ਪੰਜਾਬ ਸਰਕਾਰ ਨਾ ਨੌਜਵਾਨਾਂ ਨੂੰ ਸਿਹਤ ਦੇ ਸਕੀ ਅਤੇ ਨਾ ਹੀ ਰੁਜ਼ਗਾਰ- ਜੱਸੀ ਖੰਗੂੜਾ
ਅਹਿਮਦਗੜ੍ਹ, 22 ਅਗਸਤ (ਸੁਖਜੀਤ ਸਿੰਘ ਖੇੜਾ) - ਪੰਜਾਬ ਦਾ ਨੌਜਵਾਨ ਵਰਗ ਆਪਣੀ ਸਿਹਤ ਅਤੇ ਰੁਜ਼ਗਾਰ ਪ੍ਰਤੀ ਭਗਵੰਤ ਮਾਨ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਤੋਂ ਨਿਰਾਸ਼ਾ ਦੇ ਆਲਮ ਵਿੱਚ ਹੈ ਕਿਊਕਿ ਆਪ ਸਰਕਾਰ ਨਾ ਨੌਜਵਾਨਾਂ ਨੂੰ ਸਿਹਤ ਦੇ ਸਕੀ ਅਤੇ ਨਾ ਹੀ ਰੁਜਗਾਰ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਜੱਸੀ ਖੰਗੂੜਾ ਨੇ ਕੀਵੀ ਫਿਟਨੈੱਸ ਜਿੰਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਅਹਿਮਦਗੜ੍ਹ, 22 ਅਗਸਤ (ਸੁਖਜੀਤ ਸਿੰਘ ਖੇੜਾ) - ਪੰਜਾਬ ਦਾ ਨੌਜਵਾਨ ਵਰਗ ਆਪਣੀ ਸਿਹਤ ਅਤੇ ਰੁਜ਼ਗਾਰ ਪ੍ਰਤੀ ਭਗਵੰਤ ਮਾਨ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਤੋਂ ਨਿਰਾਸ਼ਾ ਦੇ ਆਲਮ ਵਿੱਚ ਹੈ ਕਿਊਕਿ ਆਪ ਸਰਕਾਰ ਨਾ ਨੌਜਵਾਨਾਂ ਨੂੰ ਸਿਹਤ ਦੇ ਸਕੀ ਅਤੇ ਨਾ ਹੀ ਰੁਜਗਾਰ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਜੱਸੀ ਖੰਗੂੜਾ ਨੇ ਕੀਵੀ ਫਿਟਨੈੱਸ ਜਿੰਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਾ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਸਿਹਤ ਪ੍ਤੀ ਕੋਈ ਠੋਸ ਕਦਮ ਚੁੱਕ ਸਕੀ ਹੈ ਕਿਊਕਿ ਨਸ਼ਾ ਆਮ ਮਿਲ ਰਿਹਾ ਹੈ ਤੇ ਨੌਜਵਾਨਾਂ ਬੇਰੁਜ਼ਗਾਰੀ ਹੋਣ ਕਾਨੂੰਨ ਚਿੱਟੇ ਆਦਿਕ ਨਸ਼ਿਆਂ ਚ ਫਸ ਰਹੇ ਹਨ ਅਤੇ ਨਾ ਹੀ ਨੌਜਵਾਨਾਂ ਨੂੰ ਰੁਜਗਾਰ ਦਿੱਤਾ ਜਾ ਰਿਹਾ ਹੈ ਸਗੋਂ ਪੰਜਾਬ ਦੀਆਂ ਨੌਕਰੀਆਂ ਗਵਾਂਢੀ ਰਾਜਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਪੰਜਾਬ ਦਾ ਨੌਜਵਾਨ ਅੱਜ ਵੀ ਆਪਣੀ ਸਿਹਤ ਅਤੇ ਤੰਦਰੁਸਤੀ ਨੂੰ ਲੈ ਕੇ ਗੰਭੀਰ ਹੈ ਜਿਸ ਦੀ ਮਸਾਲ ਜਿੰਮਖਾਨੇ ਨੌਜਵਾਨਾਂ ਵਿੱਚ ਖੇਡਾਂ ਅਤੇ ਕਸਰਤ ਪ੍ਰਤੀ ਰੁਝਾਨ ਵਧਾ ਰਹੇ ਹਨ, ਜੋ ਕਿ ਇੱਕ ਚੰਗਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ-ਨਾਲ ਉਨ੍ਹਾਂ ਲਈ ਰੁਜ਼ਗਾਰ ਅਤੇ ਬਿਹਤਰ ਸਹੂਲਤਾਂ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ। ਜੱਸੀ ਖੰਗੂੜਾ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ’ਤੇ ਨੌਜਵਾਨ ਵਰਗ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਨੌਜਵਾਨਾਂ ਵਿੱਚ ਫੈਲੀ ਨਿਰਾਸ਼ਾ ਨੂੰ ਦੂਰ ਕਰਕੇ ਉਨ੍ਹਾਂ ਲਈ ਵੱਡੇ ਪੱਧਰ ’ਤੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ ਅਤੇ ਖੇਡਾਂ, ਸਿੱਖਿਆ ਅਤੇ ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਨਵੀਆਂ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ। ਇਸ ਮੌਕੇ ਦਵਿੰਦਰ ਸਿੰਘ ਮਾਨ ਪ੍ਰਧਾਨ ਮਾਲਵਾ ਸਪੋਰਟਸ ਕਲੱਬ ਅਹਿਮਦਗੜ੍ਹ, ਹਰਦੀਪ ਲਹਿਰਾ ਡਾਇਰੈਕਟਰ ਕੀਵੀ ਫਿਟਨੈੱਸ, ਪਵਨਦੀਪ ਸਿੰਘ ਚੀਮਾ, ਬਿੱਟੂ ਖੰਗੂੜਾ, ਕੁਲਜੀਤ ਮਾਨ, ਸੁਸ਼ੀਲ ਕੁਮਾਰ, ਅਵੀ ਵਾਲੀਆ, ਬੰਟੀ ਚੌਹਾਨ, ਜਗਦੀਪ ਢਿੱਲੋਂ, ਬਨੀ ਢਿੱਲੋਂ,ਵਜਗਤਾਰ ਸਿੰਘ ਚੀਮਾ, ਰਾਜੂ ਚੀਮਾ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।