ਮੋਗਾ, 5 ਦਸੰਬਰ (ਸੁਰਿੰਦਰਪਾਲ ਸਿੰਘ)-ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਭਾਰਤ ਦੇ ਦੋ ਦਿਨਾ ਦੌਰੇ 'ਤੇ ਹਨ ਤੇ ਇਹ ਦੌਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੁਤਿਨ ਨਾਲ ਦੋਸਤੀ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ ਤੇ ਇਸ ਦੌਰੇ ਨਾਲ ਲਗਭਗ ਅੱਠ ਦਹਾਕੇ ਪੁਰਾਣੀ ਭਾਰਤ ਰੂਸ ਸਾਂਝੇਦਾਰੀ ਨੂੰ ਵੀ ਵੱਡਾ ਬਲ ਮਿਲੇਗਾ | ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਸਾਬਕਾ ਐਸ.ਪੀ. ਮੁਖਤਿਆਰ ਸਿੰਘ ਸੰਧੂ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲਾਦੀਮੀਰ ਪੁਤਿਨ ਨਾਲ ਹੈਦਰਾਬਾਦ ਵਿਚ ਹੋ ਰਹੀ ਭਾਰਤ ਰੂਸ ਸੰਮੇਲਨ ਲਈ ਵੀ ਪੂਰੇ ਉਤਸ਼ਾਹਿਤ ਹਨ ਤੇ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਕਈ ਵੱਡੇ ਵਪਾਰਕ ਸਮਝੌਤੇ ਕਰਨਗੇ ਜਿਸ ਨਾਲ ਦੇਸ਼ ਇਕ ਵਾਰ ਫਿਰ ਤੋਂ ਵਿਕਾਸ ਦੀਆਂ ਬੁਲੰਦੀਆਂ ਛੂਹੇਗਾ ਕਿਉਂਕਿ ਭਾਰਤ ਰੂਸ ਦੋਸਤੀ ਬਹੁਤ ਪੁਰਾਣੀ ਹੈ ਇਹ ਹਰ ਮੁਸ਼ਕਲ ਦੀ ਪ੍ਰਕਿਰਿਆ ਦਾ ਹੱਲ ਬਣੀਂ |