18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਮਾਣੂੰਕੇ ਜ਼ੋਨ ਤੋਂ ਕੁਲਵਿੰਦਰ ਕੌਰ ਜ਼ਿਲ੍ਹਾ ਪ੍ਰੀਸ਼ਦ ਤੇ ਜਸਕਰਨ ਜੱਸੀ ਬਲਾਕ ਸੰਮਤੀ ਦੀ ਚੋਣ 'ਚ ਰਹੇ ਜੇਤੂ

Ad Position 21
No active advertisement
ਅਜੀਤ ਡੈਸਕ 20-12-2025
ਬਾਘਾ ਪੁਰਾਣਾ, 19 ਦਸੰਬਰ (ਗੁਰਮੀਤ ਸਿੰਘ ਮਾਣੂੰਕੇ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਮਾਣੂੰਕੇ ਜੋਨ ਤੋਂ ਕੁਲਵਿੰਦਰ ਕੌਰ ਉਮੀਦਵਾਰ ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ 'ਚ ਅਤੇ ਆਜ਼ਾਦ ਉਮੀਦਵਾਰ ਜਸਕਰਨ ਸਿੰਘ ਜੱਸੀ ਨੇ ਬਲਾਕ ਸੰਮਤੀ ਦੀ ਚੋਣ 'ਚ ਵਿਰੋਧੀ ਉਮੀਦਵਾਰਾਂ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਕੁਲਵਿੰਦਰ ਕੌਰ ਧਰਮ ਪਤਨੀ ਪ੍ਰਧਾਨ ਮਨਦੀਪ ਸਿੰਘ ਮਾਣੂੰਕੇ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ 'ਚ 5377 ਵੋਟਾਂ, ਵਿਰੋਧੀ ਉਮੀਦਵਾਰ ਸਿਮਰਨ ਸ਼ਰਮਾ ਅਕਾਲੀ ਦਲ ਪਾਰਟੀ ਨੇ 5157 ਵੋਟਾਂ ਤੇ ਕਾਂਗਰਸ ਪਾਰਟੀ ਉਮੀਦਵਾਰ ਗੁਰਜੀਤ ਕੌਰ ਨੇ 3593 ਵੋਟਾਂ ਪ੍ਰਾਪਤ ਕੀਤੀਆਂ | ਇਸ ਚੋਣ 'ਚ ਕੁਲਵਿੰਦਰ ਕੌਰ ਜੇਤੂ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਨੇ ਨੇੜਲੇ ਉਮੀਦਵਾਰ ਨੂੰ 220 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ | ਇਸੇ ਤਰ੍ਹਾਂ ਬਲਾਕ ਸੰਮਤੀ ਦੀ ਚੋਣ 'ਚ ਆਜ਼ਾਦ ਉਮੀਦਵਾਰ ਜਸਕਰਨ ਸਿੰਘ ਜੱਸੀ ਨੇ 2471 ਵੋਟਾਂ, ਕੁਲਜੀਤ ਸਿੰਘ 'ਆਪ' ਪਾਰਟੀ 956 ਵੋਟਾਂ ਅਤੇ ਕਾਂਗਰਸ ਪਾਰਟੀ ਉਮੀਦਵਾਰ ਪਰਮਵੀਰ ਸਿੰਘ ਨੇ 723 ਵੋਟਾਂ ਪ੍ਰਾਪਤ ਕੀਤੀਆਂ ਤੇ ਜਸਕਰਨ ਸਿੰਘ ਜੱਸੀ ਜੇਤੂ ਆਜ਼ਾਦ ਉਮੀਦਵਾਰ ਨੇ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਨੂੰ 1515 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਇਸ ਮੌਕੇ ਦੋਵੇਂ ਜੇਤੂ ਉਮੀਦਵਾਰਾਂ ਨੇ ਵੋਟਰਾਂ ਅਤੇ ਸਪੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਜਨਤਾ ਵਲੋਂ ਸੌਂਪੀ ਜ਼ੰੁਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਜੇਤੂ ਉਮੀਦਵਾਰਾਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ
Ad Position 22
No active advertisement
ਪਿਛਲੀ ਖ਼ਬਰ ਮੱਸਿਆ ਦਾ ਦਿਹਾੜਾ ਮਨਾਇਆ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਜ਼ਿਲੇ੍ਹ ਭਰ 'ਚੋਂ ਵਿਧਾਇਕ ਲਾਡੀ ਢੋਸ ਦਾ ਸਿਆਸੀ ਰੁਤਬਾ ਹੋਇਆ ਉੱਚਾ
Ad Position 24