ਬਾਘਾ ਪੁਰਾਣਾ, 5 ਦਸੰਬਰ (ਗੁਰਮੀਤ ਸਿੰਘ ਮਾਣੂੰਕੇ)-ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਜਥੇਦਾਰ ਤੀਰਥ ਸਿੰਘ ਮਾਹਲਾ ਹਲਕਾ ਇੰਚਾਰਜ ਬਾਘਾ ਪੁਰਾਣਾ ਦੇ ਪਿਤਾ ਸੁਖਦੇਵ ਸਿੰਘ ਸੰਧੂ ਜੋ ਕਿ ਬੀਤੇ ਦਿਨੀਂ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦਿਆਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ 'ਚ ਜਾ ਬਿਰਾਜੇ ਸਨ, ਉਨ੍ਹਾਂ ਦੇ ਅਕਾਲ ਚਲਾਣੇ ਨੂੰ ਲੈ ਕੇ ਜਥੇਦਾਰ ਤੀਰਥ ਸਿੰਘ ਮਾਹਲਾ, ਸੁਖਜੀਤ ਸਿੰਘ ਮਾਹਲਾ ਤੇ ਜਸਪ੍ਰੀਤ ਸਿੰਘ ਮਾਹਲਾ ਨਾਲ ਵੱਡੀ ਗਿਣਤੀ 'ਚ ਹਲਕੇ ਤੋਂ ਹੀ ਨਹੀਂ ਪੰਜਾਬ ਭਰ ਤੋਂ ਆਮ ਅਤੇ ਖ਼ਾਸ ਸ਼ਖ਼ਸੀਅਤਾਂ ਵੱਡੇ ਪੱਧਰ ਤੇ ਦੁੱਖ ਵੰਡਾਂ ਰਹੀਆਂ ਹਨ | ਇਸ ਤਹਿਤ ਸੰਤ ਬਾਬਾ ਗੁਰਦੀਪ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ ਚੰਦ ਪੁਰਾਣਾ (ਤਪ ਅਸਥਾਨ ਸੱਚ ਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ) ਨੇ ਮਾਹਲਾ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸੁਖਦੇਵ ਸਿੰਘ ਬਹੁਤ ਹੀ ਨਿਮਰਤਾ ਭਰੇ ਸੁਭਾਅ ਦੇ ਮਾਲਕ ਸਨ, ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਹੀ ਨਹੀਂ ਇਸ ਪਰਿਵਾਰ ਨਾਲ ਆਉਣ-ਜਾਣ ਵਾਲੇ ਹਰੇਕ ਇਨਸਾਨ ਨੂੰ ਵੱਡੀ ਢਾਅ ਲੱਗੀ ਹੈ, ਬਾਬਾ ਗੁਰਦੀਪ ਸਿੰਘ ਨੇ ਕਿਹਾ ਕਿ ਮੇਰਾ ਵੀ ਇਸ ਪਰਿਵਾਰ ਨਾਲ ਬਹੁਤ ਹੀ ਲਗਾਅ ਹੈ | ਇਸ ਮੌਕੇ ਪ੍ਰਧਾਨ ਆਤਮਾ ਸਿੰਘ ਬਰਾੜ ਸੀਨੀਅਰ ਅਕਾਲੀ ਆਗੂ ਬਾਘਾ ਪੁਰਾਣਾ ਤੇ ਸੁਖਵੀਰ ਸਿੰਘ ਸੁੱਖਾ ਬਰਾੜ ਯੂਥ ਆਗੂ ਬਾਘਾ ਪੁਰਾਣਾ ਨੇ ਵੀ ਜਥੇਦਾਰ ਮਾਹਲਾ ਨਾਲ ਦੁੱਖ ਵੰਡਾਉਂਦਿਆਂ ਕਿਹਾ ਕਿ ਬਜ਼ੁਰਗ ਵੱਸਦੇ ਘਰਾਂ ਦੀ ਰੌਣਕ ਹੁੰਦੇ ਹਨ, ਉਨ੍ਹਾਂ ਦੇ ਚਲੇ ਜਾਣ ਨਾਲ ਘਰ ਸੰੁਨੇ ਹੋ ਜਾਂਦੇ ਹਨ | ਇਸ ਤੋਂ ਇਲਾਵਾ ਹਰਜੀਤ ਸਿੰਘ ਗਿੱਲ ਸਰਕਲ ਪ੍ਰਧਾਨ ਬਾਘਾ ਪੁਰਾਣਾ, ਚੇਅਰਮੈਨ ਸੁਖਚਰਨ ਸਿੰਘ ਛਿੰਦਾ ਠੱਠੀ ਭਾਈ, ਜਗਮੋਹਨ ਸਿੰਘ ਜੈ ਸਿੰਘ ਵਾਲਾ, ਪ੍ਰੀਤਮ ਸਿੰਘ ਗਿੱਲ ਸੀਨੀ: ਆਗੂ, ਚਮਕੌਰ ਸਿੰਘ ਘੋਲੀਆ ਸੀਨੀਅਰ ਅਕਾਲੀ ਆਗੂ, ਮੈਨੇਜਰ ਸਤਨਾਮ ਸਿੰਘ ਬਰਾੜ ਬਾਘਾ ਪੁਰਾਣਾ, ਪ੍ਰਦੀਪ ਸਿੰਘ ਕਿੰਗਰਾ ਸਰਪੰਚ ਠੱਠੀ ਭਾਈ, ਗੁਰਪ੍ਰੀਤ ਸਿੰਘ ਗੋਪੀ ਸਰਪੰਚ ਕੋਟਲਾ, ਹਰਮਿੰਦਰਪਾਲ ਸਿੰਘ ਕਾਕਾ ਬਰਾੜ, ਕਮਲ ਸ਼ਰਮਾ ਐਡਵੋਕੇਟ ਬਾਘਾ ਪੁਰਾਣਾ, ਜੇ.ਪੀ. ਬਰਾੜ ਲੰਗੇਆਣਾ ਯੂਥ ਆਗੂ, ਤਰਲੋਚਨ ਸਿੰਘ ਗਿੱਲ ਕਾਲੇਕੇ, ਛਿੰਦਰਪਾਲ ਸਿੰਘ ਮੱਲਕੇ ਸੀਨੀਅਰ ਅਕਾਲੀ ਆਗੂ, ਰੁਪਿੰਦਰ ਸਿੰਘ ਪਿੰਦਾ ਸਰਪੰਚ, ਸ਼ੇਰ ਸਿੰਘ ਸ਼ੇਰੀ ਯੂਥ ਆਗੂ, ਤੀਰਥ ਬਾਂਸਲ ਆੜ੍ਹਤੀਆ, ਐਡਵੋਕੇਟ ਰਾਮ ਬਾਂਸਲ ਸ਼ਹਿਰੀ ਯੂਥ ਪ੍ਰਧਾਨ ਬਾਘਾ ਪੁਰਾਣਾ, ਇੰਦਰਜੀਤ ਸਿੰਘ ਬਰਾੜ ਲੰਡੇ ਯੂਥ ਆਗੂ, ਕੈਨੇਡੀਅਨ ਗੁਰਦਿੱਤ ਸਿੰਘ ਢਿੱਲੋਂ, ਗੁਰਜੰਟ ਸਿੰਘ ਸਦਿਓੜਾ, ਅਰਸ਼ਪ੍ਰੀਤ ਸਿੰਘ ਸਦਿਓੜਾ ਪ੍ਰਧਾਨ ਐਸ.ਓ.ਆਈ., ਬੂਟਾ ਸਿੰਘ ਸਾਬਕਾ ਸਰਪੰਚ ਦੱਲੂਵਾਲਾ, ਜਥੇਦਾਰ ਗੁਰਜੰਟ ਸਿੰਘ, ਜੰਗੀਰ ਸਿੰਘ ਸਾਬਕਾ ਕੌਂਸਲਰ ਆਗੂ ਨੇ ਵੀ ਹਮਦਰਦੀ ਪ੍ਰਗਟ ਕੀਤੀ |