਨ ਅਤੇ ਵਿਸ਼ੇਸ਼ ਤੌਰ ਤੇ ਉੱਘੇ ਸਮਾਜ ਸੇਵੀ, ਉੱਘੇ ਖਿਡਾਰੀ, ਗੌਰਮਿੰਟ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਮੰਗਵਾਲ, ਜਨਰਲ ਸਕੱਤਰ ਅਵਿਨਾਸ਼ ਸ਼ਰਮਾ ਅਤੇ ਸੁਰਿੰਦਰਪਾਲ ਗਰਗ ਵੱਲੋ ਸ਼ਿਰਕਤ ਕੀਤੀ ਗਈ। ਜਨਰਲ ਸਕੱਤਰ ਸ੍ਰੀ ਕੰਵਲਜੀਤ ਸਿੰਘ ਅਤੇ ਰਜਿੰਦਰ ਸਿੰਘ ਚੰਗਾਲ ਅਤੇ ਮਹੇਸ਼ ਜੋਹਰ ਵੱਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਅੱਜ ਵਿਸ਼ਵ ਸੀਨੀਅਰ ਸਿਟੀਜਨ ਦਿਹਾੜੇ ਨੂੰ ਸਮਰਪਿਤ ਸਮਾਗਮ ਕੀਤਾ ਜਾ ਰਿਹਾ ਹੈ ਅਤੇ ਇਹ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਅਤੇ ਬਜੁਰਗਾਂ ਨੂੰ ਸਤਿਕਾਰ ਦਿੱਤਾ ਜਾ ਰਿਹਾ ਹੈ। ਡਾ. ਮਨਮੋਹਨ ਸਿੰਘ, ਕਰਨੈਲ ਸਿੰਘ ਸੇਖੋਂ, ਕਿਸੋਰੀ ਲਾਲ, ਤਿਲਕ ਰਾਜ ਸਤੀਜਾ, ਜਤਿੰਦਰ ਗੁੱਪਤਾ, ਰਜਿੰਦਰ ਸਿੰਘ ਚੰਗਾਲ, ਮਹੇਸ਼ ਜੋਹਰ, ਬਲਦੇਵ ਰਾਜ ਮਦਾਨ, ਜਨਕ ਰਾਜ ਜੋਸ਼ੀ, ਕੰਵਲਜੀਤ ਸਿੰਘ ਡੀਸੀ ਦਫਤਰ, ਲਾਲ ਚੰਦ ਸੈਣੀ, ਬਲਵਿੰਦਰ ਸਿੰਘ ਜੂਡੀਸ਼ੀਅਰੀ, ਥਾਣੇਦਾਰ ਬਲਵਿੰਦਰ ਸਿੰਘ, ਬਲਦੇਵ ਸਿੰਘ ਰਤਨ ਖੁਰਾਕ ਸਪਲਾਈ, ਰਾਜ ਕੁਮਾਰ ਬਾਂਸਲ, ਯੂਧੀਸਟਰ ਕੁਮਾਰ, ਡਾ. ਸੁਰਿੰਦਰ ਸ਼ੋਰੀ, ਸੁਰਜੀਤ ਸਿੰਘ ਸਹਿਕਾਰਤਾ, ਗਿਰਧਾਰੀ ਲਾਲ ਅਤੇ ਤਿਲਕ ਰਾਜ ਸਤੀਜਾ, ਨੇ ਵੀ ਵਿਸ਼ਵ ਬਜੁਰਗ ਦਿਵਸ ਤੇ ਮੁਬਾਰਕਬਾਦ ਦਿੰਦੇ ਹੋਏ ਬਜੁਰਗਾਂ ਦੀ ਭਲਾਈ ਅਤੇ ਸਤਿਕਾਰ ਲਈ ਜੋਰ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਬਜੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕੇਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਜੋਰ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਇੰਡੀਅਨ ਆਇਲ ਦੇ ‘ਐਕਸਪੀ 100’ ਪੈਟਰੋਲ ਵਿਚ ਵੀ ਈਥਨੋਲ ਦੀ ਮਿਲਾਵਟ ਅਗਲੀ ਖ਼ਬਰ ਨਸ਼ਾ ਮੁਕਤ ਸਮਾਜ-ਸਿਹਤਮੰਦ ਸਮਾਜ ਦਾ ਦਿੱਤਾ ਸੁਨੇਹਾ
Ad Position 24