19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਜੈ ਮਾਂ ਚਿੰਤਪੁਰਨੀ ਕਲੱਬ ਨੇ ਕਰਵਾਇਆ ਸਰਦਾਰ ਨਗਰ ਮੋਗਾ ਵਿਚ ਅੱਠਵਾਂ ਸਾਲਾਨਾ ਜਾਗਰਣ

Ad Position 21
No active advertisement
ਅਜੀਤ ਡੈਸਕ 25-11-2025
ਮੋਗਾ, 24 ਨਵੰਬਰ (ਗੁਰਤੇਜ ਸਿੰਘ ਬੱਬੀ)-ਜੈ ਮਾਂ ਚਿੰਤਪੁਰਨੀ ਕਲੱਬ ਮੋਗਾ ਵਲੋਂ ਸਥਾਨਕ ਸ਼ਹਿਰ ਦੇ ਸਰਦਾਰ ਨਗਰ ਮੋਗਾ ਵਿਚ ਸਾਲਾਨਾ ਅੱਠਵਾਂ ਜਾਗਰਣ ਸ਼ਰਧਾ ਭਾਵਨਾ ਨਾਲ ਕਰਵਾਇਆ | ਜਾਗਰਣ ਦੌਰਾਨ ਪੰਡਾਲ ਨੂੰ ਰੰਗ-ਬਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਜੋ ਕਿ ਹਰ ਇਕ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਸੀ | ਮਾਂ ਭਗਵਤੀ ਦਾ ਗੁਣਗਾਨ ਅਮਰ ਖ਼ਾਨ ਸ਼ਾਹਕੋਟ ਤੇ ਸਾਰੇ ਗਾਰੇਮਾਪਾ ਦੇ ਲਿਟਲ ਚੈਂਪੀਅਨ ਹਰਸ਼ ਸਿਕੰਦਰ ਜਲੰਧਰ, ਮੋਗਾ ਸ਼ਹਿਰ ਦੇ ਭਜਨ ਗਾਇਕ ਅਮਨ ਸ਼ਰਮਾ, ਲਖਵਿੰਦਰ ਲੱਖਾ ਨੇ ਮਾਤਾ ਦੀਆਂ ਸੁੰਦਰ ਭੇਟਾਂ ਸੁਣਾ ਕੇ ਮਾਂ ਭਗਤਾਂ ਨੂੰ ਝੂਮਣ ਲਾ ਦਿੱਤਾ | ਜਾਗਰਣ ਦੌਰਾਨ ਮੁੱਖ ਮਹਿਮਾਨ ਦੇ ਤੌਰ 'ਤੇ ਆਪ ਪਾਰਟੀ ਦੇ ਸੀਨੀਅਰ ਆਗੂ ਤੇ ਡਾਇਰੈਕਟਰ ਲਾਰਜ ਸਕੇਲ ਇੰਡਸਟਰੀਜ਼ ਕਾਰਪੋਰੇਸ਼ਨ ਅਜੇ ਸ਼ਰਮਾ, ਐਡਵੋਕੇਟ ਰਮੇਸ਼ ਗਰੋਵਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਸੀਤਲ ਕੁਮਾਰ, ਸਾਹਿਲ ਵਰਮਾ, ਲਵਲੀ ਨਾਰੰਗ, ਅਮਰਜੀਤ ਮਟਵਾਣੀ, ਪ੍ਰਦੀਪ ਚੌਹਾਨ, ਬੰਟੀ ਵਰਮਾ, ਸੁਖਵਿੰਦਰ ਸਿੰਘ, ਜਗਜੀਤ ਸਿੰਘ ਗਿੱਲ, ਦਿਵਾਂਸੂ ਸੂਦ, ਬੰਟੀ, ਲਵਲੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਨੇ ਲਿੰਕ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਅਗਲੀ ਖ਼ਬਰ ਕੈਲੀਫੋਰਨੀਆ ਪਬਲਿਕ ਸਕੂਲ ਖੁਖਰਾਣਾ ਵਿਖੇ 350 ਸਾਲਾ ਸ਼ਹੀਦੀ ਦਿਹਾੜਾ ਮਨਾਇਆ
Ad Position 24