22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਇੰਡੀਅਨ ਆਇਲ ਦੇ ‘ਐਕਸਪੀ 100’ ਪੈਟਰੋਲ ਵਿਚ ਵੀ ਈਥਨੋਲ ਦੀ ਮਿਲਾਵਟ

ਖਨੌਰੀ, 22 ਅਗਸਤ (ਬਲਵਿੰਦਰ ਸਿੰਘ ਥਿੰਦ)-ਪੈਟਰੋਲ ਵਿਚ ਈਥਨੋਲ ਦੀ ਮਿਲਾਵਟ ਅਤੇ ਈਥਨੋਲ ਰਹਿਤ ਪੈਟਰੋਲ ਦੀ ਉਪਲਬਧਤਾ ਨੂੰ ਲੈ ਕੇ ਸੂਚਨਾ ਦੇ ਅਧਿਕਾਰ ਐਕਟ, 2005 ਤਹਿਤ ਮੰਗੀ ਗਈ ਜਾਣਕਾਰੀ ਵਿਚ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਵਲੋਂ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ। ਆਰ.

Ad Position 21
No active advertisement
ਮਾਲੇਰਕੋਟਲਾ ਵਿਖੇ ਪਹੁੰਚਣ ਵਾਲੇ ਖਾਲਸਾ ਮਾਰਚ ਸੰਬੰਧੀ ਪੰਥਕ ਆਗੂਆਂ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤਾ ਸੱਦਾ-ਪੱਤਰ 23-08-2026
ਖਨੌਰੀ, 22 ਅਗਸਤ (ਬਲਵਿੰਦਰ ਸਿੰਘ ਥਿੰਦ)-ਪੈਟਰੋਲ ਵਿਚ ਈਥਨੋਲ ਦੀ ਮਿਲਾਵਟ ਅਤੇ ਈਥਨੋਲ ਰਹਿਤ ਪੈਟਰੋਲ ਦੀ ਉਪਲਬਧਤਾ ਨੂੰ ਲੈ ਕੇ ਸੂਚਨਾ ਦੇ ਅਧਿਕਾਰ ਐਕਟ, 2005 ਤਹਿਤ ਮੰਗੀ ਗਈ ਜਾਣਕਾਰੀ ਵਿਚ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਵਲੋਂ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ। ਆਰ.ਟੀ.ਆਈ. ਰਾਹੀਂ ਪ੍ਰਾਪਤ ਜਵਾਬ ਅਨੁਸਾਰ ਇੰਡੀਅਨ ਆਇਲ ਵਲੋਂ ਉੱਚ-ਆਕਟੇਨ ਮੋਟਰ ਪੈਟਰੋਲ ‘ਐਕਸਪੀ 100’ ਦੀ ਵਿੱਕਰੀ ਕੀਤੀ ਜਾ ਰਹੀ ਹੈ ਅਤੇ ਕੰਪਨੀ ਨੇ ਇਸ ਪੈਟਰੋਲ ਨੂੰ ਈਥਨੋਲ ਨਾਲ ਮਿਲਾਇਆ ਹੋਇਆ ਦੱਸਿਆ ਹੈ। ਇਹ ਜਾਣਕਾਰੀ ਪ੍ਰੋ. ਅਮਨਜੀਤ ਸਿੰਘ ਖਨੌਰੀ, ਪ੍ਰਧਾਨ, ਪੰਜਾਬ ਰਾਜ ਸੂਚਨਾ ਅਧਿਕਾਰ ਫ਼ਰੰਟ, ਜ਼ਿਲ੍ਹਾ ਸੰਗਰੂਰ ਤੇ ਪਟਿਆਲਾ ਵਲੋਂ ਸੂਚਨਾ ਦਾ ਅਧਿਕਾਰ ਐਕਟ ਤਹਿਤ ਪ੍ਰਾਪਤ ਕੀਤੀ ਗਈ ਹੈ। ਉਨ੍ਹਾਂ ਵਲੋਂ ਪੈਟਰੋਲ ਦੀਆਂ ਵੱਖ-ਵੱਖ ਕਿਸਮਾਂ ਵਿਚ ਈਥਨੋਲ ਦੀ ਮਿਲਾਵਟ ਅਤੇ ਬਿਨਾਂ ਈਥਨੋਲ ਵਾਲੇ ਪੈਟਰੋਲ ਦੀ ਉਪਲਬਧਤਾ ਸੰਬੰਧੀ ਜਾਣਕਾਰੀ ਮੰਗੀ ਗਈ ਸੀ।