ਮੋਗਾ, 22 ਨਵੰਬਰ (ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ)-ਮਹਿੰਦਰ ਸਾਥੀ ਯਾਦਗਾਰੀ ਮੰਚ ਮੋਗਾ ਵਲੋਂ ਡੀ.ਐਮ. ਕਾਲਜ ਮੋਗਾ ਵਿਖੇ ਸ਼ਾਨਦਾਰ ਯਾਦਗਾਰੀ ਕਵੀ ਦਰਬਾਰ ਕਰਵਾਇਆ ਗਿਆ | ਇਸ ਮੌਕੇ ਸਮਰੱਥ ਸ਼ਾਇਰ ਵਿਜੇ ਵਿਵੇਕ ਨੂੰ ਕੌਮਾਂਤਰੀ ਸ਼ੇਰ ਜੰਗ ਫਾਊਾਡੇਸ਼ਨ ਵਲੋਂ ਸ਼ੇਰ ਜੰਗ ਜਾਂਗਲੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਪ੍ਰਧਾਨਗੀ ਮੰਡਲ 'ਚ ਸ਼ਾਮਿਲ ਕੇ.ਐਲ. ਗਰਗ ਨੇ ਸ਼ੇਰ ਜੰਗ ਜਾਂਗਲੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਵਿਜੇ ਕੁਮਾਰ ਨੇ ਫਾਊਾਡੇਸ਼ਨ ਅਤੇ ਪੁਰਸਕਾਰ ਬਾਰੇ ਦੱਸਿਆ | ਵਿਜੇ ਵਿਵੇਕ ਦਾ ਸਨਮਾਨ ਪੱਤਰ ਕਹਾਣੀਕਾਰ ਜਸਵਿੰਦਰ ਧਰਮਕੋਟ ਨੇ ਪੜਿ੍ਹਆ | ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ਼ਾਇਰ ਗੁਰਤੇਜ ਕੋਹਾਰਵਾਲਾ ਨੇ ਕਿਹਾ ਕਿ ਵਿਜੇ ਵਿਵੇਕ ਸਾਡੇ ਸਮਿਆਂ ਦਾ ਉਹ ਵੱਡਾ ਸ਼ਾਇਰ ਹੈ, ਜਿਸ ਨੂੰ ਭਰਵੀਂ ਲੋਕ ਪ੍ਰਵਾਨਗੀ ਪ੍ਰਾਪਤ ਹੋਈ ਹੈ | ਗੁਰਤੇਜ ਕੋਹਾਰਵਾਲਾ ਨੇ ਆਪਣੀ ਖ਼ੂਬਸੂਰਤ ਗ਼ਜ਼ਲ ਨਾਲ ਸੰਜੀਦਾ ਸ਼ਾਇਰੀ ਸਾਂਝੀ ਕੀਤੀ | ਕਹਾਣੀਕਾਰ ਅਤੇ ਮੰਚ ਦੇ ਸਰਪ੍ਰਸਤ ਗੁਰਮੀਤ ਕੜਿਆਲਵੀ ਨੇ ਮਹਿੰਦਰ ਸਾਥੀ ਯਾਦਗਾਰੀ ਮੰਚ ਵਲੋਂ ਕੀਤੇ ਜਾ ਰਹੇ ਸਾਹਿਤਕ ਕਾਰਜਾਂ ਬਾਰੇ ਰਿਪੋਰਟ ਪੇਸ਼ ਕੀਤੀ | ਉਪਰੰਤ ਮੰਚ ਸੰਚਾਲਨ ਕਰ ਰਹੇ ਜਨਰਲ ਸਕੱਤਰ ਗੁਰਪ੍ਰੀਤ ਧਰਮਕੋਟ ਨੇ ਕਵੀ ਦਰਬਾਰ ਦੀ ਸ਼ੁਰੂਆਤ ਕਰਨ ਲਈ ਨਿੱਕੀ ਬਹਿਰ ਦੇ ਵੱਡੇ ਸ਼ਾਇਰ ਤਰਲੋਚਨ ਲੋਚੀ ਨੂੰ ਸੱਦਾ ਦਿੱਤਾ | ਫ਼ਿਰੋਜ਼ਪੁਰ ਤੋਂ ਆਏ ਸ਼ਾਇਰ ਸੁਖਜਿੰਦਰ ਨੇ ਮੁਲਕ ਨਾਲ ਕੁਝ ਨਿਰਾਰਥਕ ਗੱਲਾਂ ਕੀਤੀਆਂ | ਵੱਡੇ ਸ਼ਾਇਰ ਮਨਜਿੰਦਰ ਧਨੋਆ ਦੇ ਸ਼ੇਅਰਾਂ 'ਤੇ ਵੱਜਦੀਆਂ ਤਾੜੀਆਂ ਨੇ ਹਾਲ ਗੂੰਜਣ ਲਾ ਦਿੱਤਾ | ਜਲਾਲਾਬਾਦ ਪੱਛਮੀ ਤੋਂ ਆਈ ਸ਼ਾਇਰਾ ਮੀਨਾ ਮਹਿਰੋਕ, ਮਲੋਟ ਤੋਂ ਆਏ ਮਨਜੀਤ ਸੂਖਮ, ਕੈਨੇਡਾ ਰਹਿੰਦੇ ਸ਼ਾਇਰ ਤੇ ਚਿੱਤਰਕਾਰ ਪ੍ਰਤੀਕ, ਵਿਕਟੋਰੀਆ (ਕੈਨੇਡਾ) ਤੋਂ ਹੀ ਆਏ ਸ਼ਾਇਰ ਤੇਜਵਿੰਦਰ ਨੇ ਆਪਣੀਆਂ ਰਚਨਾਵਾਂ ਨਾਲ ਕਵੀ ਦਰਬਾਰ ਨੂੰ ਸਿਖ਼ਰਾਂ 'ਤੇ ਪਹੁੰਚਾ ਦਿੱਤਾ | ਸਮਾਗਮ ਦਾ ਸਿਖਰਲਾ ਪੜਾਅ ਸੀ ਸਨਮਾਨਿਤ ਸ਼ਾਇਰ ਵਿਜੇ ਵਿਵੇਕ ਦੀ ਸ਼ਾਇਰੀ | ਡੀ.ਐਮ. ਕਾਲਜ ਮੋਗਾ ਦੀ ਪ੍ਰੋਫੈਸਰ ਡਾ. ਸੁਨੀਤਾ ਰਾਣੀ ਦੀ ਪੁਸਤਕ ਪੰਜਾਬ ਦੀ ਵਿਰਾਸਤ ਅਤੇ ਸ਼ੇਰ ਜੰਗ ਜਾਂਗਲੀ ਦੀ ਪੁਸਤਕ ਝੁਰ ਝੁਰ ਲੋਕ ਅਰਪਣ ਕੀਤੀਆਂ ਗਈਆਂ | ਸ਼ੇਰ ਜੰਗ ਜਾਂਗਲੀ ਦੀ ਧਰਮ-ਪਤਨੀ ਸ਼ਕੁੰਤਲਾ ਜੰਗ ਇੰਗਲੈਂਡ ਤੋਂ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੰਚ ਦੇ ਪ੍ਰਧਾਨ ਨਵਨੀਤ ਸਿੰਘ ਸੇਖਾ ਨੇ ਸਾਰਿਆਂ ਦਾ ਧੰਨਵਾਦ ਕੀਤਾ | ਮੰਚ ਦੀ ਸੀਨੀਅਰ ਮੀਤ ਪ੍ਰਧਾਨ ਅਮਰਪ੍ਰੀਤ ਕੌਰ ਸੰਘਾ, ਮੀਤ ਪ੍ਰਧਾਨ ਧਾਮੀ ਗਿੱਲ, ਸਿਮਰਜੀਤ ਸਿੰਮੀ, ਵਿੱਤ ਸਕੱਤਰ ਪ੍ਰਦੀਪ ਰਖਰਾ, ਕਾਰਜਕਾਰਨੀ ਮੈਂਬਰ ਅਵਤਾਰ ਕਮਾਲ, ਸੋਨੀ ਮੋਗਾ, ਸੋਨੀਆ ਸਿਮਰ, ਮਲੋਟ ਤੋਂ ਸ਼ਾਇਰ ਰਿਸ਼ੀ ਹਿਰਦੇਪਾਲ, ਪਰਮਜੀਤ ਢਿੱਲੋਂ, ਡਾ. ਸਾਧੂ ਰਾਮ ਲੰਗੇਆਣਾ, ਜਸਵੰਤ ਸਿੰਘ ਸਿੱਧੂ ਬਾਘਾ ਪੁਰਾਣਾ, ਸਾਗਰ ਸਫ਼ਰੀ, ਬਲਵਿੰਦਰ ਕੈਂਥ, ਨਾਵਲਕਾਰ ਨਛੱਤਰ ਪ੍ਰੇਮੀ, ਡਾ. ਹਰਨੇਕ ਸਿੰਘ ਰੋਡੇ, ਕੈਪਟਨ ਜਸਵੰਤ ਸਿੰਘ ਪੰਡੋਰੀ, ਡਾ. ਸਰਬਜੀਤ ਕੌਰ ਬਰਾੜ, ਪਿ੍ੰਸੀਪਲ ਅਵਤਾਰ ਸਿੰਘ ਕਰੀਰ, ਖੇਤਪਾਲ ਸਿੰਘ ਦੀਪ, ਨੌਜਵਾਨ ਲੇਖਕ ਅਰਸ਼ਦੀਪ, ਚਮਕੌਰ ਬਿੱਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ, ਬਜ਼ੁਰਗ ਸ਼ਾਇਰ ਜੀਵਨ ਸਿੰਘ ਹਾਣੀ, ਸੁਖਰਾਜ ਸਿੰਘ ਜ਼ੀਰਾ, ਦਲਜੀਤ ਰਾਏ ਕਾਲੀਆ, ਮਾਸਟਰ ਸ਼ਮਸ਼ੇਰ ਸਿੰਘ ਆਦਿ ਸ਼ਾਮਿਲ ਹੋਏ |