25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਸੰਤ ਮੀਹਾਂ ਸਿੰਘ ਰਾਜਾ ਪੀਰ ਸਕੂਲ ਦੇ ਵਿਦਿਆਰਥੀਆਂ ਨੇ ਲਗਾਇਆ 'ਵਿਰਾਸਤੀ ਟੂਰ'

Ad Position 21
No active advertisement
ਅਜੀਤ ਡੈਸਕ 23-11-2025
ਬਾਘਾ ਪੁਰਾਣਾ, 22 ਨਵੰਬਰ (ਟਿੰਕੂ ਕਾਠਪਾਲ)-ਚੇਅਰਮੈਨ ਜਗਤਾਰ ਸਿੰਘ ਬਰਾੜ ਰਾਜੇਆਣਾ ਦੀ ਅਗਵਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਸੰਤ ਮੀਹਾਂ ਸਿੰਘ ਰਾਜਾ ਪੀਰ ਸੀਨੀਅਰ ਸੈਕੰਡਰੀ ਸਕੂਲ, ਰਾਜੇਆਣਾ ਵਲੋਂ ਸ਼੍ਰੇਣੀ ਤੀਸਰੀ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਦਾ 'ਵਿਰਾਸਤੀ ਟੂਰ' ਲਿਜਾਇਆ ਗਿਆ, ਜਿਸ 'ਚ ਬੱਚਿਆਂ ਨੂੰ 'ਸਾਡਾ ਪਿੰਡ' ਅੰਮਿ੍ਤਸਰ ਦਿਖਾਇਆ ਗਿਆ ਤੇ ਪੰਜਾਬੀ ਵਿਰਸੇ ਬਾਰੇ ਜਾਣਕਾਰੀ ਦਿੱਤੀ ਗਈ | ਉਪਰੋਕਤ ਟੂਰ ਸਕੂਲ ਦੇ ਮੈਨੇਜਰ ਮੈਡਮ ਸ਼ਿੰਦਰਪਾਲ ਕੌਰ ਬਰਾੜ ਵਲੋਂ ਆਯੋਜਿਤ ਕੀਤਾ ਗਿਆ | ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਟੂਰ ਬੱਚਿਆਂ ਦੇ ਵਿਕਾਸ ਲਈ ਮਹੱਤਵਪੂਰਨ ਹਨ | ਉਪਰੋਕਤ ਟੂਰ 'ਚ ਅਧਿਆਪਕ ਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗੀਦਾਰੀ ਕੀਤੀ |
Ad Position 22
No active advertisement
ਪਿਛਲੀ ਖ਼ਬਰ ਡਾ. ਕਿਚਲੂ ਸਕੂਲ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ. ਆਨਲਾਈਨ ਪ੍ਰੀਖਿਆ 'ਚ ਸਕੂਲ ਦਾ ਮਾਣ ਵਧਾਇਆ ਅਗਲੀ ਖ਼ਬਰ ਇਲੈੱਕਟਰੋਹੋਮਿਓਪੈਥਿਕ ਡਾਕਟਰਜ਼ ਦੀ ਨਵੰਬਰ ਮਹੀਨੇ ਦੀ ਮੀਟਿੰਗ
Ad Position 24