ਆਰ.ਟੀ.ਆਈ. ਤਹਿਤ ਪੁੱਛੇ ਗਏ ਦੂਜੇ ਸਵਾਲ ਵਿਚ ਇਹ ਜਾਣਕਾਰੀ ਮੰਗੀ ਗਈ ਸੀ ਕਿ ਕੀ ਭਾਰਤ ਵਿਚ ਕਿਸੇ ਪੈਟਰੋਲ ਵਿਕਰੀ ਕੇਂਦਰ ’ਤੇ ਈਥਨੋਲ ਤੋਂ ਬਿਨਾਂ 100 ਫ਼ੀਸਦੀ ਸ਼ੁੱਧ ਪੈਟਰੋਲ ਉਪਲਬਧ ਹੈ। ਇਸ ਦੇ ਜਵਾਬ ਵਿਚ ਇੰਡੀਅਨ ਆਇਲ ਵਲੋਂ ਆਪਣੇ ‘ਐਕਸਪੀ 100’ ਪੈਟਰੋਲ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕੰਪਨੀ ਦੇ ਜਵਾਬ ਅਨੁਸਾਰ ‘ਐਕਸਪੀ 100’ ਨਾਂਅ ਹੇਠ ਉਚ-ਆਕਟੇਨ ਮੋਟਰ ਪੈਟਰੋਲ ਵੇਚਿਆ ਜਾ ਰਿਹਾ ਹੈ ਅਤੇ ਇਹ ਈਥਨੋਲ ਨਾਲ ਮਿਲਾਇਆ ਹੋਇਆ ਹੈ। ਇਸ ਦੀ ਵਿਕਰੀ ਸਾਰੇ ਪੈਟਰੋਲ ਪੰਪਾਂ ’ਤੇ ਨਹੀਂ, ਸਗੋਂ ਚੁਣੇ ਹੋਏ ਪੈਟਰੋਲ ਵਿਕਰੀ ਕੇਂਦਰਾਂ ’ਤੇ ਕੀਤੀ ਜਾ ਰਹੀ ਹੈ। ਇੰਡੀਅਨ ਆਇਲ ਵਲੋਂ ਦਿੱਤੀ ਗਈ ਜਾਣਕਾਰੀ ਵਿਚ ‘ਐਕਸਪੀ 100’ ਦੀ ਗੁਣਵੱਤਾ ਲਈ ਨਿਰਧਾਰਿਤ ਮਿਆਰ ਆਈ ਐਸ-2796 ਦੱਸਿਆ ਗਿਆ ਹੈ। ਕੰਪਨੀ ਅਨੁਸਾਰ ‘ਐਕਸਪੀ 100’ ਦੀ ਵਿਕਰੀ ਕਰਨ ਵਾਲੇ ਪੈਟਰੋਲ ਵਿਕਰੀ ਕੇਂਦਰਾਂ ਦੇ ਨਾਂਅ ਅਤੇ ਸਥਾਨ ਇੰਡੀਅਨ ਆਇਲ ਦੀ ਪੈਟਰੋਲ ਪੰਪ ਖੋਜ ਪ੍ਰਣਾਲੀ ਰਾਹੀਂ ਦੇਖੇ ਜਾ ਸਕਦੇ ਹਨ। ਇਸ ਤਰ੍ਹਾਂ ਆਰ.ਟੀ.ਆਈ. ਰਾਹੀਂ ਸਾਹਮਣੇ ਆਈ ਜਾਣਕਾਰੀ ਦਾ ਇਕ ਅਹਿਮ ਪੱਖ ਇਹ ਹੈ ਕਿ ਉੱਚ-ਆਕਟੇਨ ਅਤੇ ਪ੍ਰੀਮੀਅਮ ਸ਼੍ਰੇਣੀ ਦੇ ‘ਐਕਸਪੀ 100’ ਪੈਟਰੋਲ ਵਿਚ ਵੀ ਈਥਨੋਲ ਦੀ ਮੌਜੂਦਗੀ ਬਾਰੇ ਕੰਪਨੀ ਨੇ ਸਪੱਸ਼ਟ ਜਾਣਕਾਰੀ ਦਿੱਤੀ ਹੈ। ਪ੍ਰੋ. ਅਮਨਜੀਤ ਸਿੰਘ ਖਨੌਰੀ ਨੇ ਕਿਹਾ ਕਿ ਆਰ.ਟੀ.