18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਬੀਮਾ ਬਿੱਲ 1999 ਤੇ ਬੀਮਾ ਖੇਤਰ ਦਾ ਰਾਸ਼ਟਰੀਕਰਨ ਖ਼ਿਲਾਫ਼ ਐਸੋਸੀਏਸ਼ਨ ਵਲੋਂ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 20-12-2025
ਮੋਗਾ, 19 ਦਸੰਬਰ (ਅਸ਼ੋਕ ਬਾਂਸਲ)-ਬੀਮਾ ਬਿੱਲ 1999 ਦੇ ਪਾਸ ਹੋਣ ਨਾਲ ਬੀਮਾ ਖੇਤਰ ਦਾ ਰਾਸ਼ਟਰੀਕਰਨ ਨਹੀਂ ਕੀਤਾ ਗਿਆ ਸੀ | ਵਿਦੇਸ਼ੀ ਭਾਈਵਾਲ ਵਾਲੀਆਂ ਨਿੱਜੀ ਬੀਮਾ ਕੰਪਨੀਆਂ ਜੀਵਨ ਤੇ ਗੈਰ ਜੀਵਨ ਬੀਮਾ ਉਦਯੋਗ ਦੋਵਾਂ ਵਿਚ ਕੰਮ ਕਰ ਰਹੀਆਂ ਹਨ | ਇਨ੍ਹਾਂ ਕੰਪਨੀਆਂ ਲਈ ਆਪਣੇ ਕਾਰੋਬਾਰ ਚਲਾਉਣ ਲਈ ਪੂੰਜੀ ਕਦੇ ਵੀ ਰੁਕਾਵਟ ਨਹੀਂ | ਇਹ ਪ੍ਰਗਟਾਵਾ ਨੌਰਥਨ ਜੋਨ ਇੰਸ਼ੋਰੈਂਸ ਇੰਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਕਾਮਰੇਡ ਬਲਦੇਵ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਆਲ ਇੰਡੀਆ ਇੰਸ਼ੋਰੈਂਸ ਅਪਲਾਈ ਇਸ ਫ਼ੈਸਲੇ ਦੀ ਨਿੰਦਾ ਕਰਦੀ ਹੈ ਇਹ ਕਦਮ ਜਨਤਾ ਵਿਰੁੱਧ ਹੈ ਤੇ ਜਨਤਾ ਦੀ ਰਾਏ ਲਏ ਤੋਂ ਬਗੈਰ ਹੀ ਸਰਕਾਰ ਮਨ ਮਰਜ਼ੀਆਂ ਕਰ ਰਹੀਆਂ ਹਨ | ਦਰਅਸਲ ਬੀਮਾ ਵਿਚ ਕੁੱਲ ਸਿੱਧੇ ਵਿਦੇਸ਼ੀ ਨਿਵੇਸ਼ ਰੁਜ਼ਗਾਰ ਪ੍ਰਾਪਤ ਪੂੰਜੀ ਦਾ ਸਿਰਫ਼ 32 ਫ਼ੀਸਦੀ ਹੈ, ਅਜਿਹਾ ਹੋਣ ਤੇ ਸਰਕਾਰ ਲਈ ਸਿੱਧੇ ਵਿਦੇਸ਼ੀ ਨਿਵੇਸ਼ ਦੀ ਸੀਮਾ ਨੂੰ 100 ਫ਼ੀਸਦੀ ਤੱਕ ਵਧਾਉਣਾ ਅਤੇ ਵਿਦੇਸ਼ੀ ਪੂੰਜੀ ਨੂੰ ਭਾਰਤ ਵਿਚ ਕੰਮ ਕਰਨ ਦੀ ਪੂਰੀ ਆਜ਼ਾਦੀ ਦੇਣਾ ਤਰਕਹੀਣ ਹੈ | ਕਾਮਰੇਡ ਰਤਨ ਚੰਦ ਸਕੱਤਰ ਨੇ ਕਿਹਾ ਕਿ ਐਸੋਸੀਏਸ਼ਨ ਦੇ ਸੱਦੇ 'ਤੇ ਭਾਰਤੀ ਜੀਵਨ ਨਿਗਮ ਮੋਗਾ ਵਿਖੇ ਗੇਟ ਅੱਗੇ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਗੁਰਪ੍ਰੀਤ ਸਿੰਘ, ਜੈ ਪ੍ਰਕਾਸ਼ ਲਾਲ, ਬਹਾਦਰ, ਰਾਜਕੁਮਾਰ, ਤਿਵਾੜੀ, ਚੰਪਾ ਗੁਪਤਾ, ਸਾਧਨਾ ਗਾਂਧੀ, ਸਰਿਤਾ, ਪੰਮੀ ਅਰੋੜਾ ਸਾਹਿਲ, ਲਾਲ ਬਹਾਦਰ, ਪੂਨਮ ਗੁਪਤਾ, ਪ੍ਰੇਮਸ਼ਰਨਜੀਤ ਸਿੰਘ ਹੈਪੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੇਵਲ ਗਰਗ ਤੇ ਪ੍ਰਧਾਨ ਬਾਲੀ ਦੀ ਮਾਤਾ ਸ੍ਰੀਮਤੀ ਸ਼ਾਂਤੀ ਦੇਵੀ ਦੇ ਸਦੀਵੀ ਵਿਛੋੜੇ 'ਤੇ ਦੁੱਖ ਪ੍ਰਗਟ ਅਗਲੀ ਖ਼ਬਰ ਮਾਨ ਨੇ ਕਾਂਗਰਸ ਪਾਰਟੀ ਦੇ ਜੇਤੂ ਬਲਾਕ ਸੰਮਤੀ ਮੈਂਬਰਾਂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੂੰ ਦਿੱਤੀ ਵਧਾਈ
Ad Position 24