ਬਜ਼ੁਰਗਾਂ ਦੀ ਸੰਸਥਾ ਨੇ ਮਨਾਈਆ ਤੀਆਂ
ਸੰਗਰੂਰ, 22 ਅਗਸਤ (ਚੌਧਰੀ ਨੰਦ ਲਾਲ ਗਾਂਧੀ) - ਸਾਵਣ ਮਹੀਨੇ ਦਾ ਖੁਸ਼ੀਆਂ ਭਰਿਆ ਤੀਜ ਦਾ ਤਿਉਹਾਰ ਸਥਾਨਿਕ ਸੀਨੀਅਰ ਸਿਟੀਜਨ ਭਲਾਈ ਸੰਸਥਾ ਦਫਤਰ ਵਿਖੇ ਲੇਡੀਜ਼ ਮੈਂਬਰਾਂ ਵੱਲੋਂ ਬੜੇ ਉਤਸ਼ਾਹ ਅਤੇ ਉਮਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕਾ ਬੀਬੀ ਨਰਿੰਦਰ ਕੌਰ ਭਰਾਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਵ
ਵਿਧਾਇਕ ਭਰਾਜ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ
23-08-2026
ਸੰਗਰੂਰ, 22 ਅਗਸਤ (ਚੌਧਰੀ ਨੰਦ ਲਾਲ ਗਾਂਧੀ) - ਸਾਵਣ ਮਹੀਨੇ ਦਾ ਖੁਸ਼ੀਆਂ ਭਰਿਆ ਤੀਜ ਦਾ ਤਿਉਹਾਰ ਸਥਾਨਿਕ ਸੀਨੀਅਰ ਸਿਟੀਜਨ ਭਲਾਈ ਸੰਸਥਾ ਦਫਤਰ ਵਿਖੇ ਲੇਡੀਜ਼ ਮੈਂਬਰਾਂ ਵੱਲੋਂ ਬੜੇ ਉਤਸ਼ਾਹ ਅਤੇ ਉਮਾਹ ਨਾਲ ਮਨਾਇਆ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕਾ ਬੀਬੀ ਨਰਿੰਦਰ ਕੌਰ ਭਰਾਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨਾਂ ਦੇ ਨਾਲ ਆੜਤੀਆ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਮਾਨ ਅਤੇ ਨਗਰ ਕੌਸਲਰ ਵਿੱਕੀ ਵੀ ਪਹੁੰਚੇ। ਸੰਸਥਾ ਦੇ ਵਿਹੜੇ ਪਹੁੰਚਣ ਤੇ ਡਾ ਨਰਵਿੰਦਰ ਸਿੰਘ ਕੌਸ਼ਲ ਪ੍ਧਾਨ, ਦੀ ਅਗਵਾਈ ਵਿੱਚ ਜਗਜੀਤ ਸਿੰਘ ਜਨਰਲ ਸਕੱਤਰ, ਰਾਜ ਕੁਮਾਰ ਅਰੋੜਾ ਸੀਨੀਅਰ ਮੀਤ ਪ੍ਰਧਾਨ, ਸ਼ਕਤੀ ਮਿੱਤਲ ਖਜਾਨਚੀ ਦੇ ਨਾਲ ਅਵਿਨਾਸ਼ ਸ਼ਰਮਾ, ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ, ਸੁਰੇਸ਼ ਗੁਪਤਾ ਨੇ ਵਿਧਾਇਕਾ ਨੂੰ ਗੁਲਦਸਤਾ ਭੇਟ ਕਰਦਿਆਂ ਨਿੱਘਾ ਸਵਾਗਤ ਕੀਤਾ। ਸਮਾਰੋਹ ਵਿਚ ਪਹੁੰਚਣ ਤੇ ਪ੍ਬੰਧਕ ਕਮੇਟੀ ਵੱਲੋਂ ਬੀਬੀ ਚੰਚਲ ਗਰਗ, ਕਿਰਨ ਭੱਲਾ ,ਡਾਕਟਰ ਸੁਨੀਤਾ ਕੋਸ਼ਲ, ਦਰਸ਼ਨਾ ਮਿੱਤਲ , ਸੰਤੋਸ਼ ਆਨੰਦ ਦੀ ਅਗਵਾਈ ਵਿੱਚ ਬੀਬੀਆਂ ਵੱਲੋਂ ਜੀ ਆਇਆਂ ਨੂੰ ਕਿਹਾ ਗਿਆ। ਉਪਰੰਤ ਸ਼ਕਤੀ ਮਿੱਤਲ ਅਤੇ ਦਰਸ਼ਨਾ ਮਿੱਤਲ ਦੇ ਦੋਗਾਣੇ ਨਾਲ ਸ਼ੁਰੂ ਹੋਇਆ ਤੀਆਂ ਦਾ ਤਿਉਹਾਰ ਅਤੇ ਫਿਰ ਰਾਜਿੰਦਰ ਕੌਰ, ਸੁਖਵਿੰਦਰ ਕੌਰ ਕਾਲੇਕਾ, ਸਵਿੱਤਰੀ ਦੇਵੀ, ਹਰਬੰਸ ਕੌਰ, ਰੇਖਾ ਗੋਇਲ, ਸਤਨਾਮ ਕੌਰ, ਡਾ ਸੁਨੀਤਾ ਕੌਸ਼ਲ , ਨਿਰਮਲਾ ਗਰਗ, ਸ਼ੋਭਾ ਗੁਪਤਾ, ਪੂਨਮ ਗੋਇਲ, ਕੁਲਦੀਪ ਕੌਰ, ਰੀਟਾ ਰਾਣੀ, ਮਹਿੰਦਰ ਮਿੱਤਲ, ਚੰਚਲ ਗੋਇਲ ਆਦਿ ਨੇ ਗੀਤ ਸੰਗੀਤ ਟੱਪੇ, ਬੋਲੀਆਂ ਨਾਲ ਨੱਚ ਟੱਪ ਕੇ ਗਿੱਧੇ ਦਾ ਪਿੜ ਬੰਨ ਦਿੱਤਾ ਜਿਸ ਵਿੱਚ ਵਿਧਾਇਕਾ ਭਰਾਜ ਨੇ ਸ਼ਾਮਲ ਹੋ ਕੇ ਖੁਸ਼ਗਵਾਰ ਮਾਹੌਲ ਬਣਾ ਦਿੱਤਾ। ਸਮਾਰੋਹ ਪ੍ਬੰਧਕ ਕਮੇਟੀ ਨੇ ਵਿਧਾਇਕਾ ਨੂੰ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ। ਸੁਰਿੰਦਰ ਪਾਲ ਸਿੰਘ ਸਿਦਕੀ ਮੀਡੀਆ ਇੰਚਾਰਜ ਨੇ ਦੱਸਿਆ ਕਿ ਸਮਾਗਮ ਦੌਰਾਨ ਸੱਤਦੇਵ ਸ਼ਰਮਾ, ਹਰੀਦਾਸ ਸ਼ਰਮਾ, ਵਾਸਦੇਵ ਸ਼ਰਮਾ, ਦਲਜੀਤ ਸਿੰਘ ਕਾਲੇਕੇ, ਡੀ ਐਸ ਖੁਰਮੀ, ਕੁਲਵੰਤ ਰਾਏ ਬਾਂਸਲ, ਰਾਜ ਕੁਮਾਰ ਬਾਂਸਲ, ਆਦਿ ਨੇ ਵੱਖ-ਵੱਖ ਸੇਵਾਵਾਂ ਨਿਭਾਈਆਂ।