ਆਈ. ਰਾਹੀਂ ਮਿਲਿਆ ਇਹ ਜਵਾਬ ਕਈ ਪੱਖਾਂ ਤੋਂ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇਸ ਜਵਾਬ ਨੂੰ 100 ਫ਼ੀਸਦੀ ਈਥਨੋਲ ਰਹਿਤ ਪੈਟਰੋਲ ਦੀ ਦੇਸ਼ ਪੱਧਰੀ ਉਪਲਬਧਤਾ ਦੀ ਸਪਸ਼ਟ ਪੁਸ਼ਟੀ ਨਹੀਂ ਮੰਨਿਆ ਜਾ ਸਕਦਾ। ਇਸ ਲਈ ਆਮ ਖਪਤਕਾਰਾਂ ਲਈ ਇਹ ਜਾਣਨਾ ਅਜੇ ਵੀ ਮਹੱਤਵਪੂਰਨ ਹੈ ਕਿ ਦੇਸ਼ ਵਿਚ ਕਿਥੇ ਅਤੇ ਕਿਹੜੀ ਕਿਸਮ ਦਾ ਪੈਟਰੋਲ ਬਿਨਾਂ ਈਥਨੋਲ ਦੇ ਉਪਲਬਧ ਹੈ। ਖਪਤਕਾਰਾਂ ਨੂੰ ਸਪੱਸ਼ਟ ਜਾਣਕਾਰੀ ਮਿਲਣੀ ਚਾਹੀਦੀ-ਪ੍ਰੋ. ਅਮਨਜੀਤ ਸਿੰਘ ਪ੍ਰੋ. ਅਮਨਜੀਤ ਸਿੰਘ ਖਨੌਰੀ ਨੇ ਕਿਹਾ ਕਿ ਪੈਟਰੋਲ ਦੀ ਗੁਣਵੱਤਾ, ਇਸ ਵਿਚ ਈਥਨੋਲ ਦੀ ਮਾਤਰਾ, ਪੈਟਰੋਲ ਦੀਆਂ ਵੱਖ-ਵੱਖ ਸ਼੍ਰੇਣੀਆਂ ਅਤੇ ਉਨ੍ਹਾਂ ਦੀ ਉਪਲਬਧਤਾ ਬਾਰੇ ਆਮ ਲੋਕਾਂ ਨੂੰ ਸਪਸ਼ਟ ਅਤੇ ਤੱਥਾਂ ’ਤੇ ਆਧਾਰਿਤ ਜਾਣਕਾਰੀ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਖਪਤਕਾਰ ਵੱਖ-ਵੱਖ ਕੀਮਤਾਂ ’ਤੇ ਪੈਟਰੋਲ ਦੀਆਂ ਵੱਖ-ਵੱਖ ਕਿਸਮਾਂ ਖ਼ਰੀਦਦੇ ਹਨ ਤਾਂ ਉਨ੍ਹਾਂ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਉਨ੍ਹਾਂ ਨੂੰ ਮਿਲਣ ਵਾਲੇ ਈਂਧਨ ਦੀ ਕਿਸਮ, ਗੁਣਵੱਤਾ ਅਤੇ ਉਸ ਵਿਚ ਮੌਜੂਦ ਮਿਲਾਵਟਾਂ ਸੰਬੰਧੀ ਸਹੀ ਜਾਣਕਾਰੀ ਕੀ ਹੈ। ਉਨ੍ਹਾਂ ਅਨੁਸਾਰ ਆਰ.ਟੀ.ਆਈ. ਰਾਹੀਂ ਪ੍ਰਾਪਤ ਦਸਤਾਵੇਜ਼ ਇਸ ਮੁੱਦੇ ’ਤੇ ਜਨਤਕ ਚਰਚਾ ਲਈ ਮਹੱਤਵਪੂਰਨ ਹਨ ਅਤੇ ਪੈਟਰੋਲ ਖਪਤਕਾਰਾਂ ਵਿੱਚ ਇਸ ਸਬੰਧੀ ਹੋਰ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ।
Ad Position 22
No active advertisement
ਪਿਛਲੀ ਖ਼ਬਰ ਸੁਨਾਮ ਦੇ ਐੱਸ.ਡੀ.ਐੱਮ. ਵੱਲੋਂ ਹੋਣਹਾਰ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਕਰਵਾਇਆ
Ad Position 24