18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਜਤਿੰਦਰ ਨਾਰੰਗ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

Ad Position 21
No active advertisement
ਅਜੀਤ ਡੈਸਕ 20-12-2025
ਕੋਟ ਈਸੇ ਖਾਂ, 19 ਦਸੰਬਰ (ਗੁਰਮੀਤ ਸਿੰਘ ਖ਼ਾਲਸਾ)-ਭੁਪਿੰਦਰ ਕੁਮਾਰ ਨਾਰੰਗ ਤੇ ਰਾਮ ਲੁਭਾਇਆ ਅੱਬਾ ਨਾਰੰਗ ਦੇ ਛੋਟੇ ਭਰਾ ਜਤਿੰਦਰ ਕੁਮਾਰ ਨਾਰੰਗ ਜੋ ਬੀਤੀ 17 ਦਸੰਬਰ ਬੁੱਧਵਾਰ ਨੂੰ ਪ੍ਰਮਾਤਮਾ ਦੇ ਭਾਣੇ ਅਨੁਸਾਰ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀ ਮਿ੍ਤਕ ਦੇਹ ਨੂੰ ਅੱਜ ਵੱਡੀ ਗਿਣਤੀ 'ਚ ਇਕੱਤਰ ਪਰਿਵਾਰ ਸਾਕ-ਸਬੰਧੀਆਂ ਤੇ ਇਲਾਕਾ ਨਿਵਾਸੀਆਂ ਵਲੋਂ ਨਮ ਅੱਖਾਂ ਨਾਲ ਸਥਾਨਕ ਸ਼ਮਸ਼ਾਨ ਘਾਟ ਵਿਖੇ ਅੰਤਿਮ ਵਿਦਾਇਗੀ ਦਿੱਤੀ ਗਈ | ਜਤਿੰਦਰ ਕੁਮਾਰ ਨਾਰੰਗ ਦੀ ਮਿ੍ਤਕ ਦੇਹ ਨੂੰ ਅਗਨੀ ਉਸ ਦੇ ਵਿਦੇਸ਼ੋਂ ਪਰਤੇ ਸਪੁੱਤਰ ਉਦੈ ਨਾਰੰਗ ਨੇ ਦਿਖਾਈ | ਥੋੜੀ ਉਮਰੇ ਅਚਾਨਕ ਜਤਿੰਦਰ ਨਾਰੰਗ ਦੇ ਸਦੀਂਵੀ ਵਿਛੋੜੇ 'ਤੇ ਵੱਡੀ ਗਿਣਤੀ 'ਚ ਰਾਜਸੀ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਤੇ ਇਲਾਕਾ ਨਿਵਾਸੀਆਂ ਨੇ ਨਾਰੰਗ ਪਰਿਵਾਰ ਨਾਲ ਦੁੱਖ ਪ੍ਰਗਟਾਇਆ | ਅੰਗੀਠੇ ਦੀ ਸੰਭਾਲ 20 ਦਸੰਬਰ ਸਵੇਰੇ 9:30 ਵਜੇ, ਸ਼ਮਸ਼ਾਨ ਘਾਟ, ਕੋਟ ਈਸੇ ਖਾਂ ਵਿਖੇ ਹੋਵੇਗੀ | ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਸੀਨੀ: ਅਕਾਲੀ ਆਗੂ ਰਜਿੰਦਰ ਸਿੰਘ ਡੱਲਾ, ਸੁਆਮੀ ਗੋਬਿੰਦਪੁਰੀ, ਦਲਜੀਤ ਸਿੰਘ ਬਿੱਟੂ ਠੇਕੇਦਾਰ, ਸਾਬਕਾ ਚੇਅਰਮੈਨ ਵਿਜੇ ਕੁਮਾਰ ਧੀਰ, ਸੁਮਿਤ ਬਿੱਟੂ ਮਲਹੋਤਰਾ ਵਾਈਸ ਪ੍ਰਧਾਨ ਨਗਰ ਪੰਚਾਇਤ, ਲਖਵਿੰਦਰ ਅਰੋੜਾ, ਭਾਈ ਕਿ੍ਸ਼ਨ ਸਿੰਘ ਖ਼ਾਲਸਾ, ਸਾਬਕਾ ਕੌਂਸਲਰ ਰਾਜਨ ਵਰਮਾ, ਆੜ੍ਹਤੀ ਮੇਜਰ ਸਿੰਘ ਸ਼ਾਦੀ ਵਾਲਾ, ਬੀਰਪ੍ਰਤਾਪ ਸਿੰਘ ਗਿੱਲ ਸਾਬਕਾ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ, ਡਾ. ਰਾਜਦਵਿੰਦਰ ਸਿੰਘ ਗਿੱਲ, ਬਲਰਾਮ ਸ਼ਰਮਾ ਬੱਬੀ, ਗੁਰਜੰਟ ਸਿੰਘ ਰਾਮੰੂਵਾਲਾ, ਰਣਜੀਤ ਰਾਣਾ ਠੇਕੇਦਾਰ, ਬਾਦਲ ਸੰਧੂ, ਹਰਭਿੰਦਰ ਸਿੰਘ ਤਹਿਸੀਲ ਪ੍ਰਧਾਨ ਨੰਬਰਦਾਰ ਯੂਨੀਅਨ, ਨੰਬਰਦਾਰ ਰੇਸ਼ਮ ਸਿੰਘ ਕਾਦਰਵਾਲਾ, ਚਰਨਜੀਤ ਸਿੰਘ ਮੂਸੇਵਾਲਾ ਸਾਬਕਾ ਸਰਪੰਚ, ਡਾ. ਜਸਪਾਲ ਸਿੰਘ ਸੰਧੂ, ਰਾਜ ਕਾਦਰਵਾਲਾ ਸਾਬਕਾ ਮੈਂਬਰ ਬਲਾਕ ਸੰਮਤੀ, ਕੌਂਸਲਰ ਸੁੱਚਾ ਸਿੰਘ ਪੁਰਬਾ, ਨਿਖਿਲ ਤਨੇਜਾ, ਡਾ. ਚਾਹਤ ਕੰਬੋਜ, ਆੜ੍ਹਤੀ ਮਿੱਠੂ ਟੱਕਰ, ਬਾਬਾ ਜਸਵੰਤ ਸਿੰਘ, ਐਮ.ਸੀ ਪ੍ਰਦੀਪ ਪਲਤਾ, ਰਮੇਸ਼ ਮਲਹੋਤਰਾ, ਭਾਊ ਵਿਜੇ ਕਾਲੜਾ, ਲੱਕੀ ਟੱਕਰ, ਭਾਊ ਲਖਵੀਰ ਸਿੰਘ ਲੱਖਾ, ਕਰਨਪਾਲ ਸਿੰਘ ਭੁੱਲਰ, ਗੁਰਮੁਖ ਸਿੰਘ ਘਲੋਟੀ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ 'ਚ ਜ਼ਿਲੇ੍ਹ ਭਰ 'ਚੋਂ ਵਿਧਾਇਕ ਲਾਡੀ ਢੋਸ ਦਾ ਸਿਆਸੀ ਰੁਤਬਾ ਹੋਇਆ ਉੱਚਾ ਅਗਲੀ ਖ਼ਬਰ ਕੇਵਲ ਗਰਗ ਤੇ ਪ੍ਰਧਾਨ ਬਾਲੀ ਦੀ ਮਾਤਾ ਸ੍ਰੀਮਤੀ ਸ਼ਾਂਤੀ ਦੇਵੀ ਦੇ ਸਦੀਵੀ ਵਿਛੋੜੇ 'ਤੇ ਦੁੱਖ ਪ੍ਰਗਟ
Ad Position 24