14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਬਲੂਮਿੰਗ ਬਡਜ਼ ਸਕੂਲ ਦੀ ਮੈਗਜ਼ੀਨ 'ਸਨਬੀਮ' ਦਾ 16ਵਾਂ ਅੰਕ ਕੀਤਾ ਰਿਲੀਜ਼

Ad Position 21
No active advertisement
ਅਜੀਤ ਡੈਸਕ 21-12-2025
ਮੋਗਾ, 20 ਦਸੰਬਰ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਵਿਸ਼ੇਸ਼ ਸਮਾਰੋਹ ਦੌਰਾਨ ਸਾਲਾਨਾ ਸਕੂਲ ਮੈਗਜ਼ੀਨ 'ਸਨਬੀਮ' ਦਾ 16ਵਾਂ ਅੰਕ ਰਿਲੀਜ਼ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਪ੍ਰਾਈਮ ਏਸ਼ੀਆ ਰਿਪੋਰਟਰ ਸਵਰਨ ਸਿੰਘ ਟਹਿਣਾ, ਹਰਮਨ ਥਿੰਦ, ਪਰਮਜੀਤ ਸਿੰਘ ਬਾਸੀ, ਬੀ.ਬੀ.ਐੱਸ. ਗਰੁੱਪ ਬ੍ਰੈਂਡ ਅੰਬੈਸਡਰ ਮਨਪ੍ਰੀਤ ਸਿੰਘ, ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ, ਜੈਸਿਕਾ ਸੈਣੀ, ਦਵਿੰਦਰਪਾਲ ਸਿੰਘ, ਜਸਵੀਰ ਸਿੰਘ, ਸਕੂਲ ਪਿ੍ੰਸੀਪਲ ਡਾ. ਹਮੀਲੀਆ ਰਾਣੀ, ਗਰੁੱਪ ਸੀ.ਈ.ਓ. ਰਾਹੁਲ ਛਾਬੜਾ ਅਤੇ ਮੈਨੇਜਮੈਂਟ ਮੈਂਬਰ ਮੌਜੂਦ ਸਨ | 'ਸਨਬੀਮ-16' ਦੀ ਰਿਲੀਜ਼ ਤੋਂ ਬਾਅਦ ਮੁੱਖ ਮਹਿਮਾਨਾਂ ਵਲੋਂ ਸਨਬੀਮ-16 ਦੀਆਂ ਪਰਤੀਆਂ 'ਤੇ ਆਪਣੇ ਹਸਤਾਖ਼ਰ ਕੀਤੇ ਗਏ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਸਕੂਲ ਪਿ੍ੰਸੀਪਲ ਡਾ. ਹਮੀਲੀਆ ਰਾਣੀ ਵਲੋਂ ਉਚੇਚੇ ਤੌਰ 'ਤੇ ਦੱਸਿਆ ਗਿਆ ਕਿ ਸਨਬੀਮ ਬੀ.ਬੀ.ਐੱਸ. ਸਕੂਲ ਵਿਚ ਹਰ ਸਾਲ ਹੋਣ ਵਾਲੀਆਂ ਬਹੁਪੱਖੀ ਪ੍ਰਤੀਯੋਗਤਾਵਾਂ, ਸਭਿਆਚਾਰਕ ਸਮਾਗਮਾਂ, ਵੱਖ-ਵੱਖ ਤਿਉਹਾਰਾਂ 'ਤੇ ਹੋਣ ਵਾਲੀਆਂ ਪੇਸ਼ਕਾਰੀਆਂ ਦੀ ਝਲਕ ਪੇਸ਼ ਕਰਦੀ ਹੈ | ਇਹ ਸਨਬੀਮ ਅਸਲ ਵਿਚ ਸਕੂਲ ਦੇ ਕਾਰਜ ਕਲਾਵਾਂ ਦਾ ਬਿਓਰਾ ਹੈ | ਉਨ੍ਹਾਂ ਦੱਸਿਆ ਕਿ ਸਨਬੀਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅੰਦਰਲੀ ਪ੍ਰਤਿਭਾ ਉਜਾਗਰ ਕਰਨਾ ਹੈ | ਸਭ ਤੋਂ ਮਹੱਤਵਪੂਰਨ ਹੈ ਕਿ ਵਿਦਿਆਰਥੀ ਵਲੋਂ ਲਿਖੀਆਂ ਗਈਆਂ ਰਚਨਾਵਾਂ ਲੇਖ, ਚੁਟਕਲੇ, ਕਹਾਣੀਆਂ, ਕਵਿਤਾਵਾਂ, ਆਰਟੀਕਲ, ਵਿਅੰਗ ਆਦਿ ਤੇ ਅਨੇਕਾਂ ਸਕੂਲ ਰਿਪੋਰਟਾਂ ਵੀ ਸਨਬੀਮ ਵਿਚ ਪੇਸ਼ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਵਿਦਿਆਰਥੀਆਂ ਵਿਚ ਆਪਣੀ ਇਸ ਵਿਲੱਖਣ ਪ੍ਰਤਿਭਾ ਪ੍ਰਤੀ ਹੋਰ ਵੀ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ ਅਤੇ ਉਨ੍ਹਾਂ ਅੰਦਰਲੀ ਇਸ ਪ੍ਰਤਿਭਾ ਨੂੰ ਹੋਰ ਵੀ ਬਲ ਮਿਲਦਾ ਹੈ | ਅਕਾਦਮਿਕ ਸਾਲ ਦੌਰਾਨ ਸਕੂਲ ਵਿਚ ਖੇਡਾਂ ਅਤੇ ਪੜ੍ਹਾਈ ਵਿਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦਾ ਰਿਕਾਰਡ ਫ਼ੋਟੋ ਸਮੇਤ ਛਪਵਾਈ ਜਾਂਦੀ ਹੈ | ਵਿਦਿਆਰਥੀ ਬੜੇ ਚਾਅ ਨਾਲ ਇਸ ਸਨਬੀਮ ਵਿਚ ਲੇਖ, ਕਹਾਣੀਆਂ, ਕਵਿਤਾਵਾਂ ਆਦਿ ਲਿਖਦੇ ਹਨ ਤਾਂ ਜੋ ਉਹ ਆਪਣੇ ਅੰਦਰਲੇ ਭਾਵ ਲਿਖ ਕੇ ਬਿਆਨ ਕਰ ਸਕਣ | ਇਸ ਸਨਬੀਮ ਵਿਚਲੀਆਂ ਕਹਾਣੀਆਂ, ਕਵਿਤਾਵਾਂ, ਲੇਖ, ਚੁਟਕਲੇ, ਗਿਆਨ ਵਰਧਕ ਜਾਣਕਾਰੀ ਆਦਿ ਵਿਦਿਆਰਥੀਆਂ ਵਲੋਂ ਬੜੇ ਚਾਅ ਨਾਲ ਪੜ੍ਹੀਆਂ ਤੇ ਲਿਖੀਆਂ ਜਾਂਦੀਆਂ ਹਨ | ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਚੰਦ ਨਵਾਂ ਬਲੂਮਿੰਗ ਬਡਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ 9ਵੇਂ ਸਾਲਾਨਾ ਸਪੋਰਟਸ ਮੀਟ ਦੀ ਸ਼ਾਨਦਾਰ ਸ਼ੁਰੂਆਤ ਅਗਲੀ ਖ਼ਬਰ ਅੰਤਰਰਾਸ਼ਟਰੀ ਪੰਜਾਬੀ ਉਲੰਪੀਆਡ ਵਿਚ ਸਰਕਾਰੀ ਸਕੂਲ ਜੀ.ਟੀ.ਬੀ. ਗੜ੍ਹ ਦੇ 10 ਵਿਦਿਆਰਥੀ ਫਾਈਨਲ ਰਾਊਾਡ ਵਿਚ ਪੁੱਜੇ
Ad Position 24