ਨੱਥੂਵਾਲਾ ਗਰਬੀ, 6 ਦਸੰਬਰ (ਨਵਦੀਪ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੀਰਥ ਸਿੰਘ ਮਾਹਲਾ ਦੇ ਪਿਤਾ ਸੁਖਦੇਵ ਸਿੰਘ ਸੰਧੂ ਜੋ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿੰਦਿਆਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ ਕਰਨ ਲਈ ਅੱਜ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਪਿੰਡ ਮਾਹਲਾ ਕਲਾਂ ਪਹੁੰਚੇ ਅਤੇ ਤੀਰਥ ਸਿੰਘ ਮਾਹਲਾ ਤੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ | ਇਸ ਸਮੇਂ ਬਾਬਾ ਸੁਖਪ੍ਰੀਤ ਸਿੰਘ ਰਾਜੇਆਣਾ ਮੁੱਖ ਸੇਵਾਦਾਰ ਰਾਜਾ ਪੀਰ ਝਿੜੀ, ਗੁਰਸੇਵਕ ਸਿੰਘ ਚੀਮਾ ਜਨਰਲ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ, ਸਾਬਕਾ ਡਿਪਟੀ ਐਡਵੋਕੇਟ ਜਨਰਲ ਪੰਜਾਬ, ਸਰਕਲ ਪ੍ਰਧਾਨ ਜਗਰੂਪ ਸਿੰਘ ਲੰਗੇਆਣਾ, ਜ਼ੈਲਦਾਰ ਸਾਧੂ ਸਿੰਘ ਲੰਗੇਆਣਾ, ਇਕੱਤਰ ਸਿੰਘ ਥਰਾਜ, ਮੁਕੰਦ ਸਿੰਘ ਸਾਬਕਾ ਐਮ.ਸੀ. ਬਾਘਾ ਪੁਰਾਣਾ, ਰਾਜਵੀਰ ਸਿੰਘ ਭਲੂਰ, ਪਵਨ ਗੋਇਲ ਬੁੱਧ ਸਿੰਘ ਵਾਲਾ, ਗੁਰਤੇਜ ਸਿੰਘ ਪੰਚ, ਜੁਗਰਾਜ ਸਿੰਘ ਪੰਚ, ਅਮਰਜੀਤ ਸਿੰਘ ਆੜ੍ਹਤੀਆ, ਜਗਦੀਪ ਸਿੰਘ ਰਿੰਕਾ, ਹਰਚਰਨ ਸਿੰਘ ਗਿੱਲ, ਰਣਜੀਤ ਸਿੰਘ ਪੰਚ, ਮਾਘ ਸਿੰਘ ਪੰਚ, ਗੁਰਮੇਲ ਸਿੰਘ, ਜਤਿੰਦਰ ਸਿੰਘ ਬਰਾੜ, ਲਖਵੀਰ ਸਿੰਘ ਖੀਰਾ, ਜੋਗਿੰਦਰ ਸਿੰਘ ਪੰਚ, ਕੇਵਲ ਕਿਸ਼ਨ ਬਾਂਸਲ, ਸ਼ਿਵ ਸ਼ਰਮਾ, ਦਵਿੰਦਰ ਕੁਮਾਰ ਚੀਕਾ, ਪਿਆਰਾ ਲਾਲ ਗੋਇਲ, ਵਾਇਸ ਪ੍ਰਧਾਨ ਰਣਜੀਤ ਸਿੰਘ ਝੀਤੇ, ਅਮਨ ਕੁਮਾਰ ਅਰੋੜਾ ਅੰਮੂ, ਸਚਿਨ ਕੁਮਾਰ ਸਿੰਗਲਾ, ਰਾਕੇਸ਼ ਕੁਮਾਰ ਤੋਤਾ, ਸਾਹਿਲ ਬਾਂਸਲ, ਜਗਸੀਰ ਸਿੰਘ ਸਿੱਧੂ, ਨਿਖਿਲ ਬਾਂਸਲ, ਪ੍ਰਸੰਨ ਕੁਮਾਰ, ਪਰਵੀਨ ਗੋਇਲ ਪੀਨਾ, ਕਰਮ ਸਿੰਘ ਮਾਹਲਾ, ਮਹਿੰਦਰ ਸਿੰਘ ਅਤੇ ਹੋਰ ਸ਼ਖਸੀਅਤਾਂ ਨੇ ਵੀ ਜਥੇਦਾਰ ਤੀਰਥ ਸਿੰਘ ਮਾਹਲਾ, ਸੁਖਜੀਤ ਸਿੰਘ ਮਾਹਲਾ, ਜਸਪ੍ਰੀਤ ਸਿੰਘ ਮਾਹਲਾ ਨਾਲ ਦੁੱਖ ਦਾ ਇਜ਼ਹਾਰ ਕੀਤਾ |