ਮੋਗਾ, 21 ਦਸੰਬਰ (ਅਸ਼ੋਕ ਬਾਂਸਲ)-ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਮ ਨਗਰ ਮੋਗਾ ਦੇ ਵਿਦਿਆਰਥੀ ਆਯੂਸ਼ ਸ਼ਰਮਾ ਜਮਾਤ ਦਸਵੀਂ ਨੇ ਥੀਮ ਮੈਥਮੈਟਿਕਲ ਮਾਡਲਿੰਗ ਦੇ ਬਲਾਕ ਲੈਵਲ ਦੇ ਮੈਥ ਮੇਲੇ ਵਿਚ ਭਾਗ ਲਿਆ, ਜਿਸ 'ਚ ਆਯੂਸ਼ ਸ਼ਰਮਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਇਹ ਮੈਥ ਮੇਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਖਾਣਵੱਧ ਵਿਖੇ ਹੋਇਆ | ਸਕੂਲ ਆਉਣ 'ਤੇ ਪਿ੍ੰਸੀਪਲ ਡਾ. ਮਨਜੀਤ ਕੌਰ ਵਲੋਂ ਵਿਦਿਆਰਥੀ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ | ਪਿ੍ੰਸੀਪਲ ਮੈਡਮ ਨੇ ਸਕੂਲ ਦੇ ਮੈਥ ਅਧਿਆਪਕਾਂ ਜਗਰੂਪ ਸਿੰਘ, ਅਮੀਠਾ ਕੁਮਾਰੀ, ਪੂਨਮ ਬਾਂਸਲ, ਅਮਨਦੀਪ ਕੌਰ, ਸੁਮਨ ਨੂੰ ਵਧੀਆ ਤਿਆਰੀ ਕਰਵਾਉਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ |