22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸੁਨਾਮ ਦੇ ਐੱਸ.ਡੀ.ਐੱਮ. ਵੱਲੋਂ ਹੋਣਹਾਰ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ

ਧੂਰੀ, 22 ਅਗਸਤ (ਸੰਜੇ ਲਹਿਰੀ) - ਆਰ. ਪੀ.

Ad Position 21
No active advertisement
ਅਜੀਤ ਡੈਸਕ 23-08-2026
ਧੂਰੀ, 22 ਅਗਸਤ (ਸੰਜੇ ਲਹਿਰੀ) - ਆਰ.ਪੀ.ਐਫ. ਧੂਰੀ ਨੇ 25 ਸਾਲ ਪੁਰਾਣੇ ਇਕ ਭਗੌੜੇ ਵਿਅਕਤੀ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਹੈ। ਆਰ.ਪੀ.ਐਫ. ਪੋਸਟ ਧੂਰੀ ਦੇ ਇੰਚਾਰਜ ਇੰਸਪੈਕਟਰ ਦੀਪਕ ਕੁਮਾਰ ਦਹੀਆ ਨੇ ਦੱਸਿਆ ਕਿ ਸੀਨੀਅਰ ਡੀਐਸਸੀ (ਆਰ.ਪੀ.ਐਫ) ਅੰਬਾਲਾ ਡਿਵੀਜ਼ਨ ਸ਼੍ਰੀਮਤੀ ਭਵਪ੍ਰੀਤ ਸੋਨੀ ਦੇ ਨਿਰਦੇਸ਼ਾਂ ਅਤੇ ਏਐਸਸੀ-2 ਅੰਬਾਲਾ ਡਿਵੀਜ਼ਨ ਸ਼ਕਤੀ ਸਿੰਘ ਸ਼ੇਖਾਵਤ ਦੇ ਮਾਰਗਦਰਸ਼ਨ ਹੇਠ ਪੁਰਾਣੇ ਰੇਲਵੇ ਸਮਾਨ ਚੋਰੀ ਦੇ ਮਾਮਲਿਆਂ ਵਿਚ ਲੋੜੀਂਦੇ ਵਿਅਕਤੀਆਂ ਦਾ ਪਤਾ ਲਗਾਉਣ ਲਈ ਇਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਉਦੇਸ਼ ਲਈ ਅੰਬਾਲਾ ਡਿਵੀਜ਼ਨ ਵਿਚ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਚੁੱਕਦੇ ਹੋਏ ਇੰਸਪੈਕਟਰ ਦੀਪਕ ਕੁਮਾਰ ਦਹੀਆ ਦੀ ਅਗਵਾਈ ਵਾਲੀ ਇਕ ਟੀਮ ਜਿਸ ਵਿਚ ਐਸਆਈ ਰਾਮ ਭਗਤ, ਏਐਸਆਈ ਸੁਖਰਾਜ ਸਿੰਘ ਅਤੇ ਕਾਂਸਟੇਬਲ ਮਨੋਜ ਕੁਮਾਰ ਸ਼ਾਮਲ ਸਨ, ਨੇ 25 ਸਾਲ ਪੁਰਾਣੇ 114 ਸਟੀਲ ਰੇਲਵੇ ਸਲੀਪਰਾਂ ਦੀ ਚੋਰੀ ਦੇ ਮਾਮਲੇ ਵਿਚ ਲੋੜੀਂਦੇ ਕਥਿਤ ਦੋਸ਼ੀ ਵਿਅਕਤੀ ਬਾਜੀਰ ਖਾਨ ਪੁੱਤਰ ਨੂਰਦੀਨ ਖਾਨ ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕਰਕੇ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਮੁਕਤ ਸਮਾਜ-ਸਿਹਤਮੰਦ ਸਮਾਜ ਦਾ ਦਿੱਤਾ ਸੁਨੇਹਾ ਅਗਲੀ ਖ਼ਬਰ ਮੁੱਖ ਮੰਤਰੀ ਪੰਜਾਬ ਨੇ ਡਾਕਟਰ ਮੁਹੰਮਦ ਗੁਲਜ਼ਾਰ ਸਹੋਤਾ ਕੁਠਾਲੇ ਵਾਲਿਆਂ ਨੂੰ ਆਪ ’ਚ ਕੀਤਾ ਸ਼ਾਮਿਲ
Ad Position 24