18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਜ਼ਿਲੇ੍ਹ ਭਰ 'ਚੋਂ ਵਿਧਾਇਕ ਲਾਡੀ ਢੋਸ ਦਾ ਸਿਆਸੀ ਰੁਤਬਾ ਹੋਇਆ ਉੱਚਾ

Ad Position 21
No active advertisement
ਅਜੀਤ ਡੈਸਕ 20-12-2025
ਧਰਮਕੋਟ, 19 ਦਸੰਬਰ (ਪਰਮਜੀਤ ਸਿੰਘ)-ਆਮ ਆਦਮੀ ਪਾਰਟੀ ਦੀ ਪੰਜਾਬ ਦੀ ਸਿਆਸਤ ਵਿਚ ਦਾਖ਼ਲੇ ਤੋਂ ਬਾਅਦ ਜਿਨ੍ਹਾਂ ਨੌਜਵਾਨ ਆਗੂਆਂ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ, ਉਨ੍ਹਾਂ ਵਿਚ ਹਲਕਾ ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦਾ ਨਾਮ ਅਗੇਵਾਂ ਤੌਰ 'ਤੇ ਲਿਆ ਜਾਂਦਾ ਹੈ | ਲਾਡੀ ਢੋਸ ਨੇ ਸਿਰਫ਼ ਧਰਮਕੋਟ ਤੱਕ ਹੀ ਆਪਣੀ ਸਿਆਸਤ ਸੀਮਤ ਨਹੀਂ ਰੱਖੀ, ਸਗੋਂ ਪੂਰੇ ਮੋਗਾ ਜ਼ਿਲੇ੍ਹ ਵਿਚ ਆਪਣਾ ਰਾਜਨੀਤਕ ਰੁਤਬਾ ਮਜ਼ਬੂਤੀ ਨਾਲ ਕਾਇਮ ਕੀਤਾ ਹੈ | ਲਾਡੀ ਢੋਸ ਦੀ ਸਿਆਸਤ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਰਹੀ ਹੈ ਕਿ ਉਨ੍ਹਾਂ ਨੇ ਚੋਣ ਦਰ ਚੋਣ ਆਪਣਾ ਗਰਾਫ਼ ਉੱਪਰ ਵੱਲ ਰੱਖਿਆ | ਲੋਕ ਸਭਾ ਚੋਣਾਂ ਦੌਰਾਨ ਜਦੋਂ ਪੰਥਕ ਲਹਿਰ ਕਾਰਨ ਆਮ ਆਦਮੀ ਪਾਰਟੀ ਦੇ ਵੋਟ ਬੈਂਕ 'ਤੇ ਸਵਾਲ ਚਿੰਨ੍ਹ ਲਗਾਏ ਜਾ ਰਹੇ ਸਨ, ਉਸ ਸਮੇਂ ਵੀ ਲਾਡੀ ਢੋਸ ਨੇ ਆਪਣੇ ਹਲਕੇ ਵਿਚ ਪਾਰਟੀ ਦੀ ਪਕੜ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ | ਨਤੀਜਾ ਇਹ ਰਿਹਾ ਕਿ ਧਰਮਕੋਟ ਹਲਕੇ ਵਿਚ ਆਮ ਆਦਮੀ ਪਾਰਟੀ ਦਾ ਵੋਟ ਅਧਾਰ ਬਰਕਰਾਰ ਰਿਹਾ ਅਤੇ ਪਾਰਟੀ ਨੂੰ ਮਜ਼ਬੂਤ ਆਧਾਰ ਮਿਲਿਆ | ਹਾਲ ਹੀ ਵਿਚ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੇ ਲਾਡੀ ਢੋਸ ਦੀ ਸਿਆਸਤ ਨੂੰ ਹੋਰ ਮਜ਼ਬੂਤੀ ਦਿੱਤੀ ਹੈ | ਮੋਗਾ ਜ਼ਿਲੇ੍ਹ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚੋਂ ਧਰਮਕੋਟ ਹਲਕਾ ਅਜਿਹਾ ਰਿਹਾ ਜਿੱਥੇ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇੱਥੇ ਸਿਰਫ਼ ਬਲਾਕ ਸੰਮਤੀ ਵਿਚ ਹੀ ਨਹੀਂ, ਸਗੋਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਸਾਰੀਆਂ ਸੀਟਾਂ 'ਤੇ ਵੀ ਆਮ ਆਦਮੀ ਪਾਰਟੀ ਨੇ ਕਲੀਨ ਸਵੀਪ ਕੀਤੀ | ਧਰਮਕੋਟ ਹਲਕੇ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਤਸਵੀਰ ਬਹੁਤ ਸਪਸ਼ਟ ਹੈ | ਇੱਥੇ ਆਮ ਆਦਮੀ ਪਾਰਟੀ ਨੇ ਚਾਰ ਵਿਚੋਂ ਚਾਰ ਸੀਟਾਂ ਜਿੱਤ ਕੇ ਕਾਂਗਰਸ, ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਸਿਫ਼ਰ 'ਤੇ ਰੱਖਿਆ | ਇਹ ਨਤੀਜੇ ਸਿੱਧੇ ਤੌਰ 'ਤੇ ਲਾਡੀ ਢੋਸ ਦੀ ਰਾਜਨੀਤਿਕ ਰਣਨੀਤੀ ਅਤੇ ਜ਼ਮੀਨੀ ਪਕੜ ਨੂੰ ਦਰਸਾਉਂਦੇ ਹਨ | ਬਲਾਕ ਸੰਮਤੀ ਦੇ ਨਤੀਜੇ ਵੀ ਆਮ ਆਦਮੀ ਪਾਰਟੀ ਦੇ ਹੱਕ ਵਿਚ ਗਏ ਹਨ | ਧਰਮਕੋਟ ਹਲਕੇ ਵਿਚ ਬਲਾਕ ਸੰਮਤੀ ਦੀਆਂ 28 ਸੀਟਾਂ ਆਮ ਆਦਮੀ ਪਾਰਟੀ ਨੇ ਆਪਣੇ ਨਾਮ ਕੀਤੀਆਂ, ਜਦੋਂ ਕਿ ਕਾਂਗਰਸ ਸਿਰਫ਼ 6 ਸੀਟਾਂ ਤੱਕ ਸੀਮਤ ਰਹੀ | ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਇੱਥੇ ਵੀ ਆਪਣਾ ਖਾਤਾ ਨਹੀਂ ਖ਼ੋਲ ਸਕੀਆਂ | ਇਹ ਅੰਕੜੇ ਸਾਫ਼ ਦੱਸਦੇ ਹਨ ਕਿ ਧਰਮਕੋਟ ਵਿਚ ਲਾਡੀ ਢੋਸ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਇਕ ਮਜ਼ਬੂਤ ਸਿਆਸੀ ਤਾਕਤ ਬਣ ਕੇ ਉੱਭਰੀ ਹੈ | ਭਾਵੇਂ ਮੋਗਾ ਵਿਧਾਨ ਸਭਾ ਹਲਕੇ ਦੇ ਹੋਰ ਹਿੱਸਿਆਂ ਜਿਵੇਂ ਬਾਘਾ ਪੁਰਾਣਾ, ਮੋਗਾ ਅਤੇ ਨਿਹਾਲ ਸਿੰਘ ਵਾਲਾ ਵਿਚ ਆਮ ਆਦਮੀ ਪਾਰਟੀ ਨੂੰ ਉਮੀਦ ਮੁਤਾਬਿਕ ਨਤੀਜੇ ਨਹੀਂ ਮਿਲੇ, ਪਰ ਧਰਮਕੋਟ ਹਲਕੇ ਦੀ ਜਿੱਤ ਨੇ ਪੂਰੇ ਜ਼ਿਲੇ੍ਹ ਵਿਚ ਪਾਰਟੀ ਦਾ ਮਨੋਬਲ ਉੱਚਾ ਕੀਤਾ ਹੈ | ਮੋਗਾ ਨਗਰ ਨਿਗਮ 'ਤੇ ਪਕੜ ਬਣਾਉਣ ਵਿਚ ਵੀ ਵਿਧਾਇਕ ਲਾਡੀ ਢੋਸ ਦੀ ਭੂਮਿਕਾ ਅਹਿਮ ਮੰਨੀ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਦਾ ਪ੍ਰਭਾਵ ਪਾਰਟੀ ਅੰਦਰ ਹੋਰ ਵਧਿਆ ਹੈ | ਹੁਣ ਜਦੋਂ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦੀ ਚੋਣ ਦੀ ਗੱਲ ਚੱਲ ਰਹੀ ਹੈ, ਤਾਂ ਸਿਆਸੀ ਗਲਿਆਰਿਆਂ ਵਿਚ ਇਹ ਚਰਚਾ ਤੇਜ਼ ਹੈ ਕਿ ਲਾਡੀ ਢੋਸ ਕੋਲ ਬਹੁਮਤ ਮੌਜੂਦ ਹੈ | ਅਜਿਹੇ ਵਿਚ ਜ਼ਿਲ੍ਹਾ ਪ੍ਰੀਸ਼ਦ 'ਤੇ ਵੀ ਆਮ ਆਦਮੀ ਪਾਰਟੀ ਦਾ ਕਬਜ਼ਾ ਹੋਣਾ ਲਗਭਗ ਤੈਅ ਮੰਨਿਆਂ ਜਾ ਰਿਹਾ ਹੈ | ਇਸ ਦੇ ਨਾਲ-ਨਾਲ ਧਰਮਕੋਟ ਅਤੇ ਕੋਟ ਈਸੇ ਖਾਂ ਬਲਾਕਾਂ ਵਿਚ ਵੀ ਆਪਣੇ ਚੇਅਰਮੈਨ ਬਿਠਾ ਕੇ ਲਾਡੀ ਢੋਸ ਆਪਣੀ ਰਾਜਨੀਤਿਕ ਤਾਕਤ ਨੂੰ ਹੋਰ ਵਿਸਤਾਰ ਦੇਣ ਦੀ ਤਿਆਰੀ ਵਿਚ ਹਨ | ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਨੌਜਵਾਨ ਵਿਧਾਇਕ ਦੇ ਰੂਪ ਵਿਚ ਆਮ ਆਦਮੀ ਪਾਰਟੀ ਦੀ ਸਿਆਸਤ ਨੂੰ ਮੋਗਾ ਜ਼ਿਲੇ੍ਹ ਵਿਚ ਇਕ ਨਵਾਂ ਰੁਖ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਮਾਣੂੰਕੇ ਜ਼ੋਨ ਤੋਂ ਕੁਲਵਿੰਦਰ ਕੌਰ ਜ਼ਿਲ੍ਹਾ ਪ੍ਰੀਸ਼ਦ ਤੇ ਜਸਕਰਨ ਜੱਸੀ ਬਲਾਕ ਸੰਮਤੀ ਦੀ ਚੋਣ 'ਚ ਰਹੇ ਜੇਤੂ ਅਗਲੀ ਖ਼ਬਰ ਜਤਿੰਦਰ ਨਾਰੰਗ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ
Ad Position 24